iPhone ਦੇ ਪੁਰਾਣੇ ਗ੍ਰਾਹਕਾਂ ਲਈ ਖੁਸ਼ਖਬਰੀ !
Published : Jan 23, 2018, 3:12 pm IST
Updated : Jan 23, 2018, 9:42 am IST
SHARE ARTICLE

ਨਵੀਂ ਦਿੱਲੀ: ਪਿਛਲੇ ਕੁਝ ਮਹੀਨਿਆਂ ਤੋਂ ਆਈਫੋਨ ਦੇ ਸਲੋਅ ਹੋਣ ਦੀ ਪ੍ਰੇਸ਼ਾਨੀ ਝੱਲ ਰਹੇ ਲੋਕਾਂ ਨੂੰ ਜਲਦ ਹੀ ਰਾਹਤ ਦੀ ਖ਼ਬਰ ਮਿਲ ਸਕਦੀ ਹੈ। ਐਪਲ ਵੱਲੋਂ ਬਿਆਨ ਜਾਰੀ ਕਰਕੇ ਦੱਸਿਆ ਗਿਆ ਹੈ ਕਿ ਜਲਦ ਹੀ ਨਵੀਂ ਅਪਡੇਟ ਜਾਰੀ ਕਰਕੇ ਯੂਜਰਜ਼ ਨੂੰ ਇਸ ਸਮੱਸਿਆ ਤੋਂ ਨਿਜਾਤ ਦਵਾਏਗੀ।



ਐਪਲ ਦੇ ਸੀਈਓ ਟਿਮ ਕੁਕ ਨੇ ਕਿਹਾ ਹੈ ਕਿ ਉਹ ਜਲਦ ਹੀ ਆਈਫੋਨ ਇਸਤੇਮਾਲ ਕਰਨ ਵਾਲੇ ਲੋਕਾਂ ਲਈ ਨਵਾਂ ਫ਼ੀਚਰ ਲੈ ਕੇ ਆਉਣ ਵਾਲੇ ਹਨ। ਇਸ ਨਵੇਂ ਫ਼ੀਚਰ ਜ਼ਰੀਏ ਯੂਜਰਜ਼ ਆਈਫੋਨ ਨੂੰ ਸਲੋਅ ਹੋਣ ਤੋਂ ਬਚਾ ਸਕਣਗੇ। ਇਸ ਦੇ ਨਾਲ ਹੀ ਐਪਲ ਵੱਲੋਂ ਇਹ ਦੱਸਿਆ ਗਿਆ ਕਿ ਜਿੱਦਾਂ ਹੀ ਇਹ ਫ਼ੀਚਰ ਉਪਲੱਬਧ ਹੋਵੇਗਾ। 



ਓਦਾਂ ਹੀ ਆਈਫੋਨ ਦੀ ਵਰਤੋਂ ਕਰਨ ਵਾਲੇ ਲੋਕ ਆਪਣੇ ਫੋਨ ਨੂੰ ਪੁਰਾਣੇ ਅੰਦਾਜ਼ ਵਿੱਚ ਚਲਾ ਸਕਣਗੇ। ਇਸ ਦਾ ਮਤਲਬ ਇਹ ਹੋਇਆ ਕਿ ਉਨ੍ਹਾਂ ਦਾ ਫੋਨ ਦੁਬਾਰਾ ਤੋਂ ਤੇਜ਼ੀ ਨਾਲ ਕੰਮ ਕਰਨ ਲੱਗੇਗਾ।



ਕੁਝ ਮਹੀਨੇ ਪਹਿਲਾਂ ਐਪਲ ਨੇ ਆਪਣੀ ਨਵੀਂ ਆਪਰੇਟਿੰਗ ਜਾਰੀ ਕਰਦਿਆਂ ਆਈਓਐਸ 11 ਪੇਸ਼ ਕੀਤਾ ਸੀ। ਇਸ ਅਪਡੇਟ ਦਾ ਇਸਤਮਾਲ ਕਰ ਰਹੇ ਲੋਕਾਂ ਨੇ ਫੋਨ ਦੇ ਸਲੋਅ ਹੋਣ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਐਪਲ ਨੇ ਦੱਸਿਆ ਸੀ ਕਿ ਪੁਰਾਣੇ ਆਈਫੋਨ ਦੀ ਬੈਟਰੀ ਬਚਾਉਣ ਲਈ ਉਨ੍ਹਾਂ ਨੇ ਆਈਓਐਸ 11 ਵਿੱਚ ਫੋਨ ਨੂੰ ਸਲੋਅ ਕਰ ਦਿੱਤਾ ਹੈ।



ਆਪਣੇ ਇਸ ਬਿਆਨ ਤੋਂ ਬਾਅਦ ਐਪਲ ਗ੍ਰਾਹਕਾਂ ਦੇ ਨਿਸ਼ਾਨੇ ‘ਤੇ ਆ ਗਈ ਸੀ। ਹਾਲਾਂਕਿ ਐਪਲ ਨੇ ਬੈਟਰੀ ਦੀ ਕੀਮਤ 29 ਡਾਲਰ ਕਰਦਿਆਂ ਹੋਇਆ ਆਪਣਾ ਬਚਾਅ ਕਰਨ ਦੀ ਕੋਸ਼ਿਸ ਕੀਤੀ ਸੀ ਪਰ ਉਹ ਜ਼ਿਆਦਾ ਕਾਰਗਰ ਨਹੀਂ ਰਹੀ।

SHARE ARTICLE
Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement