ਇਸ ਮੰਦਿਰ 'ਚ 20 ਹਜ਼ਾਰ ਚੂਹਿਆਂ ਦਾ ਹੈ ਡੇਰਾ, ਭਗਤਾਂ ਨੂੰ ਵੰਡਿਆ ਜਾਂਦਾ ਹੈ ਇਨ੍ਹਾਂ ਦਾ ਜੂਠਾ ਪ੍ਰਸ਼ਾਦ
Published : Feb 19, 2018, 2:07 pm IST
Updated : Feb 19, 2018, 8:37 am IST
SHARE ARTICLE

ਬੀਕਾਨੇਰ: ਰਾਜਸਥਾਨ ਇਤਿਹਾਸਿਕ ਧਰੋਹਰਾਂ ਅਤੇ ਚਮਤਕਾਰੀ ਮੰਦਿਰਾਂ ਲਈ ਪੂਰੇ ਦੇਸ਼ 'ਚ ਮਸ਼ਹੂਰ ਹੈ। ਰਾਜਸਥਾਨ 'ਚ ਸਥਿਤ ਕਰਣੀ ਮਾਤਾ ਦਾ ਮੰਦਿਰ ਵੀ ਬਹੁਤ ਪ੍ਰਸਿੱਧ ਹੈ। ਇਸ ਮੰਦਿਰ 'ਚ ਭਗਤਾਂ ਨੂੰ ਜ਼ਿਆਦਾ ਕਾਲੇ ਚੂਹੇ ਨਜ਼ਰ ਆਉਂਦੇ ਹਨ। ਉਂਝ ਇੱਥੇ ਚੂਹਿਆਂ ਨੂੰ 'ਕਾਬਾ' ਕਿਹਾ ਜਾਂਦਾ ਹੈ ਅਤੇ ਇ੍ਹਨਾਂ ਕਾਬਾਵਾਂ ਨੂੰ ਬਕਾਇਦਾ ਦੁੱਧ, ਲੱਡੂ ਅਤੇ ਹੋਰ ਖਾਣ - ਪੀਣ ਦੀਆਂ ਚੀਜਾਂ ਪਰੋਸੀਆਂ ਜਾਂਦੀਆਂ ਹਨ। ਮੰਨਿਆ ਜਾਂਦਾ ਹੈ ਕਿ ਇਸ ਮੰਦਿਰ ਵਿੱਚ ਦਰਸ਼ਨ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਹਰ ਮੁਰਾਦ ਪੂਰੀ ਹੁੰਦੀ ਹੈ। 


ਕਿਹਾ ਜਾਂਦਾ ਹੈ ਚੂਹਿਆਂ ਵਾਲੀ ਮਾਤਾ ਦਾ ਮੰਦਿਰ . . . 

ਰਾਜਸਥਾਨ ਦੇ ਇਤਿਹਾਸਿਕ ਨਗਰ ਬੀਕਾਨੇਰ ਤੋਂ ਲੱਗਭੱਗ 30 ਕਿੱਲੋ ਮੀਟਰ ਦੂਰ ਦੇਸ਼ਨੋਕ ਵਿੱਚ ਸਥਿਤ ਕਰਣੀ ਮਾਤਾ ਦਾ ਮੰਦਿਰ, ਜਿਸਨੂੰ ਚੂਹਿਆਂ ਵਾਲੀ ਮਾਤਾ ਜਾਂ ਚੂਹਿਆਂ ਵਾਲਾ ਮੰਦਿਰ ਵੀ ਕਿਹਾ ਜਾਂਦਾ ਹੈ। ਕਰਣੀ ਮਾਤਾ ਦਾ ਮੰਦਿਰ ਇੱਕ ਅਜਿਹਾ ਮੰਦਿਰ ਹੈ, ਜਿੱਥੇ 20 ਹਜ਼ਾਰ ਤੋਂ ਵੀ ਵੱਧ ਚੂਹੇ ਰਹਿੰਦੇ ਹਨ ਅਤੇ ਮੰਦਿਰ ਵਿੱਚ ਆਉਣ ਵਾਲੇ ਭਗਤਾਂ ਨੂੰ ਚੂਹਿਆਂ ਦਾ ਜੂਠਾ ਕੀਤਾ ਹੋਇਆ ਪ੍ਰਸ਼ਾਦ ਹੀ ਮਿਲਦਾ ਹੈ। 


ਮੰਦਿਰ 'ਚ ਨਹੀਂ ਆਉਂਦੀ ਚੂਹਿਆਂ ਦੀ ਬਦਬੂ 

ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹੇ ਚੂਹੇ ਹੋਣ ਦੇ ਬਾਅਦ ਵੀ ਮੰਦਿਰ 'ਚ ਬਿਲਕੁੱਲ ਵੀ ਬਦਬੂ ਨਹੀਂ ਹੈ, ਅੱਜ ਤੱਕ ਕੋਈ ਵੀ ਰੋਗ ਨਹੀਂ ਫੈਲਿਆ। ਇੱਥੇ ਤੱਕ ਚੂਹਿਆਂ ਦਾ ਜੂਠਾ ਪ੍ਰਸਾਦ ਖਾਣ ਨਾਲ ਕੋਈ ਵੀ ਭਗਤ ਬੀਮਾਰ ਨਹੀਂ ਹੋਇਆ। 


ਮਾਂ ਜਗਦੰਬਾ ਦਾ ਪ੍ਰਤੱਖ ਅਵਤਾਰ 

ਕਰਣੀ ਮਾਤਾ, ਜਿਨ੍ਹਾਂ ਨੂੰ ਭਗਤ ਮਾਂ ਜਗਦੰਬਾ ਦਾ ਅਵਤਾਰ ਮੰਨਦੇ ਹਨ। ਦੱਸਿਆ ਜਾਂਦਾ ਹੈ ਕਿ ਕਰਣੀ ਮਾਤਾ ਦਾ ਜਨਮ 1387 ਵਿੱਚ ਇੱਕ ਚਾਰਣ ਪਰਿਵਾਰ 'ਚ ਹੋਇਆ ਸੀ। ਉਨ੍ਹਾਂ ਦਾ ਬਚਪਨ ਦਾ ਨਾਮ ਰਿਘੁਬਾਈ ਸੀ। ਰਿਘੁਬਾਈ ਦਾ ਵਿਆਹ ਸਾਠਿਕਾ ਪਿੰਡ ਦੇ ਕਿਪੋਜੀ ਚਾਰਣ ਨਾਲ ਹੋਇਆ ਸੀ, ਪਰ ਵਿਆਹ ਦੇ ਕੁਝ ਸਮੇਂ ਬਾਅਦ ਹੀ ਉਨ੍ਹਾਂ ਦਾ ਮਨ ਸੰਸਾਰਿਕ ਜੀਵਨ ਤੋਂ ਉਠ ਗਿਆ। ਬਾਅਦ 'ਚ ਰਿਘੁਬਾਈ ਨੇ ਕਿਪੋਜੀ ਚਾਰਣ ਦਾ ਵਿਆਹ ਆਪਣੀ ਛੋਟੀ ਭੈਣ ਗੁਲਾਬ ਨਾਲ ਕਰਵਾ ਕੇ ਆਪਣੇ ਆਪ ਨੂੰ ਮਾਤਾ ਦੀ ਭਗਤੀ ਅਤੇ ਲੋਕਾਂ ਦੀ ਸੇਵਾ 'ਚ ਲਗਾ ਦਿੱਤਾ। ਜਨ-ਕਲਿਆਣ, ਨਿਰਾਲਾ ਕਾਰਜ ਅਤੇ ਚਮਤਕਾਰੀ ਸ਼ਕਤੀਆਂ ਦੇ ਕਾਰਨ ਰਿਘੁਬਾਈ ਨੂੰ ਕਰਣੀ ਮਾਤਾ ਦੇ ਨਾਮ ਤੋਂ ਸਥਾਨਕ ਲੋਕ ਪੁੱਜਣ ਲੱਗੇ। 


ਡੇਢ ਸੌ ਤੋਂ ਵੀ ਜ਼ਿਆਦਾ ਸਾਲ ਤੱਕ ਜਿੰਦਾ ਰਹੀ ਮਾਤਾ 

ਮੰਨਿਆ ਜਾਂਦਾ ਹੈ ਕਿ ਕਰਣੀ ਮਾਤਾ 151 ਸਾਲ ਤੱਕ ਜਿੰਦਾ ਰਹੀ। ਵਰਤਮਾਨ 'ਚ ਜਿੱਥੇ ਇਹ ਮੰਦਿਰ ਸਥਿਤ ਹੈ, ਉੱਥੇ ਇੱਕ ਗੁਫਾ ਵਿੱਚ ਕਰਣੀ ਮਾਤਾ ਆਪਣੀ ਈਸ਼ਟ ਦੇਵੀ ਦੀ ਪੂਜਾ ਕਰਦੀ ਹੁੰਦੀ ਸੀ। ਇਹ ਗੁਫਾ ਅੱਜ ਵੀ ਮੰਦਿਰ ਸਥਿਤ ਹੈ। ਕਹਿੰਦੇ ਹਨ ਕਰਣੀ ਮਾਤਾ ਸਾਲ 1538 ਨੂੰ ਜੋਤੀਰਲੀਨ ਹੋਈ ਸੀ। ਉਨ੍ਹਾਂ ਦੇ ਜੋਤੀਰਲੀਨ ਹੋਣ ਦੇ ਬਾਅਦ ਭਗਤਾਂ ਨੇ ਉਨ੍ਹਾਂ ਦੀ ਮੂਰਤੀ ਦੀ ਸਥਾਪਨਾ ਕਰਕੇ ਉਨ੍ਹਾਂ ਦੀ ਪੂਜਾ ਸ਼ੁਰੂ ਕਰ ਦਿੱਤੀ, ਜੋ ਉਦੋਂ ਤੋਂ ਹੁਣ ਤੱਕ ਲਗਾਤਾਰ ਜਾਰੀ ਹੈ। 


ਬੀਕਾਨੇਰ ਰਾਜਘਰਾਣੇ ਦੀ ਕੁਲਦੇਵੀ ਕਰਣੀ ਮਾਤਾ 

ਬੀਕਾਨੇਰ ਰਾਜਘਰਾਣੇ ਦੀ ਕੁਲਦੇਵੀ ਵੀ ਹਨ। ਕਹਿੰਦੇ ਹਨ ਕਿ ਉਨ੍ਹਾਂ ਦੇ ਹੀ ਅਸ਼ੀਰਵਾਦ ਤੋਂ ਬੀਕਾਨੇਰ ਅਤੇ ਜੋਧਪੁਰ ਰਿਆਸਤ ਦੀ ਸਥਾਪਨਾ ਹੋਈ ਸੀ। ਕਰਣੀ ਮਾਤਾ ਦੇ ਵਰਤਮਾਨ ਮੰਦਿਰ ਦੀ ਉਸਾਰੀ ਬੀਕਾਨੇਰ ਰਿਆਸਤ ਦੇ ਮਹਾਰਾਜੇ ਗੰਗਾ ਸਿੰਘ ਨੇ 20ਵੀਂ ਸ਼ਤਾਬਦੀ ਦੇ ਸ਼ੁਰੂਆਤ 'ਚ ਕਰਵਾਇਆ ਸੀ। ਇਸ ਮੰਦਿਰ 'ਚ ਚੂਹਿਆਂ ਦੇ ਇਲਾਵਾ, ਸੰਗ-ਮਰਮਰ ਦੇ ਮੁੱਖ ਦੀਵਾਰ 'ਤੇ ਕੀਤੀ ਗਈ ਉੱਤਮ ਕਾਰੀਗਰੀ, ਮੁੱਖ ਦੀਵਾਰ 'ਤੇ ਲੱਗੇ ਚਾਂਦੀ ਦੇ ਵੱਡੇ - ਵੱਡੇ ਕਿਵਾੜ (ਗੇਟ), ਮਾਤਾ ਦੇ ਸੋਣ ਦੇ ਛੱਤਰ ਅਤੇ ਚੂਹਿਆਂ ਦੇ ਪ੍ਰਸ਼ਾਦ ਲਈ ਰੱਖੀ ਚਾਂਦੀ ਦੀ ਬਹੁਤ ਵੱਡੀ ਪਰਾਤ ਵੀ ਮੁੱਖ ਖਿੱਚ ਦਾ ਕੇਂਦਰ ਹੈ। 


ਮੰਦਿਰ ਦੇ ਅੰਦਰ ਚੂਹਿਆਂ ਦਾ ਰਾਜ 

ਕਰਣੀ ਮਾਤਾ ਦੇ ਸਿਸ ਮੰਦਿਰ ਦੇ ਅੰਦਰ ਹਜ਼ਾਰਾਂ ਚੂਹੇ ਇਦਾਂ ਹੀ ਘੁੰਮਦੇ ਰਹਿੰਦੇ ਹਨ। ਮੰਦਿਰ ਦੇ ਅੰਦਰ ਚੂਹਿਆਂ ਦਾ ਰਾਜ ਹੈ। ਮੰਦਿਰ ਦੇ ਅੰਦਰ ਪਰਵੇਸ਼ ਕਰਦੇ ਹੀ ਹਰ ਥਾਂ ਚੂਹੇ ਹੀ ਚੂਹੇ ਨਜ਼ਰ ਆਉਂਦੇ ਹਨ। ਚੂਹਿਆਂ ਦੀ ਗਿਣਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੰਦਿਰ ਦੇ ਅੰਦਰ ਮੁੱਖ ਪ੍ਰਤਿਮਾ ਤੱਕ ਪੁੱਜਣ ਲਈ ਤੁਹਾਨੂੰ ਆਪਣੇ ਪੈਰ ਘਸੀਟਦੇ ਹੋਏ ਜਾਣਾ ਪੈਂਦਾ ਹੈ। ਕਿਉਂਕਿ ਜੇਕਰ ਤੁਸੀਂ ਪੈਰ ਚੁੱਕ ਕੇ ਰੱਖਦੇ ਹੋ ਤਾਂ ਉਸਦੇ ਹੇਠਾਂ ਆ ਕੇ ਚੂਹੇ ਜਖ਼ਮੀ ਹੋ ਸਕਦੇ ਹਨ ਜੋ ਕਿ ਬੁਰਾ ਮੰਨਿਆ ਜਾਂਦਾ ਹੈ। 


ਕਰੀਬ 20 ਹਜ਼ਾਰ ਕਾਲੇ ਚੂਹੇ 

ਇਸ ਮੰਦਿਰ 'ਚ ਕਰੀਬ 20 ਹਜ਼ਾਰ ਕਾਲੇ ਚੂਹਿਆਂ ਦੇ ਨਾਲ ਕੁੱਝ ਚਿੱਟੇ ਚੂਹੇ ਵੀ ਰਹਿੰਦੇ ਹਨ।  ਇਸ ਮੰਦਿਰ ਦੇ ਚੂਹਿਆਂ ਦੀ ਇੱਕ ਵਿਸ਼ੇਸ਼ਤਾ ਹੈ ਕਿ ਮੰਦਿਰ 'ਚ ਸਵੇਰੇ 5 ਵਜੇ ਹੋਣ ਵਾਲੀ ਮੰਗਲਾ ਆਰਤੀ ਅਤੇ ਸ਼ਾਮ ਨੂੰ 7 ਵਜੇ ਹੋਣ ਵਾਲੀ ਸ਼ਾਮ ਦੀ ਆਰਤੀ ਦੇ ਸਮੇਂ ਸਾਰੇ ਚੂਹੇ ਆਪਣੇ ਬਿੱਲਾਂ ਤੋਂ ਬਾਹਰ ਆ ਜਾਂਦੇ ਹਨ। ਇਸ ਦੋ ਸਮੇਂ ਚੂਹਿਆਂ ਦੀ ਸਭ ਤੋਂ ਜ਼ਿਆਦਾ ਧਮਾ ਚੌਕੜੀ ਹੁੰਦੀ ਹੈ। ਮਾਂ ਨੂੰ ਚੜਾਏ ਜਾਣ ਵਾਲੇ ਪ੍ਰਸ਼ਾਦ ਨੂੰ ਪਹਿਲਾਂ ਚੂਹੇ ਖਾਂਦੇ ਹਨ ਫਿਰ ਉਸਨੂੰ ਵੰਡਿਆ ਜਾਂਦਾ ਹੈ। ਚੀਲ, ਗਿੱਧ ਅਤੇ ਦੂਜੇ ਜਾਨਵਰਾਂ ਤੋਂ ਇ੍ਹਨਾਂ ਚੂਹਿਆਂ ਦੀ ਰੱਖਿਆ ਲਈ ਮੰਦਿਰ ਵਿੱਚ ਖੁੱਲੇ ਸਥਾਨਾਂ 'ਤੇ ਬਾਰੀਕ ਜਾਲੀ ਲੱਗੀ ਹੋਈ ਹੈ।


ਮੰਦਿਰ ਪਰਿਸਰ 'ਚ ਚਿੱਟੇ ਚੂਹੇ 

ਮਾਨਤਾ ਹੈ ਕਿ ਜੇਕਰ ਤੁਹਾਨੂੰ ਚਿੱਟਾ ਚੂਹਾ ਦਿਖਾਈ ਦੇ ਗਿਆ ਤਾਂ ਤੁਹਾਡੀ ਮਨੋਕਾਮਨਾ ਜ਼ਰੂਰ ਪੂਰੀ ਹੋਵੇਗੀ। ਇ੍ਹਨਾਂ ਚੂਹਿਆਂ ਨੂੰ ਜ਼ਿਆਦਾ ਪਵਿੱਤਰ ਮੰਨਿਆ ਜਾਂਦਾ ਹੈ। ਇਸ ਲਈ ਲੋਕਾਂ ਦੀਆਂ ਨਜ਼ਰਾਂ ਅਕਸਰ ਚਿੱਟੇ ਚੂਹਿਆਂ ਨੂੰ ਲੱਭਦੀ ਰਹਿੰਦੀਆਂ ਹਨ। 

SHARE ARTICLE
Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement