ਜੀਓ ਦਾ ਇੱਕ ਹੋਰ ਧਮਾਕਾ, ਸਿਰਫ਼ 98 ਰੁਪਏ 'ਚ
Published : Jan 24, 2018, 5:00 pm IST
Updated : Jan 24, 2018, 11:30 am IST
SHARE ARTICLE

ਨਵੀਂ ਦਿੱਲੀ: ਰਿਲਾਇੰਸ ਜੀਓ ਰਿਪਬਲਿਕ ਡੇਅ ਆਫ਼ਰ ਲੈ ਕੇ ਆਇਆ ਹੈ। ਕੰਪਨੀ ਆਪਣੇ ਗ੍ਰਾਹਕਾਂ ਨੂੰ ਰਿਪਬਲਿਕ ਡੇਅ ਮੌਕੇ ਨਵਾਂ ਡਾਟਾ ਪੈਕ ਦੇ ਰਹੀ ਹੈ। ਇਹ 26 ਜਨਵਰੀ ਨੂੰ ਸ਼ੁਰੂ ਹੋਵੇਗਾ। ਜੀਓ ਦੇ ਰਿਪਬਲਿਕ ਡੇਅ ਆਫ਼ਰ ਵਿੱਚ ਕੰਪਨੀ 98 ਰੁਪਏ ਦੇ ਰੀਚਾਰਜ ‘ਤੇ 2 ਜੀਬੀ ਹਾਈ ਸਪੀਡ ਡਾਟਾ ਦੇ ਰਹੀ ਹੈ। ਇਹ 28 ਦਿਨਾਂ ਲਈ ਵੈਲਿਡ ਹੋਵੇਗਾ।

ਇਸ ਤੋਂ ਇਲਾਵਾ ਗ੍ਰਾਹਕਾਂ ਨੂੰ ਅਨਲਿਮਿਟਿਡ ਕਾਲਿੰਗ, ਐਸਐਮਐਸ ਤੇ ਜੀਓ ਐਪਸ ਵੀ ਫ਼ਰੀ ਮਿਲਣਗੇ। ਇਸ ਆਫ਼ਰ ਤੋਂ ਪਹਿਲਾਂ 98 ਰੁਪਏ ਵਿੱਚ 2.1 ਜੀਬੀ ਡਾਟਾ ਦਿੱਤਾ ਜਾ ਰਿਹਾ ਸੀ ਪਰ ਇਸ ਦੀ ਮਿਆਦ ਸਿਰਫ਼ 14 ਦਿਨਾਂ ਦੀ ਸੀ। ਮਤਲਬ ਹੁਣ ਇਸ ਦੀ ਮਿਆਦ ਡਬਲ ਕਰ ਦਿੱਤੀ ਗਈ ਹੈ।


ਰਿਲਾਇੰਸ ਜੀਓ ਦੇ ਇਸ ਨਵੇਂ ਆਫ਼ਰ ਤਹਿਤ ਇੱਕ ਜੀਬੀ ਡਾਟਾ ਦੀ ਥਾਂ ਹੁਣ 1.5 ਜੀਬੀ ਡਾਟਾ ਮਿਲੇਗਾ। ਇਸ ਤੋਂ ਇਲਾਵਾ ਰੋਜ਼ਾਨਾ 2 ਜੀਬੀ ਡਾਟਾ ਵੀ ਦਿੱਤਾ ਜਾਵੇਗਾ। ਏਅਰਟੈੱਲ ਨੇ ਵੀ ਜੀਓ ਨੂੰ ਟੱਕਰ ਦੇਣ ਲਈ ਕੁਝ ਦਿਨ ਪਹਿਲਾਂ ਨਵੇਂ ਪਲਾਨ ਲਾਂਚ ਕੀਤੇ ਸੀ। ਇਸ ਵਿੱਚ ਕੰਪਨੀ ਨੇ ਇੱਕ ਜੀਬੀ ਡਾਟਾ ਨੂੰ ਵਧਾ ਕੇ 1.4 ਜੀਬੀ ਡਾਟਾ ਕਰ ਦਿੱਤਾ ਸੀ।



ਏਅਰਟੈੱਲ ਨੇ ਆਪਣੇ ਬੈਸਟ ਸੇਲਿੰਗ 399 ਰੁਪਏ ਦੇ ਪਲਾਨ ਵਿੱਚ ਬਦਲਾਅ ਕਰ ਦਿੱਤੇ ਹਨ। ਇਸ ਵਿੱਚ ਹੁਣ 70 ਦਿਨਾਂ ਤੱਕ ਰੋਜ਼ਾਨਾ ਇੱਕ ਜੀਬੀ ਡਾਟਾ ਮਿਲਦਾ ਸੀ, ਹੁਣ 84 ਦਿਨ ਤੱਕ ਡਾਟਾ ਇਸਤੇਮਾਲ ਕੀਤਾ ਜਾ ਸਕਦਾ ਹੈ।

SHARE ARTICLE
Advertisement

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM
Advertisement