
ਡਾਇਮੰਡ ਗੀਤ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਧਮਾਲਾਂ ਪਾਉਣ ਵਾਲੇ ਨੌਜਵਾਨ ਦਿਲਾਂ ਦੀ ਧੜਕਣ ਗੁਰਨਾਮ ਭੁੱਲਰ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 8 ਫਰਵਰੀ ਨੂੰ ਫਿਰੋਜ਼ਪੁਰ ਹੋਇਆ ਸੀ।ਇਸ ਨੌਜਵਾਨ ਗਾਇਕ ਨੇ ਛੋਟੀ ਉਮਰ ਵਿਚ ਹੀ ਗਾਇਕੀ ਦੇ ਖੇਤਰ ਵਿਚ ਆਪਣੀ ਧਾਕ ਜਮਾਉਂਦੇ ਹੋਏ ਮਿਊਜ਼ਿਕ ਰਿਆਲਟੀ ਸ਼ੋਅਜ਼ ਦੇ ਵਿਚ ਭਾਗ ਲੈਣਾ ਸੁਰੂ ਕਰ ਦਿੱਤਾ ਸੀ। ਜਿੰਨਾ 'ਚ ਜ਼ੀ ਦਾ ਸਾਰੇਗਾਮਾਪ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਗੁਰਨਾਮ ਨੇ ਵਾਇਸ ਆਫ਼ ਪੰਜਾਬ ਵਿਚ ਵੀ ਭਾਗ ਲਿਆ।
ਜਿਸਤੋਂ ਬਾਅਦ ਉਹਨਾਂ ਦੀ ਗਾਇਕੀ ਦਾ ਸਫ਼ਰ ਸ਼ੁਰੂ ਹੋਇਆ ਜਿਸ ਵਿਚ ਗੁਰਨਾਮ ਨੇ ਗੀਤ 'ਸ਼ਨੀਵਾਰ', 'ਵਿਨੀਪੈੱਗ', 'ਗੋਰੀਆਂ ਨਾਲ ਗੇੜੇ', 'ਜਿੰਨਾ ਤੇਰਾ ਮੈਂ ਕਰਦੀ', 'ਕਿਸਮਤ ਵਿਚ ਮਸ਼ੀਨਾਂ ਦੇ', 'ਮੁਲਾਕਾਤ', 'ਡਰਾਇਵਰੀ' ਆਦਿ ਗੀਤਾਂ ਨਾਲ ਪ੍ਰਸਿੱਧੀ ਖੱਟੀ। ਗੁਰਨਾਮ ਦੀ ਖ਼ਾਸੀਅਤ ਇਹ ਵੀ ਹੈ ਕਿ ਉਹ ਗਾਇਕ ਹੋਣ ਦੇ ਨਾਲ-ਨਾਲ ਸੋਹਣਾ ਉੱਚਾ ਲੰਬਾ ਗਭਰੂ ਵੀ ਹੈ ਜਿਸ ਕਾਰਨ ਉਹਨਾਂ ਨੂੰ ਇਕ ਚੰਗੇ ਮਾਡਲ ਜਾਣਿਆ ਜਾਂਦਾ ਹੈ ਅਤੇ ਅਕਸਰ ਹੀ ਉਹ ਆਪਣੇ ਗੀਤਾਂ ਦੇ ਅਦਾਕਾਰਾ ਵੀ ਖੁਦ ਹੀ ਹੁੰਦੇ ਹਨ।
ਦੱਸਣ ਯੋਗ ਹੈ ਕਿ ਉਨ੍ਹਾਂ ਦੇ ਹੁਣ ਤੱਕ ਜਿੰਨੇ ਵੀ ਗੀਤ ਰਿਲੀਜ਼ ਹੋਏ ਹਨ, ਸਾਰਿਆਂ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਗੁਰਨਾਮ ਭੁੱਲਰ ਨੌਜਵਾਨ ਪੀੜ੍ਹੀ ਦੀ ਪਹਿਲੀ ਪਸੰਦ ਹਨ। ਗੁਰਨਾਮ ਭੁੱਲਰ ਦੀ ਗਾਇਕੀ ਦੀ ਗੱਲ ਕਰੀਏ ਤਾਂ ਉਹ ਹਮੇਸ਼ਾ ਹੀ ਪਿਆਰ ਅਤੇ ਪਰਿਵਾਰਿਕ ਰਿਸ਼ਤਿਆਂ ਨੂੰ ਦਰਸਾਉਂਦੇ ਹੋਏ ਗੀਤ ਗਾਉਂਦੇ ਹਨ।
ਆਪਣੇ ਗੀਤਾਂ ਰਾਹੀਂ ਉਨ੍ਹਾਂ ਨੇ ਹਮੇਸ਼ਾ ਸੱਭਿਆਚਾਰਕ ਭਾਈਚਾਰੇ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਗੁਰਨਾਮ ਇੱਕ ਪੰਜਾਬੀ ਸੱਭਿਆਚਾਰਕ ਗਾਇਕ ਹਨ ਅਤੇ ਹਮੇਸ਼ਾ ਹੀ ਵਿਆਹ-ਪਾਰਟੀਆਂ ਦੀ ਰੌਣਕ ਬਣਦੇ ਹਨ। ਉਹਨਾਂ ਨੂੰ ਗੀਤ 'ਜਿੰਨਾ ਤੇਰਾ ਮੈਂ ਕਰਦੀ' ਨੇ ਰਾਤੋਂ ਰਾਤ ਪ੍ਰਸਿੱਧੀ ਖੱਟੀ ਸੀ ਤੇ ਸਟਾਰ ਬਣਾਇਆ।ਜਿਸ ਤੋਂ ਬਾਅਦ ਹੁਣ ਗੀਤ ਡਾਇਮੰਡ ਨੂੰ ਵੀ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸਾਡੇ ਵੱਲੋਂ ਵੀ ਪੰਜਾਬ ਦੇ ਇਸ ਉਭਰਦੇ ਨੌਜਵਾਨ ਗਾਇਕ ਨੂੰ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ।