
ਮੋਗਾ ਸ਼ਹਿਰ ਦੇ ਇਕ ਮੈਰਿਜ ਪੈਲੇਸ ‘ਚ ਸਾਰੇ ਭੰਗੜੇ ਪਾ ਰਹੇ ਸਨ ਤੇੇ ਵਿਆਹ ਦੀਆਂ ਖੁਸ਼ੀਆਂ ਮਨਾ ਰਹੇ ਸਨ। ਚੱਲ ਰਹੇ ਵਿਆਹ ਦੌਰਾਨ ਡੀ. ਜੇ. ਦੀ ਧਮਕ ਅਤੇ ਭੰਗੜੇ ਦੀ ਗੂੰਜ ਉਸ ਸਮੇਂ ਖਾਮੌਸ਼ ਹੋ ਗਈ। ਜਦ ਜਿੱਥੇ ਵਿਆਹ ਦੌਰਾਨ ਵਰ ਮਾਲਾ ਦੀ ਰਸਮ ਨਿਭਾਉਣ ਸਮੇਂ ਲਾੜੇ ਸੌਰਵ ਖੇੜਾ ਦੀ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਖੁਸ਼ੀ ਦੇ ਮੌਕੇ ‘ਤੇ ਹੋਈ ਇਸ ਘਟਨਾ ਨੇ ਹਰ ਇੱਕ ਦਾ ਦਿਲ ਝੰਜੋੜ ਕੇ ਰੱਖ ਦਿੱਤਾ। ਇਹ ਤਸਵੀਰਾਂ ਉਹ ਉਸ ਸਮੇਂ ਦੀਆਂ ਹਨ ਜਦੋਂ ਲਾੜਾ ਆਪਣੀ ਲਾੜੀ ਨੂੰ ਵਰਮਾਲਾ ਪਾਉਣ ਲਈ ਖੜਾ ਹੋਇਆ ਤਾਂ ਉਹ ਨਾਲ ਹੀ ਡਿੱਗ ਪਿਆ ਅਤੇ ਉਸ ਦੀ ਮੌਕੇ ਤੇ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਿਕ ਮੋਗਾ ਸ਼ਹਿਰ ਦੇ 27 ਸਾਲਾ ਇਕਲੌਤੇ ਨੌਜਵਾਨ 29 ਨਵੰਬਰ ਨੂੰ ਦੋਹਾਂ ਨੇ ਵਿਆਹ ਦੇ ਬੰਧਣ ‘ਚ ਬੱਝਣਾ ਸੀ। ਵਿਆਹ ਵਾਲੇ ਦਿਨ ਸਾਰੇ ਤਿਆਰ ਹੋ ਕਿ ਆਪਣੇ ਸ਼ਗਨ ਮਨਾ ਕਿ ਲਾੜਾ ਪੂਰੀ ਖੁਸ਼ੀ ਨਾਲ ਪਰਿਵਾਰ ਦੇ ਮੈਬਰਾਂ ਨਾਲ ਵਿਆਹ ਕਰਵਾਉਣ ਪੈਲਿਸ ਆਇਆ ਸਾਰੇ ਪਾਸੇ ਰੋਣਕਾਂ ਸਨ ਲੜਕੀ ਨੇ ਆਪਣੇ ਹੋਣ ਵਾਲੇ ਪਤੀ ਦੇ ਗੱਲ ‘ਚ ਜੈਮਾਲਾ ਪਾ ਦਿੱਤੀ।
ਫਿਰ ਇਸ ਤੋਂ ਬਾਅਦ ਜਦੋਂ ਲੜਕਾ ਲੜਕੀ ਨੂੰ ਜੈਮਾਲਾ ਪਾਉਣ ਲੱਗਾ ਤਾਂ ਅਚਾਨਕ ਡਿੱਗ ਗਿਆ। ਪਰਿਵਾਰਕ ਮੈਂਬਰ ਉਸ ਨੂੰ ਥੋੜ੍ਹੀ ਦੇਰ ਉਠਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਉਸ ਦੇ ਨਾ ਉੱਠਣ ‘ਤੇ ਪਰਿਵਾਰਕ ਮੈਂਬਰਾਂ ਵੱਲੋਂ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇੱਕ ਦਮ ਚਲਦੇ ਵਿਆਹ ਜਦ ਸਾਰੇ ਰਿਸ਼ਤੇਦਾਰ ਬਸ ਇਹ ਹੀ ਖੁਸ਼ੀ ‘ਚ ਡੁੱਬੇ ਸਨ ਕਿ ਭਾਗਾ ਵਾਲਾ ਦਿਨ ਚੜਿਆ। ਮੌਤ ਦੀ ਇਸ ਘਟਨਾ ਨੂੰ ਲੈ ਕੇ ਜਿੱਥੇ ਲੜਕੇ ਦੇ ਮਾਂ-ਬਾਪ ਸੁੱਧ-ਬੁੱਧ ਗੁਆ ਬੈਠੇ ਹਨ, ਉਥੇ ਹੀ ਇਸ ਘਟਨਾ ਨੂੰ ਲੈ ਕੇ ਮੋਗਾ ਸ਼ਹਿਰ ‘ਚ ਵੀ ਗਮ ਦਾ ਮਾਹੌਲ ਬਣਿਆ ਹੋਇਆ ਹੈ। ਵਿਆਹ ਵਾਲੇ ਦਿਨ ਅਜਿਹੀ ਘਟਨਾ ਜਿਥੇ ਸ਼ਾਇਦ ਨਾ ਸਮਝ ਆਉਣ ਵਾਲੀ ਘਟਨਾ ਹੈ ਜਿਸ ਨਾਲ ਇਹ ਸਮਝ ਨਹੀਂ ਆਉਂਦੀ ਕਿ ਇਸ ‘ਚ ਕਸੂਰ ਵਾਰ ਕਿਸ ਨੂੰ ਠਹਿਰਾਇਆ ਜਾਵੇ।
ਪਹਿਲਾਂ ਵੀ ਪਿਹੋਵਾ ਦੇ ਪਿੰਡ ਮੁਰਤਜਾਪੁਰ ‘ਚ ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ ਹੋ ਗਈ ਸੀ, ਜਿਸ ਨਾਲ ਖੁਸ਼ੀਆਂ ਦਾ ਮਾਹੌਲ ਮਾਤਮ ‘ਚ ਬਦਲ ਗਿਆ। ਮ੍ਰਿਤਕ ਵਿਅਕਤੀ ਭਾਗ ਸਿੰਘ ਪਿਹੋਵਾ ਦੀ ਪ੍ਰਥੁ ਕਾਲੋਨੀ ‘ਚ ਰਹਿੰਦਾ ਸੀ। 11 ਨਵੰਬਰ ਨੂੰ ਉਸ ਦਾ ਵਿਆਹ ਅਸੰਥ ‘ਚ ਹੋਣਾ ਸੀ ਪਰ ਘੋੜੀ ਚੜ੍ਹਨ ਤੋਂ ਪਹਿਲੇ ਹੀ ਉਸ ਦੀ ਅਰਥੀ ਉਠ ਗਈ। ਇਸ ਹਾਦਸੇ ‘ਚ ਦੋਹਾਂ ਪਰਿਵਾਰਾਂ ਦੀ ਖੁਸ਼ੀਆਂ ਦੁੱਖ ‘ਚ ਬਦਲ ਗਈਆਂ। ਮ੍ਰਿਤਕ ਬਿਜਲੀ ਬੋਰਡ ‘ਚ ਕਰਮਚਾਰੀ ਦੇ ਅਹੁੱਦੇ ‘ਤੇ ਤਾਇਨਾਤ ਸੀ।
ਪਿੰਡ ਵਾਸੀਆਂ ਮੁਤਾਬਿਕ ਇੱਥੇ ਟਰਾਂਸਫਾਰਮਰ ਹੇਠਾਂ ਰੱਖਿਆ ਹੋਇਆ ਸੀ, ਜਿਸ ਦੀ ਪਹਿਲੇ ਵੀ ਬਿਜਲੀ ਬੋਰਡ ‘ਚ ਸ਼ਿਕਾਇਤ ਕੀਤੀ ਸੀ ਪਰ ਇਸ ਨੂੰ ਨਹੀਂ ਚੁੱਕਿਆ ਗਿਆ। ਜਿਸ ਦੇ ਕਾਰਨ ਪਹਿਲੇ ਵੀ ਕਈ ਹਾਦਸੇ ਹੋ ਚੁੱਕੇ ਹਨ। ਵਿਅਕਤੀ ਨੂੰ ਆਫਿਸ ਵੱਲੋਂ ਇੱਥੇ ਬਿਜਲੀ ਠੀਕ ਕਰਨ ਲਈ ਭੇਜਿਆ ਗਿਆ ਸੀ। ਵਿਅਕਤੀ ਦਾ ਅਚਾਨਕ ਪੈਰ ਫਿਸਲ ਗਿਆ ਅਤੇ ਉਹ ਉਥੇ ਪਏ ਟਰਾਂਸਫਾਰਮਰ ਦੀਆਂ ਤਾਰਾਂ ਨਾਲ ਟਚ ਹੋ ਗਿਆ, ਜਿਸ ਕਾਰਨ ਉਸ ਨੂੰ ਕਰੰਟ ਲੱਗ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।