
ਨਵੀਂ ਦਿੱਲੀ- ਹੁਣ ਦੇਸ਼ ਦੇ ਉੱਤਰੀ ਅਤੇ ਪੂਰਬੀ ਹਿੱਸਿਆ 'ਚ ਸਥਿਤ ਮੈਕਡੋਨਲਡਜ਼ ਦੇ 169 ਰੈਸਟੋਰੈਂਟ ਬੰਦ ਹੋ ਜਾਣਗੇ। ਇਸ ਨਾਲ ਤਕਰੀਬਨ 7000 ਕਰਮਚਾਰੀਆਂ ਦੀ ਨੌਕਰੀ 'ਤੇ ਅਸਰ ਪਵੇਗਾ। ਜਾਣਕਾਰੀ ਮੁਤਾਬਕ, 21 ਅਗਸਤ ਨੂੰ ਕੰਪਨੀ ਵੱਲੋਂ ਸੀ. ਪੀ.ਆਰ.ਐੱਲ. ਨੂੰ ਜਾਰੀ ਕੀਤਾ ਗਿਆ ਕਰਾਰ ਖਤਮ ਕਰਨ ਦਾ ਨੋਟਿਸ 5 ਤਰੀਕ ਨੂੰ ਖਤਮ ਹੋ ਗਿਆ ਹੈ।
ਇਸ ਹਿਸਾਬ ਨਾਲ ਸੀ. ਆਰ. ਪੀ. ਐੱਲ. ਹੁਣ ਮੈਕਡੋਨਲਡਜ਼ ਦਾ ਲੋਗੋ, ਟ੍ਰੇਡ ਮਾਰਕ, ਡਿਜ਼ਾਇਨ, ਬਰਾਂਡਿੰਗ ਅਤੇ ਸੰਚਾਲਨ ਨਹੀਂ ਕਰ ਸਕਦਾ ਹੈ।
ਨਹੀਂ ਮਿਲੇਗਾ ਪਸੰਦੀ ਦਾ ਬਰਗਰ
ਹੁਣ ਤੁਹਾਨੂੰ ਤੁਹਾਡੇ ਪਸੰਦੀ ਦਾ ਆਲੂ ਟਿੱਕੀ ਬਰਗਰ ਖਾਣ ਲਈ ਨਹੀਂ ਮਿਲੇਗਾ। ਦੇਸ਼ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ 'ਚ ਮੈਕਡੋਨਲਡਜ਼ ਦੇ ਨਾਮ ਨਾਲ ਰੈਸਟੋਰੈਂਟ ਚਲਾਉਣ ਵਾਲੀ ਕੰਪਨੀ ਆਪਣੇ 169 ਆਊਟਲੇਟਸ ਨੂੰ ਬੰਦ ਕਰਨ ਜਾ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਮੈਕਡੋਨਲਡਜ਼ ਨੇ ਇਨ੍ਹਾਂ ਆਊਟਲੇਟਸ ਨੂੰ ਚਲਾਉਣ ਵਾਲੀ ਬਿਕਰਮ ਬਖਸ਼ੀ ਦੀ ਕੰਪਨੀ ਕਨਾਟ ਪਲਾਜ਼ਾ ਰੈਸਟੋਰੈਂਟ ਪ੍ਰਾਈਵੇਟ ਲਿਮਟਿਡ (ਸੀ. ਆਰ. ਪੀ. ਐੱਲ.) ਨਾਲ ਆਪਣਾ ਕਰਾਰ ਖਤਮ ਕਰ ਦਿੱਤਾ ਹੈ।
ਦਿੱਲੀ 'ਚ ਬੰਦ ਹੋਏ ਸਨ 80 ਫੀਸਦੀ ਰੈਸਟੋਰੈਂਟ
ਇਸ ਤੋਂ ਪਹਿਲਾਂ ਕੰਪਨੀ ਨੇ ਦਿੱਲੀ 'ਚ ਆਪਣੇ 43 ਰੈਸਟੋਰੈਂਟ ਬੰਦ ਕੀਤੇ ਸਨ। ਦਿੱਲੀ 'ਚ ਮੈਕਡੋਨਲਡਜ਼ ਨੇ ਆਪਣੇ 80 ਫੀਸਦੀ ਰੈਸਟੋਰੈਂਟ ਜੂਨ 'ਚ ਬੰਦ ਕੀਤੇ ਸਨ।
ਸੀ. ਆਰ. ਪੀ. ਐੱਲ. ਕੋਲ 21 ਸਾਲ ਦਾ ਲਾਈਸੈਂਸ ਸੀ, ਜਿਸ ਨੂੰ ਉਸ ਨੇ ਮੈਕਡੋਨਲਡਜ਼ ਤੋਂ ਰਿਨਿਊ ਨਹੀਂ ਕੀਤਾ ਸੀ। ਸੀ. ਪੀ. ਆਰ. ਐੱਲ. 'ਚ ਬਿਕਰਮ ਬਖਸ਼ੀ ਅਤੇ ਮੈਕਡੋਨਲਡਜ਼ ਵਿਚਕਾਰ 50-50 ਫੀਸਦੀ ਦੀ ਹਿੱਸੇਦਾਰੀ ਸੀ।