
ਰਿਲਾਇੰਸ ਜਿਓ ਨੇ ਸ਼ਿਓਮੀ ਨਾਲ ਸਾਂਝੇਦਾਰੀ ਕੀਤੀ ਹੈ ਅਤੇ 199 ਰੁਪਏ ਦਾ ਨਵਾਂ ਪਲਾਨ ਪੇਸ਼ ਕੀਤਾ ਹੈ। ਸ਼ਿਓਮੀ ਨੇ ਭਾਰਤ 'ਚ ਇਕ ਸਸਤਾ ਸਮਾਰਟਫੋਨ ਰੈੱਡਮੀ 5ਏ ਲਾਂਚ ਕੀਤਾ ਹੈ। ਜਿਸ ਦੀ ਸ਼ੁਰੂਆਤੀ ਕੀਮਤ 4,999 ਰੁਪਏ ਹੈ ਪਰ ਇਸ ਨੂੰ 3,999 ਰੁਪਏ ਦੀ ਕੀਮਤ 'ਚ ਵੀ ਖਰੀਦਿਆ ਜਾ ਸਕਦਾ ਹੈ। ਇਸ ਲਈ ਰਿਲਾਇੰਸ ਜਿਓ ਨੇ ਇਕ ਨਵਾਂ ਆਫਰ ਪੇਸ਼ ਕੀਤਾ ਹੈ ਜਿਸ ਤਹਿਤ 1000 ਰੁਪਏ ਦਾ ਕੈਸ਼ਬੈਕ ਮਿਲੇਗਾ।
199 ਵਾਲੇ ਪਲੈਨ ਦੀ ਖਾਸੀਅਤ
ਇਸ ਪਲੈਨ ਦਾ ਫਾਇਦਾ ਲੈਣ ਲਈ ਗ੍ਰਾਹਕਾਂ ਨੂੰ ਸ਼ਿਓਮੀ ਦੇ ਰੈੱਡਮੀ 5ਏ ਸਮਾਰਟਫੋਨ 'ਚ ਰਿਲਾਇੰਸ ਜਿਓ ਦਾ ਸਿਮ ਇਸਤੇਮਾਲ ਕਰਨਾ ਹੋਵੇਗਾ। ਰਿਲਾਇੰਸ ਜਿਓ ਨੇ ਪਹਿਲੀ ਵਾਰ ਇਕ ਸਪੈਸ਼ਲ ਅਨਲਿਮੀਟਿਡ ਮੰਥਲੀ ਪਲੈਨ ਲਾਂਚ ਕੀਤਾ ਹੈ ਜਿਸ ਦੀ ਕੀਮਤ 199 ਰੁਪਏ ਹੈ। ਰੈੱਡਮੀ 5ਏ ਯੂਜ਼ਰਸ ਨੂੰ 12 ਮਹੀਨੇ ਤੱਕ 12 ਰੀਚਾਰਜ ਕਰਾਉਣੇ ਹੋਣਗੇ। ਇਸ ਪਲੈਨ ਦੇ ਤਹਿਤ ਮੁਫਤ ਵਾਇਸ ਕਾਲਿੰਗ, ਅਨਲਿਮੀਟਿਡ ਡਾਟਾ ਅਤੇ ਜਿਓ ਐਪ ਦਿੱਤੇ ਜਾਣਗੇ। ਇਸ ਦੀ ਮਿਆਦ 28 ਦਿਨਾਂ ਦੀ ਹੋਵੇਗੀ।
ਹਰ ਰੋਜ਼ ਗ੍ਰਾਹਕਾਂ ਨੂੰ 1 ਜੀ.ਬੀ. ਡਾਟਾ ਮਿਲੇਗਾ। ਜਿਓ ਨੇ 199 ਰੁਪਏ ਦਾ ਇਹ ਆਫਰ ਸਿਰਫ ਰੈੱਡਮੀ 5ਏ ਯੂਜ਼ਰਸ ਲਈ ਲਾਂਚ ਕੀਤਾ ਹੈ। ਇਹ ਮਾਰਕਿਟ ਦਾ ਸਭ ਤੋਂ ਸਸਤਾ ਪਲੈਨ ਹੈ। ਰੈੱਡਮੀ 5ਏ ਫਲਿਪਕਾਰਟ 'ਤੇ ਹੀ ਪੇਸ਼ ਕੀਤਾ ਗਿਆ ਹੈ ਅਤੇ 7 ਦਸੰਬਰ ਤੋਂ ਇਸ ਨੂੰ ਐੱਮ.ਆਈ. ਡਾਟ ਕਾਮ, ਐੱਮ.ਆਈ. ਹੋਮਸ ਅਤੇ ਆਫਲਾਈਨ ਚੈਨਲਸ 'ਤੋਂ ਵੀ ਖਰੀਦਿਆ ਜਾ ਸਕਦਾ ਹੈ।