ਜਦੋਂ 5 ਦਿਨ ਦੀ ਧੀ ਨੂੰ ਪਤੀ ਦੇ ਅੰਤਿਮ ਸਸਕਾਰ 'ਚ ਲੈ ਕੇ ਪਹੁੰਚੀ ਪਤਨੀ
Published : Feb 25, 2018, 1:18 pm IST
Updated : Feb 25, 2018, 7:48 am IST
SHARE ARTICLE

ਅਸਮ: ਸੋਸ਼ਲ ਮੀਡੀਆ 'ਤੇ ਇਕ ਮਹਿਲਾ ਆਰਮੀ ਅਧਿਕਾਰੀ ਕੁਮੁਦ ਡੋਗਰਾ ਅਤੇ ਉਨ੍ਹਾਂ ਦੀ 5 ਦਿਨ ਦੀ ਧੀ ਦੀ ਭਾਵਨਾਤਮਕ ਕਰਨ ਵਾਲੀ ਫੋਟੋ ਵਾਈਰਲ ਹੋ ਰਹੀ ਹੈ। ਇਸ ਫੋਟੋ 'ਚ ਕੁਮੁਦ ਵਰਦੀ 'ਚ ਹਨ। ਉਨ੍ਹਾਂ ਦੀ ਗੋਦ 'ਚ ਸਿਰਫ਼ 5 ਦਿਨ ਦੀ ਬੱਚੀ ਹੈ। 


ਦਰਅਸਲ ਇਹ ਫੋਟੋ ਕਿਸੇ ਇਵੈਂਟ ਦੀ ਨਹੀਂ ਹੈ ਸਗੋਂ, ਕੁਮੁਦ ਆਪਣੇ ਪਤੀ ਦੇ ਅੰਤਿਮ ਸਸਕਾਰ 'ਚ ਪਹੁੰਚੀ ਹੈ। ਦੱਸ ਦੇਈਏ, ਕੁੱਝ ਦਿਨ ਪਹਿਲਾਂ ਅਸਮ ਦੇ ਮਾਜੁਲੀ ਦੇ ਆਈਸਲੈਂਡ 'ਚ ਇੰਡੀਅਨ ਆਰਮੀ ਦਾ ਇੱਕ ਹੈਲੀਕਾਪਟਰ ਕਰੈਸ਼ ਹੋ ਗਿਆ ਸੀ। ਜਿਸ 'ਚ ਉਨ੍ਹਾਂ ਦੇ ਪਤੀ ਦੁਸ਼ਯੰਤ ਵਤਸ ਦੀ ਮੌਤ ਹੋ ਗਈ ਸੀ।



ਦੋ ਪਾਇਲਟਾਂ ਦੀ ਹੋਈ ਸੀ ਮੌਤ

15 ਫਰਵਰੀ ਨੂੰ ਅਸਮ ਦੇ ਮਾਜੁਲੀ ਆਈਸਲੈਂਡ 'ਚ ਇੰਡੀਅਨ ਆਰਮੀ ਦਾ ਹੈਲੀਕਾਪਟਰ ਕਰੈਸ਼ ਹੋ ਗਿਆ ਸੀ। ਇਸ ਹੈਲੀਕਾਪਟਰ 'ਚ ਸਵਾਰ ਦੋਨਾਂ ਪਾਇਲਟਾਂ ਦੀ ਮੌਤ ਹੋ ਗਈ ਸੀ। ਜਿਸ 'ਚ ਵਿੰਗ ਕਮਾਂਡਰ ਜੈਪਾਲ ਜੇਮਜ਼ ਅਤੇ ਵਿੰਗ ਕਮਾਂਡਰ ਦੁਸ਼ਯੰਤ ਵਤਸ ਸ਼ਾਮਿਲ ਹਨ। ਦੁਸ਼ਯੰਤ ਵਤਸ ਮੇਜਰ ਕੁਮੁਦ ਡੋਗਰਾ ਦੇ ਪਤੀ ਸਨ। 


ਜਾਣਕਾਰੀ ਦੇ ਮੁਤਾਬਕ, ਹੈਲੀਕਾਪਟਰ ਨੇ ਅਸਮ ਦੇ ਜੋਰਹੱਟ ਤੋਂ ਉਡ਼ਾਨ ਭਰੀ ਸੀ। ਉਸਨੂੰ ਸਮਾਨ ਲੈ ਕੇ ਅਰੂਣਾਚਲ ਪ੍ਰਦੇਸ਼ ਪੰਹੁਚਾਣਾ ਸੀ। ਉਸ ਤੋਂ ਪਹਿਲਾਂ ਹੀ ਮਾਜ਼ੁਲੀ ਆਈਸਲੈਂਡ 'ਚ ਇਹ ਹਾਦਸਾ ਹੋ ਗਿਆ ਸੀ।
ਅੰਤਿਮ ਸੰਸਕਾਰ ਦੀ ਇਸ ਫੋਟੋ ਨੂੰ ਫੇਸਬੁੱਕ ਦੇ ਇੱਕ ਪੇਜ 'ਤੇ ਸ਼ੇਅਰ ਕੀਤਾ ਹੈ। ਜਿਸਦੇ ਬਾਅਦ ਇਹ ਭਾਵਨਾਤਮਕ ਕਰਨ ਵਾਲੀ ਫੋਟੋ ਬਹੁਤ ਤੇਜ਼ੀ ਤੋਂ ਵਾਈਰਲ ਹੋ ਗਈ।

SHARE ARTICLE
Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement