ਇਰਫਾਨ ਪਠਾਨ ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ, ਕਿਹਾ ਟੀਮ ਇੰਡੀਆ 'ਚ ਸੜਦੇ ਸਨ ਮੇਰੇ ਤੋਂ ਕਈ ਖਿਡਾਰੀ
Published : Feb 28, 2018, 11:43 am IST
Updated : Feb 28, 2018, 6:13 am IST
SHARE ARTICLE

ਨਵੀਂ ਦਿੱਲੀ - ਇਕ ਸਮੇਂ ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਕਹੇ ਜਾਣ ਵਾਲੇ ਇਰਫਾਨ ਪਠਾਨ ਨੇ ਹੈਰਾਨ ਕਰਨ ਵਾਲੇ ਖੁਲ੍ਹਾਸੇ ਕੀਤੇ ਹਨ। ਉਸ ਨੇ ਕਿਹਾ ਕਿ ਟੀਮ 'ਚ ਉਸ ਦੀ ਤਰੱਕੀ ਤੋਂ ਕੁਝ ਖਿਡਾਰੀ ਈਰਖਾ ਕਰਦੇ ਸਨ। ਉਸ ਨੇ ਦੱਸਿਆ ਕਿ ਜਦੋਂ ਮੈਨੂੰ ਤਿੰਨ ਨੰਬਰ 'ਤੇ ਬੱਲੇਬਾਜ਼ੀ ਕਰਨ ਲਈ ਭੇਜਿਆ ਗਿਆ ਤਾਂ ਇਕ ਖਿਡਾਰੀ ਨੇ ਚੀਕਦੇ ਹੋਏ ਕਿਹਾ ਕਿ ਇਸ ਨੂੰ ਕਿਊਂ ਭੇਜ ਰਹੇ ਹੋ, ਮੈਨੂੰ ਭੇਜੋ। ਉਸ ਖਿਡਾਰੀ ਨੇ ਇਹ ਵੀ ਪੁੱਛਿਆ ਸੀ ਕਿ ਤੇਰਾ ਇਨ੍ਹਾਂ ਖਿਆਲ ਕਿਉਂ ਰਖਿਆ ਜਾਂਦਾ ਹੈ?' ਤੂੰੰ ਤਾਂ ਇਨ੍ਹਾਂ ਬਦਸੂਰਤ ਹੈ। ਉਸ ਨੇ ਕਿਹਾ ਕਿ ਨੈਟ ਪ੍ਰੈਕਟਿਸ ਕਰਦੇ ਸਮੇਂ ਸਚਿਨ ਅਤੇ ਲਕਸ਼ਮਣ ਉਸ ਦੀ ਗੇਂਦਬਾਜ਼ੀ ਦੀ ਬਹੁਤ ਤਾਰੀਫ ਕਰਦੇ ਸੀ। 


ਸਚਿਨ ਨੇ ਕਈ ਵਾਰ ਕਿਹਾ ਕਿ ਤੇਰੇ ਵਰਗਾ ਸਵਿੰਗ ਗੇਂਦਬਾਜ਼ ਨਹੀਂ ਦੇਖਿਆ। ਉਥੇ ਹੀ ਲਕਸ਼ਮਣ ਕਿਹਾ ਕਰਦੇ ਸੀ ਕਿ ਨੈਟ 'ਤੇ ਤੇਰੀ ਗੇਂਦਬਾਜ਼ੀ ਦਾ ਸਾਹਮਣਾ ਕਰਨਾ ਮਤਲਬ ਆਪਣੇ ਗੋਡਿਆਂ ਨੂੰ ਬਚਾਉਣਾ। ਇਰਫਾਨ ਨੇ ਆਸਟ੍ਰੇਲੀਆ ਦੀ ਇਕ ਘਟਨਾ ਦਾ ਜ਼ਿਕਰ ਵੀ ਕੀਤਾ। ਉਸ ਨੇ ਕਿਹਾ ਕਿ ਇਕ ਵਾਰ ਉਸ ਨੇ ਅਚਾਨਕ ਦਰਵਾਜ਼ਾ ਬੰਦ ਕਰ ਦਿੱਤਾ ਸੀ ਅਤੇ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੇ ਅੱਗੇ ਸਟੀਵ ਵਾ ਖੜੇ ਹਨ। ਇਰਫਾਨ ਨੇ ਦੱਸਿਆ ਕਿ ਜਦੋਂ ਮੈਂ ਦਰਵਾਜ਼ਾ ਖੋਲਿਆ ਤਾਂ ਸਟੀਵ ਵਾ ਨੂੰ ਦੇਖਿਆ। ਮੈਂ ਇਸ ਦੇ ਲਈ ਸਟੀਵ ਕੋਲੋਂ ਮੁਆਫੀ ਵੀ ਮੰਗੀ ਸੀ। ਸਟੀਵ ਨੇ ਕਿਹਾ ਕਿ ਤੁਸੀਂ ਮੈਨੂੰ ਮੈਦਾਨ 'ਤੇ ਬਹੁਤ ਮੁਸ਼ਕਲਾਂ 'ਚ ਪਾ ਦਿੰਦੇ ਹੋ, ਇਥੇ ਤਾਂ ਮੁਸ਼ਕਲ ਦੇਣਾ ਬੰਦ ਕਰੋ। ਇਨ੍ਹਾਂ ਕਹਿੰਦੇ ਹੀ ਸਟੀਵ ਹੱਸਣ ਲੱਗ ਗਏ। 



ਲੀਜੈਂਡਸ ਹਨ ਕਪਿਲ ਦੇਵ : ਕਈ ਸਾਬਕਾ ਖਿਡਾਰੀ ਇਰਫਾਨ ਖਾਨ ਦੀ ਕਪਿਲ ਦੇਵ ਨਾਲ ਤੁਲਨਾ ਕਰਦੇ ਸੀ। ਹਾਲਾਂਕਿ ਇਰਫਾਨ ਦਾ ਇਹ ਕਹਿਣਾ ਸੀ ਕਿ ਕਪਿਲ ਨਾਲ ਮੇਰੀ ਤੁਲਨਾ ਕਰਨਾ ਠੀਕ ਨਹੀਂ। ਇਰਫਾਨ ਦਾ ਕਹਿਣਾ ਹੈ ਕਿ ਕਪਿਲ ਇਕ ਹੀ ਹਨ ਅਤੇ ਉਸ ਦੀ ਕਿਸੇ ਨਾਲ ਤੁਲਨਾ ਕਰਨਾ ਠੀਕ ਨਹੀਂ ਹੈ। ਕਪਿਲ ਦੇਵ ਵਰਗਾ ਕੋਈ ਨਹੀਂ ਹੋ ਸਕਦਾ। ਕਪਿਲ ਦੇਵ ਇਕ ਲੀਜੈਂਡ ਖਿਡਾਰੀ ਹਨ। ਇਰਫਾਨ ਨੇ ਕਿਹਾ ਕਿ ਮੈਂ ਹਮੇਸ਼ਾ ਕਹਿੰਦਾ ਰਹਿੰਦਾ ਸੀ ਕਿ ਮੈਂ ਇਕ ਗੇਂਦਬਾਜ਼ ਹਾਂ ਜੋ ਬੱਲੇਬਾਜ਼ੀ ਵੀ ਕਰ ਸਕਦਾ ਹੈ। 


ਮੈਂ ਜਦ ਵੀ ਬੱਲੇਬਾਜ਼ੀ ਕਰਨ ਜਾਂਦਾ ਸੀ ਤਾਂ ਮੈਂ ਬੱਲੇਬਾਜ਼ ਤਰ੍ਹਾਂ ਸੋਚਦਾ ਸੀ। ਅੱਜਕਲ ਹਾਰਦਿਕ ਪੰਡਯਾ ਦੀ ਕਪਿਲ ਦੇਵ ਨਾਲ ਤੁਲਨਾ ਕੀਤੀ ਜਾ ਰਹੀ ਹੈ। ਹਾਰਦਿਕ 'ਤੇ ਗੱਲ ਕਰਦੇ ਇਰਫਾਨ ਨੇ ਕਿਹਾ ਕਿ ਜਦੋਂ ਮੈਂ ਖੁਦ ਨੂੰ ਸਥਾਪਿਤ ਕਰ ਲਿਆ ਸੀ ਉਸ ਤੋਂ ਬਾਅਦ ਮੈਨੂੰ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ ਸੀ। ਹਾਰਦਿਕ ਨੂੰ ਉਮੀਦ ਤੋਂ ਪਹਿਲਾ ਹੀ ਮੌਕਾ ਮਿਲ ਗਿਆ ਹੈ। ਕਪਤਾਨ ਅਤੇ ਕੋਚ ਦਾ ਸਾਥ ਰਹਿਣ ਤਕ ਹਾਰਦਿਕ ਦੇ ਨਾਲ ਸਭ ਕੁਝ ਠੀਕ ਰਹੇਗਾ।

SHARE ARTICLE
Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement