
ਅੱਜ ਕੱਲ੍ਹ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕਈ ਗਾਇਕਾਂ ਨੇ ਧਮਾਲਾ ਪਾਈਆ ਹੋਈਆਂ ਹਨ। ਦੱਸ ਦੇਈਏ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਅੱਜ ਕੱਲ੍ਹ ਹਰ ਇਕ ਗਾਇਕ ਕੁਝ ਨਾ ਕੁਝ ਨਵਾਂ ਲੈ ਕੇ ਆ ਰਿਹਾ ਹੈ। ਕੋਈ ਲਗਾਤਾਰ ਧਮਕ ਵਾਲੇ ਗੀਤ ਲੈ ਕੇ ਆ ਰਿਹਾ ਹੈ ਪਰ ਅਸੀ ਗੱਲ ਕਰ ਰਹੇ ਹਾਂ ਮਸ਼ਹੂਰ ਪੰਜਾਬੀ ਗਾਇਕ ਤਰਸੇਮ ਜੱਸੜ ਦੀ।
ਤਰਸੇਮ ਜੱਸੜ ਦਾ ਅੰਦਾਜ਼ ਤੇ ਆਵਾਜ਼ ਦੋਵੇਂ ਹੀ ਕਮਾਲ ਦੇ ਨੇ ਤੇ ਨਾਲ ਹੀ ਕਮਾਲ ਦੀ ਹੈ ਇਸ ਸਿੰਗਰ ਦੀ ਪਰਸਨੈਲਿਟੀ। ਤਰਸੇਮ ਜੱਸੜ ਦੀ ਇਕ ਗੱਲ ਓਹਨਾ ਦੇ ਫੈਨਸ ਨੂੰ ਬਹੁੱਤ ਪਸੰਦ ਹੈ ਤੇ ਉਹ ਗੱਲ ਇਹ ਹੈ ਕਿ ਤਰਸੇਮ ਕੁਝ ਕੁ ਚਿਰਾਂ ਬਾਅਦ ਆਪਣੇ ਫੈਨਸ ਲਈ ਸਰਪ੍ਰਾਈਜ਼ ਜਰੂਰ ਲੈ ਕੇ ਆਉਂਦੇ ਹਨ ਤੇ ਇਸ ਵਾਰ ਸਰਪ੍ਰਾਈਜ਼ ਹੈ ਓਹਨਾ ਦਾ ਅਪਕਮਿੰਗ ਸੋਂਗ “TURBUNATOR ”।
ਇਸ ਗੀਤ ਬਾਰੇ ਹਲੇ ਕੁਝ ਜ਼ਿਆਦਾ ਜਾਣਕਾਰੀ ਤਾਂ ਹੈ ਨਹੀਂ, ਕਿਉਕਿ ਇਸ ਗੀਤ ਦਾ ਖੁਲਾਸਾ ਖੁਦ ਤਰਸੇਮ ਜੱਸੜ ਨੇ ਆਪਣੇ ਫੇਸਬੁੱਕ ਪੇਜ ਤੇ ਪੋਸਟ ਪਾ ਕੇ ਕੀਤਾ ਓਹਨਾ ਨੇ ਲਿਖਿਆ “ਸਤਿ ਸ਼੍ਰੀ ਅਕਾਲ ਜੀ , ਕਾਫੀ ਟਾਈਮ ਤੋਂ ਇਕ ਚੀਜ਼ ਤੇ ਮਿਹਨਤ ਕਰ ਰਿਹਾ ਸੀ ਐਂਡ ਫਾਇਨੀਲੀ ਮਾਲਕ ਨੇ ਕਿਰਪਾ ਕਰੀ ਆ।
ਆਲਮੋਸਟ ਰੇਡੀ ਐਂਡ ਸਰਪ੍ਰਾਈਜ਼ ਤੁਹਾਡੇ ਸਾਹਮਣੇ ਲੈ ਕੇ ਆਉਣ ਲਗੇ ਹਾਂ ਜੀ, TURBUNATOR ਰਿਲੀਜਿੰਗ ਸੂਨ, ਬਾਕੀ ਅਪਡੇਟ ਜਲਦ ਹੀ, ਮਾਲਕ ਮਿਹਰ ਕਰੇ। ਸੋ ਦੇਖਦੇ ਆ ਤਰਸੇਮ ਜੱਸੜ ਦਾ ਇਹ ਗੀਤ ਕਦੋ ਤੱਕ ਰਿਲੀਜ਼ ਹੁੰਦਾ ਹੈ।