
ਅੰਮ੍ਰਿਤਸਰ, 9 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਬਹੁਚਰਚਿਤ ਇੰਦਰਪ੍ਰੀਤ ਸਿੰਘ ਚੱਢਾ ਖੁਦਕੁਸ਼ੀ ਕਾਂਡ ਦੀ ਜਾਂਚ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਆਈ ਜੀ ਅਪਰਾਧ ਐਲ ਕੇ ਯਾਦਵ ਨੂੰ ਸੌਂਪੀ ਜਿਸ ਦੇ ਜ਼ੋਰ ਫੜਨ ਦੀ ਸੰਭਾਵਨਾ ਹੈ ਤਾਂ ਜੋ ਇਸ ਸਬੰਧੀ ਸਹੀ ਸਥਿਤੀ ਸਾਹਮਣੇ ਆ ਸਕੇ। ਇਸ ਹਾਈ-ਫ਼ਾਈ ਕਮਾਂਡ ਵਿਚ ਅਹਿਮ ਸ਼ਖ਼ਸੀਅਤਾਂ ਫਸੀਆਂ ਹਨ ਤੇ ਪੀੜਤ ਅਤੇ ਆਮ ਲੋਕਾਂ ਦਾ ਉਤਸੁਕਤਾ ਹੈ ਕਿ ਭੇਤਭਰੇ ਕਾਂਡ ਦਾ ਸੱਚ ਸਾਹਮਣੇ ਲਿਆਂਦਾ ਜਾ ਸਕੇ।
ਇਹ ਵੀ ਇਕ ਭੇਤ ਭਰਿਆ ਚਰਚਾ ਦਾ ਵਿਸ਼ਾ ਹੈ ਕਿ ਖ਼ੁਦਕੁਸ਼ੀ ਕਾਂਡ ਸਬੰਧੀ ਮ੍ਰਿਤਕ ਇੰਦਰਪ੍ਰੀਤ ਸਿੰਘ ਚੱਢਾ ਦੇ ਛੋਟੇ ਭਰਾ ਹਰਜੀਤ ਸਿੰਘ ਚੱਢਾ ਨੂੰ ਵੀ ਜ਼ੁੰਮੇਵਾਰ ਮੰਨਿਆ ਜਾ ਰਿਹਾ ਹੈ ਪਰ ਪੁਲਿਸ ਨੇ ਉਸ ਨੂੰ ਅਜੇ ਤਕ ਦੂਰ ਹੀ ਰਖਿਆ ਹੈ, ਜਿਸ ਤੋਂ ਸਿਆਸੀ ਹਲਕੇ ਹੈਰਾਨ ਹਨ। ਜ਼ਿਕਰਯੋਗ ਹੈ ਕਿ ਡੀ ਜੀ ਪੀ ਪੰਜਾਬ ਵਲੋਂ ਬਣਾਈ ਗਈ ਸਿੱਟ ਦੀ ਕਾਫ਼ੀ ਚਰਚਾ ਹੈ ਕਿ ਸਿਆਸੀ ਦਬਾਅ ਨਾ ਪਿਆ ਤਾਂ ਉਹ ਇਸ ਮਸਲੇ ਨੂੰ ਸੁਲਝਾ ਲਵੇਗੀ।