ਜੀਐੱਸਟੀ ਦੀ ਮਾਰ ਕਾਰਨ ਫਿੱਕੀ ਹੋਈ ਤਿਉਹਾਰਾਂ ਦੀ ਚਮਕ
Published : Sep 22, 2017, 11:10 am IST
Updated : Sep 22, 2017, 5:40 am IST
SHARE ARTICLE

ਜੀਐੱਸਟੀ ਦੀ ਮਾਰ ਨਾਲ ਇਸ ਵਾਰ ਤਿਉਹਾਰਾਂ ਦੀ ਚਮਕ ਵੀ ਫਿੱਕੀ ਪੈ ਗਈ ਹੈ। ਨਰਾਤੇ ਸ਼ੁਰੂ ਹੋ ਚੁੱਕੇ ਹਨ,ਅਤੇ ਪਹਿਲਾਂ ਵਰਗੀ ਚਮਕ ਨਹੀਂ ਦਿਖਾਈ ਦੇ ਰਹੀ।ਤਿਉਹਾਰਾਂ ਦਾ ਸੀਜ਼ਨ ਆਉਂਦੇ ਹੀ ਲੋਕ ਆਪਣੇ ਘਰਾਂ ਦੇ ਲਈ ਸਮਾਨ ਖਰੀਦਣ ਲਈ ਬਜ਼ਾਰਾਂ ‘ਚ ਆਉਂਦੇ ਹਨ ਤੇ ਖਰੀਦਾਰੀ ਕਰਦੇ ਹਨ। ਪਰ ਇਕ ਸਰਵੇਖਣ ਰਿਪੋਰਟ ਅਨੁਸਾਰ ਇਸ ਵਾਰ ਤਿਉਹਾਰੀ ਸੀਜ਼ਨ ਵਿਚ ਖ਼ਰੀਦਦਾਰੀ ਪ੍ਰਤੀ ਲੋਕਾਂ ਅੰਦਰ ਬਹੁਤਾ ਉਤਸ਼ਾਹ ਨਹੀਂ ਹੋਵੇਗਾ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਵਾਰ ਤਿਉਹਾਰੀ ਸੀਜ਼ਨ ਵਿਚ ਖ਼ਰੀਦਦਾਰੀ ਵਿਚ ਕੋਈ ਜ਼ਿਕਰਯੋਗ ਵਾਧਾ ਹੋਣ ਦੀ ਉਮੀਦ ਨਹੀਂ। ਨਾਗਰਿਕਾਂ ਨੂੰ ਜੋੜਨ ਵਾਲੇ ਪਲੇਟਫ਼ਾਰਮ ਲੋਕਲਸਕਿਲਜ਼ ਦੁਆਰਾ ਕਰਵਾਏ ਗਏ ਸਰਵੇਖਣ ਵਿਚ 52 ਫ਼ੀਸਦੀ ਲੋਕਾਂ ਨੇ ਕਿਹਾ ਕਿ ਇਸ ਵਾਰ ਤਿਉਹਾਰੀ ਸੀਜ਼ਨ ‘ਚ ਉਨ੍ਹਾਂ ਦੀ ਖ਼ਰੀਦਦਾਰੀ 10,000 ਰੁਪਏ ਤਕ ਸੀਮਤ ਰਹੇਗੀ। 


28 ਫ਼ੀਸਦੀ ਨੇ ਕਿਹਾ ਕਿ ਉਹ ਤਿਉਹਾਰੀ ਸੀਜ਼ਨ ਵਿਚ ਇਸ ਵਾਰ ਕੁਝ ਵੀ ਖ਼ਰਚ ਨਹੀਂ ਕਰਨਗੇ।ਬਹੁਤੇ ਲੋਕਾਂ ਨੇ ਕਿਹਾ ਕਿ ਰੋਜ਼ਾਨਾ ਲੋੜ ਦੀਆਂ ਚੀਜ਼ਾਂ ਦੀਆਂ ਕੀਮਤਾਂ ਵੱਧ ਗਈਆਂ ਹਨ ਤੇ ਮਹਿੰਗਾਈ ਨੇ ਖ਼ਰੀਦ ਸ਼ਕਤੀ ਘਟਾ ਦਿੱਤੀ ਹੈ। ਕੁੱਝ ਲੋਕਾਂ ਨੇ ਚੀਜ਼ਾਂ ਦੀਆਂ ਕੀਮਤਾਂ ਵਧਣ ਪਿੱਛੇ GST ਨੂੰ ਵੀ ਇਕ ਕਾਰਨ ਦੱਸਿਆ ਹੈ। ਸਰਵੇਖਣ ਵਿਚ 7659 ਲੋਕਾਂ ਦੇ ਵਿਚਾਰ ਲਏ ਗਏ। 

19 ਫ਼ੀਸਦੀ ਲੋਕਾਂ ਦਾ ਕਹਿਣਾ ਸੀ ਕਿ ਉਹ ਤਿਉਹਾਰੀ ਸੀਜ਼ਨ ਵਿਚ 10,000 ਤੋਂ 30,000 ਰੁਪਏ ਤਕ ਖ਼ਰਚ ਕਰਨਗੇ। ਰਿਪੋਰਟ ਕਹਿੰਦੀ ਹੈ ਕਿ ਇਹ 19 ਫ਼ੀਸਦੀ ਲੋਕ ਮੱਧ ਵਰਗ ਦੇ ਹਨ। 55 ਫ਼ੀਸਦੀ ਖਪਤਕਾਰਾਂ ਦਾ ਕਹਿਣਾ ਹੈ ਕਿ ਨਾ ਸਿਰਫ਼ ਤਿਉਹਾਰੀ ਸੀਜ਼ਨ ਵਿਚ ਉਹ ਕੋਈ ਵੱਡੀ ਖ਼ਰੀਦ ਨਹੀਂ ਕਰਨਗੇ ਸਗੋਂ ਅਗਲੇ ਇਕ ਸਾਲ ਤੱਕ ਉਨ੍ਹਾਂ ਦਾ 50,000 ਰੁਪਏ ਤੋਂ ਵੱਧ ਮੁੱਲ ਦਾ ਕੋਈ ਵੱਡਾ ਉਤਪਾਦ ਖ਼ਰੀਦਣ ਦਾ ਇਰਾਦਾ ਨਹੀਂ।


ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬਹੁਤੇ ਲੋਕ ਮੰਨਦੇ ਹਨ ਕਿ ਆਉਣ ਵਾਲੇ ਮਹੀਨਿਆਂ ਵਿਚ ਉਨ੍ਹਾਂ ਦੀ ਤਨਖ਼ਾਹ ਵਿਚ ਕਿਸੇ ਤਰ੍ਹਾਂ ਦਾ ਜ਼ਿਕਰਯੋਗ ਵਾਧਾ ਨਹੀਂ ਹੋਣ ਵਾਲਾ ਜਿਸ ਕਾਰਨ ਉਨ੍ਹਾਂ ਨੇ ਅਪਣੀ ਖ਼ਰੀਦਦਾਰੀ ਨੂੰ ਸੀਮਤ ਰੱਖਣ ਦਾ ਫ਼ੈਸਲਾ ਕੀਤਾ ਹੈ।

 ਕਰੀਬ 28 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਹ ਅਪਣੀ ਤਨਖ਼ਾਹ ਵਿਚ ਸਿਫ਼ਰ ਤੋਂ 15 ਫ਼ੀਸਦੀ ਤਕ ਵਾਧੇ ਦੀ ਉਮੀਦ ਕਰ ਰਹੇ ਹਨ। 41 ਫ਼ੀਸਦੀ ਨੇ ਕਿਹਾ ਕਿ ਉਨ੍ਹਾਂ ਨੂੰ ਅਗਲੇ 12 ਮਹੀਨਿਆਂ ਵਿਚ ਤਨਖ਼ਾਹ ਵਾਧੇ ਦੀ ਕੋਈ ਉਮੀਦ ਨਹੀਂ।


SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement