
ਨਵੀਂ ਦਿੱਲੀ: ਵਨਡੇ ਸੀਰੀਜ 5 - 1 ਨਾਲ ਆਪਣੇ ਨਾਮ ਕਰਨ ਦੇ ਬਾਅਦ ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ ਪਹਿਲਾਂ ਟੀ - 20 ਮੈਚ ਵਿੱਚ 28 ਰਨਾਂ ਨਾਲ ਮਾਤ ਦੇ ਕੇ ਜਿੱਤ ਤੋਂ ਸ਼ੁਰੂਆਤ ਕੀਤੀ ਅਤੇ ਤਿੰਨ ਟੀ - 20 ਮੈਚਾਂ ਦੀ ਸੀਰੀਜ ਉੱਤੇ ਕਬਜਾ ਕਰਣ ਦੀ ਪ੍ਰਬਲ ਦਾਵੇਦਾਰ ਮੰਨੀ ਜਾ ਰਹੀ ਹੈ। 21 ਜਨਵਰੀ ਨੂੰ ਖੇਡੇ ਜਾਣ ਵਾਲੇ ਦੂਜੇ ਟੀ - 20 ਮੈਚ ਵਿੱਚ ਟੀਮ ਦੇ ਕਪਤਾਨ ਵਿਰਾਟ ਕੋਹਲੀ ਇੱਕ ਨਵਾਂ ਇਤਿਹਾਸ ਰਚਣ ਦੇ ਕਰੀਬ ਹੋਣਗੇ। ਇਸ ਮੈਚ ਵਿੱਚ ਕੋਹਲੀ ਦੋ ਵੱਡੇ ਰਿਕਾਰਡ ਆਪਣੇ ਨਾਮ ਕਰ ਸਕਦੇ ਹਨ।
ਵਿਰਾਟ ਕੋਹਲੀ ਜਦ ਵੀ ਆਪਣਾ ਬੈਟ ਲੈ ਕੇ ਮੈਦਾਨ ਵਿੱਚ ਆਉਂਦੇ ਹਨ ਤਾਂ ਮੰਨੋ ਰਿਕਾਰਡ ਤਾਂ ਬਣਨਾ ਹੀ ਹੈ। ਦੱਖਣੀ ਅਫਰੀਕਾ ਨਾਲ ਖੇਡੀ ਜਾ ਰਹੀ ਸੀਰੀਜ਼ ਵਿੱਚ ਵੀ ਅਜਿਹਾ ਹੀ ਕੁਝ ਵੇਖਣ ਨੂੰ ਮਿਲ ਰਿਹਾ ਹੈ। ਵਨਡੇ ਵਿੱਚ ਆਪਣੀ ਬਾਦਸ਼ਾਹਤ ਮਨਵਾਉਣ ਤੋਂ ਬਾਅਦ ਟੀਮ ਇੰਡੀਆ ਪਹਿਲਾ ਟੀ-20 ਵੀ ਜਿੱਤ ਚੁੱਕੀ ਹੈ। ਤਿੰਨ ਮੈਚਾਂ ਦੀ ਸੀਰੀਜ਼ ਦਾ ਦੂਜਾ ਮੁਕਾਬਲਾ ਬੁੱਧਵਾਰ ਨੂੰ ਸੈਂਚੁਰੀਅਨ ਵਿੱਚ ਖੇਡਿਆ ਜਾਣਾ ਹੈ। ਇੱਥੇ ਵੀ ਵਿਰਾਟ ਦੇ ਨਿਸ਼ਾਨੇ ‘ਤੇ ਦੋ ਰਿਕਾਰਡ ਹਨ।
ਪਹਿਲਾ ਰਿਕਾਰਡ ਇਹ ਹੋ ਸਕਦਾ ਹੈ ਕਿ ਵਿਰਾਟ ਟੀ-20 ਟੂਰਨਾਮੈਂਟ ਵਿੱਚ ਆਪਣੀਆਂ 2000 ਦੌੜਾਂ ਤੋਂ ਸਿਰਫ 18 ਦੌੜਾਂ ਦੂਰ ਹਨ। ਦੂਜੇ ਮੈਚ ਵਿੱਚ ਇਹ ਰਿਕਾਰਡ ਬਣਨ ਦੀ ਪੂਰੀ ਉਮੀਦ ਹੈ। ਸਿਰਫ ਦੋ ਬੱਲੇਬਾਜ਼ ਹੀ ਟੀ-20 ਵਿੱਚ 2000 ਦੌੜਾਂ ਬਣਾ ਸਕੇ ਹਨ। ਇਸ ਵਿੱਚ ਇੱਕ ਨਿਊਜ਼ੀਲੈਂਡ ਦੇ ਬ੍ਰੈਂਡਨ ਮੈਕੱਲਮ (2140) ਤੇ ਮਾਰਟਿਲ ਗੁਪਟਿਲ ਸ਼ਾਮਲ ਹਨ। ਗੁਪਟਿਲ ਨੇ ਸਭ ਤੋਂ ਵੱਧ 2250 ਦੌੜਾਂ ਬਣਾਈਆਂ ਹਨ।
ਇਸ ਟੂਰਨਾਮੈਂਟ ਵਿੱਚ ਵਿਰਾਟ ਕੋਹਲੀ ਜੇਕਰ 130 ਦੌੜਾਂ ਹੋਰ ਬਣਾ ਲੈਂਦੇ ਹਨ ਤਾਂ ਇੱਕ ਟੂਰਨਾਮੈਂਟ ਵਿੱਚ ਉਨ੍ਹਾਂ ਦੀਆਂ 1000 ਦੌੜਾਂ ਹੋ ਜਾਣਗੀਆਂ। ਇਸ ਰਿਕਾਰਡ ਦੇ ਬਣਨ ‘ਤੇ ਉਹ ਦੁਨੀਆ ਦੇ ਦੂਜੇ ਅਜਿਹੇ ਬੱਲੇਬਾਜ਼ ਹੋ ਜਾਣਗੇ ਜਿਸ ਨੇ ਇੱਕ ਟੂਰਨਾਮੈਂਟ ਵਿੱਚ 1000 ਤੋਂ ਵੱਧ ਦੌੜਾਂ ਬਣਾਈਆਂ ਹੋਣ। ਸਰ ਵਿਵਿਅਨ ਰਿਚਰਡਜ਼ ਨੇ ਇਹ ਕਾਰਨਾਮ ਸਾਲ 1976 ਵਿੱਚ ਇੰਗਲੈਂਡ ਦੌਰੇ ‘ਤੇ ਕੀਤਾ ਸੀ। ਉਨ੍ਹਾਂ ਟੈਸਟ ਵਿੱਚ 829 ਤੇ ਵਨਡੇ ਵਿੱਚ 216 ਦੌੜਾਂ ਬਣਾਈਆਂ ਸੀ।