ਇਨ੍ਹਾਂ ਐਪਸ ਦੀ ਵਰਤੋਂ ਸਮੇਂ ਇਸ ਤਰ੍ਹਾਂ ਬਚਾਓ ਆਪਣਾ ਮੋਬਾਇਲ ਡਾਟਾ
Published : Nov 2, 2017, 5:09 pm IST
Updated : Nov 2, 2017, 11:39 am IST
SHARE ARTICLE

ਜਿਆਦਾਤਰ ਸਮਾਰਟਫੋਨ ਯੂਜ਼ਰ ਸੋਸ਼ਲ ਨੈੱਟਵਰਕਿੰਗ ਸਾਈਟਾਂ ਦਾ ਇਸਤੇਮਾਲ ਕਰਦੇ ਹਨ। ਫੋਨ ਉੱਤੇ ਲਗਾਤਾਰ ਫੇਸਬੁੱਕ, ਇੰਸਟਾਗਰਾਮ ਅਤੇ ਵੱਟਸਐਪ ਵਰਗੀਆਂ ਸੋਸ਼ਲ ਮੀਡੀਆ ਐਪਸ ਦਾ ਇਸਤੇਮਾਲ ਕਰਨ ਵਿੱਚ ਡਾਟੇ ਦੀ ਜ਼ਿਆਦਾ ਵਰਤੋ ਹੁੰਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਇਹ ਐਪਸ ਪੂਰਾ ਦਿਨ ਐਕਟਿਵ ਰਹਿੰਦੀਆਂ ਹਨ।

ਇਸ ਤੋਂ ਤੁਹਾਡੇ ਫੋਨ ਦਾ ਡਾਟਾ ਪਹਿਲਾਂ ਹੀ ਖਤਮ ਹੋ ਜਾਂਦਾ ਹੈ। ਆਪਣੇ ਫੋਨ ਵਿੱਚ ਡਾਟਾ ਦੇ ਖਰਚੇ ਨੂੰ ਘੱਟ ਕਰਨ ਲਈ ਤੁਹਾਨੂੰ ਕੁੱਝ ਸੌਖਾ ਤਰੀਕਾਂ ਅਪਣਾਉਣਾ ਹੋਵੇਗਾ। ਇਸ ਤਰੀਕੇ ਨੂੰ ਅਪਣਾਉਣ ਨਾਲ ਤੁਸੀਂ ਡਾਟਾ ਉੱਤੇ ਕੰਟਰੋਲ ਕਰ ਸਕਦੇ ਹੋ।



ਫੇਸਬੁੱਕ 

ਯੂਜ਼ਰ ਆਪਣਾ ਜਿਆਦਾਤਰ ਸਮਾਂ ਫੇਸਬੁੱਕ ਉੱਤੇ ਗੁਜ਼ਾਰਦੇ ਹਨ। ਫੇਸਬੁੱਕ ਦਾ ਇਸਤੇਮਾਲ ਕਰਦੇ ਸਮੇਂ ਤੁਸੀਂ ਧਿਆਨ ਦਿੱਤਾ ਹੋਵੇਗਾ ਕਿ ਫੇਸਬੁੱਕ ਵਿੱਚ ਵੀਡੀਓ ਸਾਹਮਣੇ ਆਉਂਦੇ ਹੀ ਆਟੋਮੇਟਿਕ ਚੱਲ ਪੈਂਦੀ ਹੈ। ਇਸ ਨਾਲ ਤੁਹਾਡਾ ਡਾਟਾ ਜ਼ਿਆਦਾ ਖਰਚ ਹੁੰਦਾ ਹੈ। ਡਾਟਾ ਨੂੰ ਸੇਵ ਕਰਨ ਲਈ ਤੁਹਾਨੂੰ ਐਪ ਦੀ ਸੈਟਿੰਗ ਵਿੱਚ ਜਾ ਕੇ ਕੁੱਝ ਬਦਲਾਅ ਕਰਨਾ ਹੋਵੋਗਾ।

ਇਸ ਦੇ ਲਈ ਸਭ ਤੋਂ ਪਹਿਲਾਂ ਫੇਸਬੁੱਕ ਐਪ ਵਿੱਚ ਜਾਓ ਜਿੱਥੇ ਤੁਹਾਨੂੰ ਤਿੰਨ ਡਾਟ ਨਜ਼ਰ ਆਉਣਗੇ ਉਸ ਉੱਤੇ ਕਲਿਕ ਕਰੋ। ਇੱਥੇ ਤੁਸੀ ਸੈਟਿੰਗ ਵਿੱਚ ਜਾਓ। ਸੈਟਿੰਗ ਵਿੱਚ ਹੇਠਾਂ ਸਕਰਾਲ ਕਰਦੇ ਹੋਏ ਤੁਹਾਨੂੰ ਵੀਡੀਓ ਆਟੋ ਪਲੇਅ ਦਾ ਆਪਸ਼ਨ ਮਿਲੇਗਾ। ਇਸ ਆਪਸ਼ਨ ਵਿੱਚ WiFi Only ਨੂੰ ਸਿਲੈਕਟ ਕਰੋ ਜਾਂ ਇਸਨੂੰ ਆਫ ਕਰ ਦਿਓ। ਇਸ ਤੋਂ ਤੁਹਾਡੇ ਫੋਨ ਵਿੱਚ ਫੇਸਬੁੱਕ ਨਾਲ ਜ਼ਿਆਦਾ ਡਾਟਾ ਖਰਚ ਨਹੀਂ ਹੋਵੇਗਾ।



ਵੱਟਸਐਪ
ਵੱਟਸਐਪ ਦਾ ਇਸਤੇਮਾਲ ਤਾਂ ਅਸੀ ਸਾਰੇ ਦਿਨ ਭਰ ਕਰਦੇ ਹਾਂ। ਇਸ ਤੋਂ ਵੀ ਡਾਟਾ ਦੀ ਖਪਤ ਜ਼ਿਆਦਾ ਹੁੰਦੀ ਹੈ। ਇਸ ਦੇ ਲਈ ਯੂਜ਼ਰ ਨੂੰ ਵੱਟਸਐਪ ਸੈਟਿੰਗ ਵਿੱਚ ਜਾਣਾ ਹੋਵੇਗਾ। ਇਸ ਦੇ ਬਾਅਦ ਡਾਟਾ ਯੂਸੇਜ ਉੱਤੇ ਕਲਿੱਕ ਕਰੋ ਅਤੇ ਡਾਟਾ ਯੂਸੇਜ ਨੂੰ ਆਨ ਕਰ ਦਿਓ। ਇਸ ਦੇ ਇਲਾਵਾ ਇੱਕ ਹੋਰ ਤਰੀਕੇ ਨਾਲ ਤੁਸੀਂ ਆਪਣੇ ਡਾਟਾ ਨੂੰ ਬਚਾ ਸਕਦੇ ਹੋ। 

ਇਸ ਦੇ ਲਈ ਵੱਟਸਐਪ ਦੀ ਸੈਟਿੰਗ ਵਿੱਚ ਜਾਣਾ ਹੋਵੇਗਾ। ਇਸ ਵਿੱਚ ਤੁਹਾਨੂੰ ਡਾਟਾ ਯੂਜ਼ ਉੱਤੇ ਕਲਿੱਕ ਕਰਨਾ ਹੋਵੇਗਾ ਜਿਸ ਵਿੱਚ ਤੁਹਾਨੂੰ ਕਈ ਵਿਕਲਪ ਨਜ਼ਰ ਆਉਣਗੇ। ਇਸ ਵਿੱਚ ਤੁਹਾਨੂੰ ਪਹਿਲਾਂ ਆਪਸ਼ਨ ਆਟੋ ਮੀਡੀਆ ਡਾਊਨਲੋਡ ਉੱਤੇ ਕਲਿੱਕ ਕਰਨਾ ਹੋਵੇਗਾ। 


ਇੱਥੇ ਤੁਹਾਨੂੰ ਦੋ ਵਿਕਲਪ ਦਿਖਣਗੇ ਜਿਸ ਵਿੱਚ ਤੁਹਾਨੂੰ ਵਾਈ-ਫਾਈ ਦਾ ਆਪਸ਼ਨ ਚੁਣਨਾ ਹੋਵੇਗਾ। ਇਸ ਤੋਂ ਤੁਹਾਡੇ ਵੱਟਸਐਪ ਉੱਤੇ ਆਉਣ ਵਾਲੇ ਵੀਡੀਓ ਜਾਂ ਇਮੇਜ ਆਪਣੇ ਆਪ ਡਾਊਨਲੋਡ ਨਹੀਂ ਹੋਣਗੇ। ਅਜਿਹਾ ਕਰਨ ਨਾਲ ਤੁਹਾਡੇ ਫੋਨ ਵਿੱਚ ਸਿਰਫ ਉਹੀ ਡਾਉਨਲੋਡ ਹੋਵੇਗਾ ਜੋ ਤੁਸੀ ਚਾਹੁੰਦੇ ਹੋ।



SHARE ARTICLE
Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement