ਜੇਕਰ ਤੁਹਾਡੇ ਕੋਲ ਵੀ ਹੈ ਇਹ ਨੋਟ ਹੈ ਤਾਂ ਕਮਾ ਸਕਦੇ ਹੋ ਲੱਖਾਂ ਰੁਪਏ
Published : Nov 1, 2017, 3:47 pm IST
Updated : Nov 1, 2017, 10:17 am IST
SHARE ARTICLE

ਜਿਵੇ ਜਿਵੇ ਸਿੱਕੇ ਤੇ ਨੋਟ ਪੁਰਾਣੇ ਹੁੰਦੇ ਰਹਿੰਦੇ ਹਨ ਉਹਨਾ ਦੀ ਕੀਮਤ ਹੋਰ ਵੱਧਦੀ ਰਹਿੰਦੀ ਹੈ। ਕੁਝ ਅਮੀਰ ਲੋਕ ਜੋ ਇਸ ਤਰ੍ਹਾਂ ਦੇ ਸ਼ੋਂਕ ਰੱਖਦੇ ਹਨ, ਉਹ ਪੁਰਾਣੇ ਨੋਟ ਦੀ ਬਹੁਤ ਵੱਡੀ ਕੀਮਤ ਦੇ ਦਿੰਦੇ ਹਨ। ਅੱਜ ਅਸੀਂ ਗੱਲ ਕਰਾਂਗੇ ਟਰੈਕਟਰ ਵਾਲੇ 5 ਰੁਪਏ ਦੇ ਨੋਟ ਦੀ।ਦੋਸਤੋ ਤੁਹਾਡੇ ਵਿੱਚ ਕਈ ਲੋਕ ਅਜਿਹੇ ਹੋਣਗੇ ਜਿਨ੍ਹਾਂ ਨੇ ਇਹ ਟਰੈਕਟਰ ਵਾਲਾ ਨੋਟ ਆਪਣੇ ਬਚਪਨ ਵਿੱਚ ਵਰਤਿਆ ਹੋਵੇਗਾ ਅਤੇ ਇਸ ਨੂੰ ਖਰਚਿਆਂ ਵੀ ਹੋਵੇਗਾ। 

ਬਹੁਤ ਸਾਰੇ ਸੱਜਣ ਤਾਂ ਅਜਿਹੇ ਵੀ ਹੋਣਗੇ ਜਿਨ੍ਹਾਂ ਦੀਆਂ ਇਸ ਨੋਟ ਨਾਲ ਕਈ ਯਾਦਾਂ ਜੁੜੀਆਂ ਹੋਈਆਂ ਹਨ। ਅਕਸਰ ਹੀ ਜਦੋਂ ਅਸੀਂ ਕਦੇ ਇਸ ਨੋਟ ਦੀ ਤਸਵੀਰ ਦੇਖਦੇ ਹਾਂ ਤਾਂ ਸਾਨੂੰ ਸਾਡਾ ਬਚਪਨ ਯਾਦ ਆ ਜਾਂਦਾ ਹੈ।ਕਿਉਂਕਿ ਬਚਪਨ ਵਿੱਚ ਆਪਾਂ ਸਾਰੇ ਹੀ ਮੰਮੀ ਡੈਡੀ ਕੋਲੋਂ ਜਿਆਦਾ ਤਾਂ ਦਾਦੀ ਕੋਲੋਂ ਇਹ ਵਾਲਾ ਨੋਟ ਮੰਗਦੇ ਹੁੰਦੇ ਸੀ । ਸਮਾਂ ਆਉਣ ਦੇ ਨਾਲ ਨਾਲ ਨੋਟ ਬਦਲਦੇ ਗਏ ਅਤੇ ਇਹ ਵਾਲਾ ਨੋਟ ਵੀ ਲੁਪਤ ਹੁੰਦਾ ਗਿਆ । 


ਪਰ ਦੋਸਤੋ ਅਗਰ ਤੁਹਾਡੇ ਕੋਲ ਅੱਜ ਵੀ ਕੋਈ ਇਹ ਟਰੈਕਟਰ ਵਾਲਾ ਨੋਟ ਹੈ ਤਾਂ ਤੁਹਾਨੂੰ ਸ਼ਾਇਦ ਜਾਣ ਕੇ ਹੈਰਾਨੀ ਹੋਵੇ ਕਿ ਤੁਸੀਂ ਇਸ ਨੋਟ ਦੇ ਬਦਲੇ ਲੱਖਾਂ ਰੁਪਏ ਕਮਾ ਸਕਦੇ ਹੋ। ਇਹ ਉਹ ਨੋਟ ਹੈ ਜੋ ਬਹੁਤ ਘੱਟ ਗਿਣਤੀ ਵਿਚ ਸਰਕਾਰ ਦੁਆਰਾ ਛਾਪਿਆਂ ਗਿਆ ਸੀ। ਹੁਣ ਇਸ ਨੋਟ ਦੀ ਕੀਮਤ ਦਾ ਤੁਸੀ ਅੰਦਾਜਾ ਵੀ ਨਹੀਂ ਲਗਾ ਸਕਦੇ। ਜਿਵੇਂ ਕਿ ਤੁਹਾਨੂੰ ਸ਼ਾਇਦ ਪਤਾ ਹੀ ਹੋਵੇ ਕਿ ਇਸ ਨੋਟ ਦੇ ਪਿਛਲੇ ਵਾਲੇ ਹਿੱਸੇ ਵਿੱਚ ਇੱਕ ਟਰੈਕਟਰ ਚਲਾਉਂਦਾ ਹੋਇਆ ਕਿਸਾਨ ਹੈ ਅਤੇ ਉਸ ਦੇ ਪਿੱਛੇ ਇੱਕ ਸੂਰਜ ਉੱਗਦਾ ਹੋਇਆ ਦ੍ਰਿਸ਼ ਹੈ। 

ਇਸ ਪੰਜ ਰੁਪਏ ਦੇ ਨੋਟ ਤੋਂ ਪਹਿਲਾਂ ਭਾਰਤ ਵਿੱਚ ਜ਼ੋਰ ਨੋਟ ਚੱਲਦੇ ਸਨ। ਉਨ੍ਹਾਂ ਦੇ ਮਗਰ ਹਿਰਨ ਦੀ ਫੋਟੋ ਬਣੀ ਹੋਈ ਸੀ ਪਰ ਜਦੋਂ ਇਹ ਟਰੈਕਟਰ ਵਾਲਾ ਨੋਟ ਆਇਆ ਤਾਂ ਇਹ ਬਹੁਤ ਹੀ ਜ਼ਿਆਦਾ ਮਸ਼ਹੂਰ ਹੋਇਆ। ਅੱਜ ਵੀ ਤੁਹਾਡੇ ਵਿੱਚ ਕਈ ਵੀਰ ਅਜਿਹੇ ਹੋ ਸਕਦੇ ਹਨ ਜਿਨ੍ਹਾਂ ਨੇ ਇਹ ਨੋਟ ਇੱਕ ਯਾਦਗਾਰੀ ਦੇ ਤੌਰ ਤੇ ਸੰਭਾਲ ਕੇ ਰੱਖਿਆ ਹੋਵੇ। 



ਸੋ ਦੋਸਤੋ ਅਗਰ ਤਾਂ ਤੁਹਾਡੇ ਕੋਲ ਇਹ ਨੋਟ ਅੱਜ ਵੀ ਹੈ ਤਾਂ ਤੁਹਾਡੀ ਲਾਟਰੀ ਲੱਗ ਸਕਦੀ ਹੈ। ਕਿਉਂਕਿ ਅਜਿਹੇ ਕਈ ਲੋਕ ਹਨ ਜੋ ਅਜਿਹੇ ਨੋਟ ਖਰੀਦਣ ਦੇ ਚਾਹਵਾਨ ਹੁੰਦੇ ਹਨ ਅਤੇ ਉਹ ਇਨ੍ਹਾਂ ਨੂੰ ਖਰੀਦਣ ਲਈ ਬਹੁਤ ਵੱਡੀ ਰਕਮ ਵੀ ਦੇਣ ਲਈ ਤਿਆਰ ਹੋ ਜਾਂਦੇ ਹਨ, ਪਰ ਅਗਰ ਤੁਹਾਡੇ ਕੋਲ ਜੋ ਨੋਟ ਹੈ ਉਸ ਵਿੱਚ ਜੇਕਰ ਦੋ ਗੱਲਾਂ ਦੀ ਖਾਸੀਅਤ ਹੈ ਤਾਂ ਤੁਸੀਂ ਉਸ ਨੂੰ ਬਹੁਤ ਹੀ ਵੱਡੀ ਰਕਮ ਨਾਲ ਵੇਚ ਸਕਦੇ ਹੋ। 

ਪਹਿਲੀ ਖਾਸੀਅਤ ਤਾਂ ਇਹ ਹੋਣੀ ਚਾਹੀਦੀ ਹੈ ਕਿ ਉਸ ਨੋਟ ਵਿੱਚ ਜੋ ਸੀਰੀਅਲ ਨੰਬਰ ਹੁੰਦਾ ਹੈ ਉਸਦੇ ਵਿੱਚ 786 ਆਉਣਾ ਚਾਹੀਦਾ ਹੈ। ਅਗਰ ਤੁਹਾਡੇ ਕੋਲ 786 ਨੰਬਰ ਵਾਲਾ ਪੁਰਾਣਾ ਨੋਟ ਹੈ ਤਾਂ ਤੁਸੀਂ ਉਸ ਨੂੰ ਤਕਰੀਬਨ ਚਾਰ ਤੋਂ ਪੰਜ ਲੱਖ ਰੁਪਏ ਤੱਕ ਵੀ ਵੇਚ ਸਕਦੇ ਹੋ।ਕੁਝ ਲੋਕ ਜੋ ਇਹੋ ਜਿਹੇ ਨੋਟ ਲੱਭ ਕੇ ਵੇਚਣ ਦਾ ਕੰਮ ਕਰਦੇ ਹਨ ਉਹ ਬਹੁਤ ਪੈਸੇ ਕਮਾ ਲੈਂਦੇ ਹਨ। ਤੁਸੀ ਵੀ ਇਹ ਸ਼ੋਂਕ ਜੇਕਰ ਰੱਖਦੇ ਹੋ ਤਾਂ ਤੁਸੀ ਵੀ ਲਾਭ ਕਮਾ ਸਕਦੇ ਹੋ।




SHARE ARTICLE
Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement