IPL - ਜਾਣੋ ਇੱਕ ਗੇਂਦ 'ਤੇ ਕਿੰਨੇ ਲੱਖ ਕਮਾਏਗਾ ਬੀਸੀਸੀਆਈ
Published : Sep 6, 2017, 4:57 pm IST
Updated : Sep 6, 2017, 11:27 am IST
SHARE ARTICLE

ਨਵੀਂ ਦਿੱਲੀ— ਕ੍ਰਿਕਟ ਦੇ ਧਮਕੇਦਾਰ ਫਾਰਮੈਟ ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਇੱਕ ਗੇਂਦ ਤੋਂ ਬੀ.ਸੀ.ਸੀ.ਆਈ. ਨੂੰ ਲੱਗਭਗ 25 ਲੱਖ ਰੁਪਏ ਦੀ ਕਮਾਈ ਹੋਵੇਗੀ। ਜੀ ਹਾਂ, ਆਈ.ਪੀ.ਐਲ. ਦੇ ਮੀਡੀਆ ਰਾਈਟਸ ਇਸ ਵਾਰ ਚਾਰ ਗੁਣਾ ਜ਼ਿਆਦਾ ਕੀਮਤ ਉੱਤੇ ਵਿਕਣ ਨਾਲ ਬੀ.ਸੀ.ਸੀ.ਆਈ. ਦੀ ਇਨਕਮ ਦਾ ਪੂਰਾ ਹਿਸਾਬ ਬਦਲ ਗਿਆ ਹੈ। ਹੁਣ 47 ਦਿਨ ਤੱਕ ਚਲਣ ਵਾਲੇ ਇਸ ਟੀ-20 ਲੀਗ ਮੈਚਾਂ ਤੋਂ ਜਿੰਨੀ ਕਮਾਈ ਹੋਵੇਗੀ ਉਹ ਸਾਲ ਭਰ ਵਿਚ ਦੇਸ਼ ਵਿਚ ਹੋਣ ਵਾਲੇ ਕੌਮਾਂਤਰੀ ਮੈਚਾਂ ਦੀ ਕਮਾਈ ਤੋਂ ਕਰੀਬ ਚਾਰ ਗੁਣਾ ਜ਼ਿਆਦਾ ਹੈ।



ਹਰ ਸਾਲ 3710 ਕਰੋੜ ਕਮਾਈ ਕਰੇਗਾ ਬੋਰਡ
ਸਟਾਰ ਇੰਡੀਆ ਨੇ ਸੋਮਵਾਰ ਨੂੰ ਆਈ.ਪੀ.ਐਲ. ਦੇ ਮੀਡੀਆ ਰਾਈਟਸ 5 ਸਾਲ ਲਈ 16 ਹਜ਼ਾਰ 347 ਕਰੋੜ ਰੁਪਏ ਵਿਚ ਖਰੀਦੇ ਸਨ। ਇਸ ਤੋਂ ਪਹਿਲਾਂ ਆਈ.ਪੀ.ਐਲ. ਦਾ ਸਪਾਂਸਰਸ਼ਿਪ ਰਾਈਟਸ ਚੀਨੀ ਮੋਬਾਇਲ ਕੰਪਨੀ 2199 ਕਰੋੜ ਰਪਏ ਵਿਚ 5 ਸਾਲ ਲਈ ਖਰੀਦ ਚੁੱਕੀ ਹੈ। ਦੋਨੋਂ ਰਾਈਟਸ ਦੀ ਕਮਾਈ ਦਾ ਸਾਲਾਨਾ ਬਰੇਕਅੱਪ ਕੱਢੀਏ ਤਾਂ ਹਰ ਸਾਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਆਈ.ਪੀ.ਐਲ. ਤੋਂ 3710 ਕਰੋੜ ਰਪਏ ਮਿਲਣਗੇ।


ਉਥੇ ਹੀ ਭਾਰਤ ਵਿਚ ਹੋਣ ਵਾਲੇ ਕੌਮਾਂਤਰੀ ਮੁਕਾਬਲਿਆਂ ਦੇ ਮੀਡੀਆ ਰਾਈਟਸ ਤੋਂ ਬੋਰਡ ਨੂੰ ਸਾਲਾਨਾ 642 ਕਰੋੜ ਰੁਪਏ ਮਿਲਦੇ ਹਨ। ਸਪਾਨਸਰਸ਼ਿਪ ਰਾਈਟ ਤੋਂ 215 ਕਰੋੜ ਰੁਪਏ। ਇਸ ਤਰ੍ਹਾਂ ਭਾਰਤੀ ਟੀਮ ਦੇ ਮੁਕਾਬਲਿਆਂ ਤੋਂ ਬੋਰਡ ਨੂੰ ਸਾਲ ਵਿਚ 857 ਕਰੋੜ ਰੁਪਏ ਮਿਲਦੇ ਹਨ। 


ਉਥੇ ਹੀ ਆਈ.ਪੀ.ਐਲ. ਤੋਂ 47 ਦਿਨ ਵਿਚ ਹੋਣ ਵਾਲੀ ਕਮਾਈ ਇਸ ਤੋਂ 4.32 ਗੁਣਾ ਜ਼ਿਆਦਾ ਹੈ। ਇਸ ਦੇ ਇਲਾਵਾ ਬੋਰਡ ਨੂੰ ਹੋਰ ਸੋਰਸ ਤੋਂ ਵੀ 1601 ਕਰੋੜ ਰੁਪਏ ਆਉਂਦੇ ਹਨ। ਸਾਰੇ ਖਰਚ ਕੱਟਣ ਦੇ ਬਾਅਦ ਵੀ ਬੋਰਡ ਨੂੰ ਸਾਲਾਨਾ 2 ਹਜ਼ਾਰ ਤੋਂ 2.5 ਹਜ਼ਾਰ ਕਰੋੜ ਰੁਪਏ ਬਚਤ ਦੀ ਉਮੀਦ ਹੈ।

SHARE ARTICLE
Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement