ਹੈਦਰਾਬਾਦ ਤੋਂ ਦਿਲ ਨੂੰ ਦਹਿਲਾਉਣ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ ਜਿਥੇ ਵੀਰਵਾਰ ਨੂੰ ਇੱਕ ਵਿਅਕਤੀ ਵੱਲੋਂ ਇੱਕ 24 ਸਾਲ ਦੀ ਲੜਕੀ ਨੂੰ ਸਰੇਆਮ ਅੱਗ ਲਗਾ ਦਿੱਤੀ ਗਈ। ਜਿਸ ਤੋਂ ਬਾਅਦ ਅੱਜ ਇਲਾਜ ਉਸ ਦੀ ਮੌਤ ਹੋ ਗਈ । ਜਾਣਕਾਰੀ ਮੁਤਾਬਿਕ ਮ੍ਰਿਤਕ ਲੜਕੀ ਨੂੰ ਅੱਗ ਲਗਾਉਣ ਵਾਲਾ ਵਿਅਕਤੀ ਉਸਦਾ ਸਹਿ ਕਰਮੀ ਸੀ ਅਤੇ ਉਸ ਨੂੰ ਇੱਕ ਤਰਫਾ ਪਿਆਰ ਕਰਨ ਦਾ ਦਾਵਾ ਕਰਦਿਆਂ ਬਹੁਤ ਸਮੇਂ ਤੋਂ ਉਸਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀ।
,ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮ੍ਰਿਤਕਾ ਸੰਧਿਆ ਰਾਣੀ ਇਕ ਪ੍ਰਾਈਵੇਟ ਕੰਪਨੀ ਦੇ ਵਿਚ ਕੰਮ ਕਰਦੀ ਸੀ ਜਿਸ ਸਮੇਂ ਉਹ ਘਰ ਜਾ ਰਹੀ ਸੀ ਤਾਂ ਉਸ ਨੂੰ 10 ਕਿਲੋਮੀਟਰ ਤੱਕ ਉਸਦਾ ਪਿੱਛਾ ਕਰਦਾ ਹੋਇਆ ਗਿਆ ਤੇ ਉਸ ਦੇ ਉੱਤੇ ਮਿੱਟੀ ਦਾ ਤੇਲ ਪਾ ਦਿੱਤਾ ਅਤੇ ਉਸਨੂੰ ਅੱਗ ਲਗਾ ਦਿੱਤੀ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ।
ਹਾਦਸੇ ਤੋਂ ਬਾਅਦ ਕੁਝ ਲੋਕਾਂ ਨੇ ਲੜਕੀ ਦੀਆਂ ਚੀਕਾਂ ਸੁਣੀਆਂ ਅਤੇ ਮੌਕੇ ਤੇ ਪਹੁੰਚ ਕੇ ਉਸ ਨੂੰ ਬੱਚਾਉਣ ਦੀ ਕੋਸ਼ਿਸ਼ ਕੀਤੀ ਪਰ ਜਦ ਤੱਕ ਲੋਕ ਅੱਗ ਤੇ ਕਾਬੂ ਪਾਉਂਦੇ ਹੋਏ ਉਕਤ ਪੀੜਤ ਨੂੰ ਹਸਪਤਾਲ ਪਹੁੰਚਾਇਆ ਉਦੋਂ ਤੱਕ 60 ਪ੍ਰਤੀਸ਼ਤ ਤੱਕ ਸੜ ਚੁਕੀ ਸੀ। ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰਲਿਆ ਹੈ ਅਤੇ 307 ਦੇ ਤਹਿਤ ਮਾਮਲੈ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ ਇਸ ਪੂਰੇ ਮਾਮਲੇ ਤੇ ਮ੍ਰਿਤਕ ਲੜਕੀ ਦੇ ਪਰਿਵਾਰ ਵਾਲਿਆਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤੋ ਹੈ ਅਤੇ ਇਹ ਵੀ ਨਹੀਂ ਦੱਸਿਆ ਕੋਈ ਦੀ ਲੜਕੀ ਨੂੰ ਪ੍ਰੇਸ਼ਾਨ ਕਰਦਾ ਸੀ।
end-of