ਜੀਓ ਦੇ ਗ੍ਰਾਹਕਾਂ ਨੂੰ ਇੱਕ ਹੋਰ ਵੱਡਾ ਝਟਕਾ, ਬਦਲੇ ਪਲੈਨ
Published : Oct 21, 2017, 3:51 pm IST
Updated : Oct 21, 2017, 10:21 am IST
SHARE ARTICLE

ਗ੍ਰਾਹਕਾਂ ਨੂੰ ਲੰਮੇ ਸਮੇਂ ਤੱਕ ਮੁਫਤ ਤੇ ਸਸਤੀਆਂ ਸੁਵਿਧਾਵਾਂ ਦੇਣ ਤੋਂ ਬਾਅਦ ਜੀਓ ਨੇ ਹੁਣ ਹੌਲੀ-ਹੌਲੀ ਝਟਕੇ ਦੇਣੇ ਸ਼ੁਰੂ ਕਰ ਦਿੱਤੇ ਹਨ। 399 ਰੁਪਏ ਦੇ ਪਲੈਨ ਦੀ ਕੀਮਤ 459 ਰੁਪਏ ਕਰਨ ਤੋਂ ਬਾਅਦ ਹੁਣ 309 ਵਾਲਾ ਪਲੈਨ ਪ੍ਰੀਪੇਡ ਲਈ ਬੰਦ ਕਰ ਦਿੱਤਾ ਗਿਆ ਹੈ। 

ਪੋਸਟਪੇਡ ਗਾਹਕਾਂ ਲਈ ਇਸ ਦੀ ਵੈਲੀਡਿਟੀ ਵੀ ਅੱਧੀ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਪ੍ਰੀਪੇਡ ਯੂਜ਼ਰ ਨੂੰ 56 ਦਿਨਾਂ ਤੱਕ ਰੋਜ਼ਾਨਾ ਇੱਕ ਜੀਬੀ ਡਾਟਾ ਮਿਲਦਾ ਰਵੇਗਾ। ਹੁਣ ਪ੍ਰੀਪੇਡ ਯੂਜ਼ਰ ਲਈ ਸਭ ਤੋਂ ਸਸਤਾ ਪਲੈਨ 309 ਰੁਪਏ ਦੀ ਥਾਂ 399 ਰੁਪਏ ਹੈ। 

ਇਸ ‘ਚ ਰੋਜ਼ਾਨਾ ਇੱਕ ਜੀਬੀ ਡਾਟਾ ਹੀ ਮਿਲੇਗਾ। ਇਹ ਪੁਰਾਣੇ ਪਲੈਨ ਤੋਂ 30 ਫੀਸਦੀ ਮਹਿੰਗਾ ਹੋ ਗਿਆ ਹੈ।ਜੀਓ ਨੇ ਰੋਜ਼ਾਨਾ ਇਕ ਜੀਬੀ ਦੀ ਲਿਮਟ ਖਤਮ ਹੋਣ ਤੋਂ ਬਾਅਦ ਮਿਲਣ ਵਾਲੀ ਇੰਟਰਨੈਟ ਦੀ ਸਪੀਡ ਨੂੰ ਵੀ ਅੱਧਾ ਕਰ ਦਿੱਤਾ ਹੈ। ਪਹਿਲੇ 128 ਕੇਬੀ ਦੀ ਸਪੀਡ ਸੀ, ਹੁਣ ਉਹ 64 ਕੇਬੀ ਹੋਵੇਗੀ। 

ਪਿਛਲੇ ਹਫਤੇ ਕੰਪਨੀ ਨੇ ਦਿਵਾਲੀ ਕੈਸ਼ਬੈਕ ਆਫਰ ਦਾ ਐਲਾਨ ਕਰਦੇ ਹੋਏ ਟੈਰਿਫ ‘ਚ ਰਿਵੀਜ਼ਨ ਦੀ ਗੱਲ ਆਖੀ ਸੀ।ਪੋਸਟਪੇਡ ਯੂਜ਼ਰ ਨੂੰ ਕੰਪਨੀ ਨੇ ਵੱਡਾ ਝਟਕਾ ਦਿੰਦੇ ਹੋਏ ਵੈਲਿਡਿਟੀ ਨੂੰ ਸਿਰਫ ਇਕ ਬਿਲਿੰਗ ਸਾਈਕਲ (30 ਦਿਨ) ਤੱਕ ਹੀ ਕਰਨ ਦਾ ਫੈਸਲਾ ਲਿਆ ਹੈ। 


ਪਹਿਲਾਂ ਇਸ ਪਲੈਨ ‘ਚ ਯੂਜ਼ਰ ਨੂੰ 2 ਮਹੀਨੇ ਲਈ 20 ਜੀਬੀ ਹਾਈ ਸਪੀਡ ਡਾਟਾ ਮਿਲਦਾ ਸੀ। ਇਸ ਤੋਂ ਇਲਾਵਾ ਅਣਲਿਮਿਟਿਡ ਕਾਲਿੰਗ ਤੇ ਮੈਸੇਜ ਦੀ ਵੀ ਸੁਵਿਧਾ ਸੀ। ਇਸ ਤੋਂ ਇਲਾਵਾ ਰੋਜ਼ ਦੀ ਲਿਮਟ ਖਤਮ ਹੋਣ ਤੋਂ ਬਾਅਦ ਇੰਟਰਨੈਟ ਵੀ ਅੱਧੀ ਸਪੀਡ ਨਾਲ ਮਿਲੇਗਾ।


SHARE ARTICLE
Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement