ਇਨੋਵਾ ਅਤੇ ਮਿੰਨੀ ਟਰੱਕ ਦੀ ਟੱਕਰ 'ਚ 4 ਹਲਾਕ
Published : Dec 26, 2017, 11:35 pm IST
Updated : Dec 26, 2017, 6:05 pm IST
SHARE ARTICLE

ਪਟਿਆਲਾ/ਦੇਵੀਗੜ੍ਹ, 26 ਦਸੰਬਰ (ਬਲਵਿੰਦਰ ਭੁੱਲਰ/ਗੁਰਜੀਤ ਸਿੰਘ ਉਲਟਪੁਰ) : ਪਟਿਆਲਾ-ਚੀਕਾ ਰੋਡ 'ਤੇ ਧੁੰਦ ਕਾਰਨ ਹੋਏ ਸੜਕੀ ਹਾਦਸੇ 'ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।ਮੰਗਲਵਾਰ ਸਵੇਰੇ ਸਾਢੇ 9 ਵਜੇ ਦੇ ਕਰੀਬ ਪਟਿਆਲਾ-ਚੀਕਾ ਰੋਡ 'ਤੇ ਸੁਨਿਆਰਹੇੜੀ ਨੇੜੇ ਇਨੋਵਾ ਅਤੇ ਮਿੰਨੀ ਕੈਂਟਰ ਵਿਚ ਹੋਏ ਭਿਆਨਕ ਹਾਦਸੇ ਵਿਚ ਇਨੋਵਾ ਦੇ ਪਰਖਚੜੇ ਉੱਡ ਗਏ। ਹਾਦਸੇ 'ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਇਨ੍ਹਾਂ 'ਚ ਸੁਖਪਾਲ ਸਿੰਘ, ਹਰਭਜਨ ਪਸੰਘ, ਗੁਰਮੀਤ ਸਿੰਘ (ਸਾਰੇ 55 ਸਾਲ ਦੇ ਕਰੀਬ) ਅਤੇ ਚਾਲਕ ਰਣਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਰਿਆਣਾ ਦੇ ਜ਼ਿਲ੍ਹਾ ਕੈਂਥਲ ਦੇ ਪਿੰਡ ਹਾਬੜੀ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।


ਹਾਦਸੇ 'ਚ ਇਕ ਬੱਚੇ ਸਮੇਤ ਤਿੰਨ ਹੋਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿਚ ਇਕ ਪੰਦਰਾ ਸਾਲ ਨੌਜਵਾਨ ਵੀ ਸ਼ਾਮਲ ਹੈ। ਸੂਤਰਾਂ ਅਨੂਸਾਰ ਇਨੋਵਾ ਗੱਡੀ ਵਿਚ 9 ਵਿਅਕਤੀ ਸਵਾਰ ਸਨ। ਇਹ ਹਰਿਆਣਾ ਵਾਲੇ ਪਾਸੇ ਤੋਂ ਪੰਜਾਬ ਆ ਰਹੀ ਸੀ ਜਦਕਿ ਮਿੰਨੀ ਟਰੱਕ ਪਟਿਆਲਾ ਤੋਂ ਜਾ ਰਿਹਾ ਸੀ। ਇਹ ਨਵਾਂ ਸ਼ਹਿਰ 'ਚ ਵਿਆਹ ਸਮਾਗਮ ਵਿਚ ਸ਼ਮੂਲੀਅਤ ਲਈ ਜਾ ਰਹੇ ਸਨ।

SHARE ARTICLE
Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement