
ਖੁਦ ਨੂੰ ਐਸ਼ਵਰਿਆ ਰਾਏ ਦੀ ਸਾਬਕਾ ਟੈਲੇਂਟ ਮੈਨੇਜਰ ਦੱਸਣ ਵਾਲੀ ਇੱਕ ਮਹਿਲਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਐਸ਼ਵਰਿਆ ਨੂੰ ਹਾਲੀਵੁੱਡ ਪ੍ਰੋਡਿਊਸਰ ਹਾਰਵੇ ਵੀਨਸਟੀਨ ਤੋਂ ਬਚਾਇਆ ਸੀ। ਦੱਸ ਦਈਏ ਕਿ ਵੀਨਸਟੀਨ 'ਤੇ ਕਈ ਹਾਲੀਵੁੱਡ ਅਦਾਕਾਰਾਂ ਦਾ ਬਲਾਤਕਾਰ ਕਰਨ ਦਾ ਦੋਸ਼ ਲੱਗਿਆ ਹੈ।ਖਬਰਾਂ ਅਨੁਸਾਰ ਇੱਕ ਸਟੋਰੀ ਵਿੱਚ ਸਿਮੋਨ ਸ਼ੇਫੀਲਡ ਨਾਮ ਦੀ ਮਹਿਲਾ ਨੇ ਲਿਖਿਆ ਹੈ ਕਿ “ਮੈਂ ਭਾਰਤੀ ਅਦਾਕਾਰਾ ਐਸ਼ਵਰਿਆ ਰਾਏ ਨੂੰ ਮੈਨੇਜ ਕਰਦੀ ਸੀ।
ਹਾਰਵੇ ਨਾਲ ਗੱਲ ਕਰਦੇ ਹੋਏ ਮੈਨੂੰ ਸਮਝ ਆਇਆ ਕਿ ਉਹ ਐਸ਼ਵਰਿਆ ਨਾਲ ਇੱਕਲੇ ਮਿਲਣਾ ਚਾਹੁੰਦਾ ਹੈ। ਉਸ ਨੇ ਮੈਨੂੰ ਕਈ ਵਾਰ ਐਸ਼ਵਰਿਆ ਨਾਲ ਮੀਟਿੰਗ ਕਰਵਾਉਣ ਦੀ ਗੱਲ ਕਹੀ ਸੀ ਪਰ ਮੈ ਮਨ੍ਹਾ ਕਰ ਦਿੱਤਾ। ਜਦੋਂ ਮੈਂ ਉਸਦੇ ਆਫਿਸ ਜਾ ਰਹੀ ਸੀ ਤਾਂ ਉਸ ਨੇ ਮੇਰੇ ਤੋਂ ਪੁਛਿਆ ਕਿ ਮੈਨੂੰ ਉਸ ਨਾਲ ਇੱਕਲੇ ਮਿਲਣ ਲਈ ਕੀ ਕਰਨਾ ਹੋਵੇਗਾ? ਉਸ ਨੇ ਮੈਨੂੰ ਧਮਕਾਇਆ ਵੀ ,ਮੈਂ ਉਸ ਨੂੰ ਆਪਣੀ ਕਲਾਈਟ ਨੂੰ ਛੂਹਣ ਦਾ ਮੌਕਾ ਵੀ ਨਹੀਂ ਦਿੱਤਾ।
ਅਜਿਹੀਆਂ ਘਟਨਾਵਾਂ ਤੱਦ ਤੱਕ ਹੁੰਦੀਆਂ ਰਹਿਣਗੀਆਂ ਤੱਦ ਤੱਕ ਮਹਿਲਾਵਾਂ ਇਨ੍ਹਾਂ ਮਾਮਲਿਆਂ 'ਤੇ ਖੁੱਲ ਕੇ ਬੋਲਣ ਦੇ ਲਈ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਨਗੀਆਂ। ਉਨ੍ਹਾਂ ਨੇ ਅੱਗੇ ਲਿਖਿਆ ਪਹਿਲਾ ਕਦਮ ਵਧਾਉਣ ਦੇ ਲਈ ਬਹਾਦੁਰੀ ਦੀ ਜ਼ਰੂਰਤ ਹੁੰਦੀ ਹੈ। ਲੜਕੀਆਂ ਸੱਚਾਈ ਨੂੰ ਨਾ ਛੁਪਾਓ,ਇੱਕ ਦੂਜੇ ਦਾ ਸਾਥ ਦੇਵੋ ,ਇੱਕ ਦੂਜੇ ਨਾਲ ਪਿਆਰ ਕਰੋ”।
ਦੱਸ ਦੇਈਏ ਕਿ ਹਾਰਵੇ ਇਕੱਠੇ ਕਈ ਮਹਿਲਾਵਾਂ ਦੇ ਸੈਕਸ਼ੁਅਲ ਹੈਰਾਸਮੈਂਟ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਖਬਰਾਂ ਅਨੁਸਾਰ ਕੋਈ ਅਦਾਕਾਰ ਨੂੰ ਜ਼ਬਰਦਸਤ ਹਿੱਟ ਫਿਲਮਾਂ ਦੇਣ ਵਾਲੇ ਹਾਰਵੇ ਇੱਕ ਤੋਂ ਬਾਅਦ ਇੱਕ ਮਹਿਲਾਵਾਂ ਦੇ ਨਾਲ ਬਲਾਤਕਾਰ ਕਰਦਾ ਰਿਹਾ। ਹਾਲਾਂਕਿ ਉਸਨੇ ਇੰਨਾ ਦੋਸ਼ਾਂ ਤੋਂ ਸਾਫ ਮਨ੍ਹਾ ਕੀਤਾ ਹੈ।
ਕਈ ਅਦਾਕਾਰਾਂ ਨੂੰ ਉਹ ਮੀਟਿੰਗ ਜਾਂ ਪਾਰਟੀ ਦੇ ਨਾਮ 'ਤੇ ਹੋਟਲ ਵਿੱਚ ਬਲਾਉਂਦਾ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਤੋਂ ਮਸਾਜ ਕਰਵਾਉਣ ‘ਤੇ ਦਬਾਅ ਬਣਾਉਂਦਾ ਸੀ। ਇਸ ਤਰ੍ਹਾਂ ਤੋਂ ਉਹ ਮਹਿਲਾਵਾਂ ਦਾ ਬਲਾਤਕਾਰ ਕਰਦਾ ਸੀ ।ਖਬਰਾਂ ਅਨੁਸਾਰ ਹਾਰਵੇ ਨੂੰ ਰਿਹੈਬੀਲਿਟੇਸ਼ਨ ਸੈਂਟਰ ਵਿੱਚ ਭੇਜਿਆ ਗਿਆ ਹੈ।
ਬਰਾਕ ਓਬਾਮਾ ਅਤੇ ਹਿਲੇਰੀ ਕਲਿੰਟਨ ਨੇ ਬਿਆਨ ਜਾਰੀ ਕਰ ਹਾਰਵੇ ਵੀਨਸਟੀਨ ਦੀ ਨਿੰਦਾ ਕੀਤੀ ਸੀ।ਪਾਪੂਲਰ ਅਦਾਕਾਰਾ ਐਂਜਲੀਨਾ ਜੋਲੀ ਅਤੇ ਗਵੀਨੇਥ ਨੇ ਵੀ ਕਿਹਾ ਸੀ ਕਿ ਉਹ ਵੀ ਹਾਰਵੇ ਦੇ ਬਲਾਤਕਾਰ ਦਾ ਸ਼ਿਕਾਰ ਹੋ ਚੁੱਕੀ ਹੈ।ਐਂਜਲੀਨਾ ਜੋਲੀ ਨੇ ਕਿਹਾ ਹੈ ਕਿ ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਹਾਰਵੇ ਨਾਲ ਉਨ੍ਹਾਂ ਦਾ ਸਾਹਮਣਾ ਹੋਇਆ ਸੀ।