Jio ਨੇ ਫਿਰ ਲਾਂਚ ਕੀਤਾ ਸਭ ਤੋਂ ਸਸਤਾ ਡਾਟਾ ਪਲੈਨ
Published : Dec 23, 2017, 11:41 am IST
Updated : Dec 23, 2017, 6:11 am IST
SHARE ARTICLE

ਜੀਓ ਨੇ ਇੱਕ ਵਾਰ ਫਿਰ ਗ੍ਰਾਹਕਾਂ ਨੂੰ ਨਿਊ ਈਅਰ ਗਿਫਟ ਦਿੰਦੇ ਹੋਏ ਹੈਪੀ ਨਿਊ ਈਅਰ ਪਲੈਨ 2018 ਲਾਂਚ ਕਰ ਦਿੱਤਾ ਹੈ। ਇਹ 149 ਅਤੇ 299 ਰੁਪਏ ਦੇ ਦੋ ਪਲੈਨ ਹਨ। 299 ਰੁਪਏ ਦਾ ਪਲੈਨ 2GB ਡਾਟਾ ਦਾ ਸਭ ਤੋਂ ਸਸਤਾ ਪਲੈਨ ਹੈ। 

ਇਸ ਕੀਮਤ ਵਿੱਚ ਕੋਈ ਕੰਪਨੀ 2GB 4G ਡਾਟਾ ਨਹੀਂ ਦੇ ਰਹੀ ਹੈ। ਹੁਣ ਜੀਓ ਦੀ ਆਫੀਸ਼ੀਅਲ ਵੈਬਸਾਈਟ ਉੱਤੇ ਇਸ ਪਲੈਨਸ ਦੀ ਡਿਟੇਲ ਮੌਜੂਦ ਨਹੀਂ ਹੈ। ਜੀਓ ਦੇ ਸਪੋਕਪਰਸਨ ਦੇ ਅਨੁਸਾਰ ਇਨ੍ਹਾਂ ਪਲੈਨਸ ਦਾ ਬੈਨੀਫਿਟ 23 ਦਸੰਬਰ ਤੋਂ ਲਿਆ ਜਾ ਸਕਦਾ ਹੈ। 



299 ਰੁਪਏ ਦਾ ਪਲੈਨ

ਇਹ 2GB ਡਾਟਾ ਦਾ ਸਭ ਤੋਂ ਸਸਤਾ ਪਲੈਨ ਹੈ। ਇਸ ਵਿੱਚ ਜੀਓ ਹਰ ਦਿਨ 2GB ਡਾਟਾ ਦੇ ਰਹੀ ਹੈ, ਜਿਸਦੀ ਵੈਲੀਡਿਟੀ 28 ਦਿਨ ਕੀਤੀ ਹੈ। ਇਸਦੇ ਨਾਲ ਹੀ ਫਰੀ ਕਾਲਿੰਗ, ਮੈਸੇਜ, ਜੀਓ ਦੀ ਐਪਸ ਅਤੇ ਫਰੀ ਰੋਮਿੰਗ ਦੀ ਸਹੂਲਤ ਵੀ ਮਿਲੇਗੀ।

199 ਰੁਪਏ ਦਾ ਪਲੈਨ

ਇਸ ਪਲੈਨ ਵਿੱਚ ਯੂਜਰਸ ਨੂੰ 199 ਰੁਪਏ ਵਿੱਚ ਹਰ ਦਿਨ 1.2GB ਡਾਟਾ ਦਿੱਤਾ ਜਾ ਰਿਹਾ ਹੈ। ਇਸ ਪਲੈਨ ਦੀ ਵੈਲੀਡਿਟੀ 28 ਦਿਨ ਹੈ। ਇਸ ਪਲੈਨ ਵਿੱਚ ਕਸਟਮਰਸ ਨੂੰ ਟੋਟਲ 36GB ਡਾਟਾ ਮਿਲੇਗਾ। ਨਾਲ ਹੀ ਫਰੀ ਕਾਲਿੰਗ, ਮੈਸੇਜ, ਜੀਓ ਦੀ ਐਪਸ ਅਤੇ ਫਰੀ ਰੋਮਿੰਗ ਦੀ ਸਹੂਲਤ ਵੀ ਮਿਲੇਗੀ। 



ਤੁਹਾਨੂੰ ਦੱਸ ਦਿਓ ਕਿ 2016 'ਚ ਜੀਓ ਨੇ ਹੈਪੀ ਨਿਊ ਈਅਰ ਪਲੈਨ ਦੇ ਨਾਲ ਹੀ ਫਰੀ ਆਫਰ ਦੀ ਸ਼ੁਰੂਆਤ ਕੀਤੀ ਸੀ। ਇਸ ਵਿੱਚ ਹਰ ਦਿਨ 2GB ਡਾਟਾ ਫਰੀ ਦਿੱਤਾ ਗਿਆ ਸੀ। ਹੁਣ ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਜੀਓ ਨੇ ਫਿਰ ਤੋਂ ਹੈਪੀ ਨਿਊ ਈਅਰ ਪਲੈਨ ਲਾਂਚ ਕਰ ਦਿੱਤੇ ਹਨ। ਇਸ ਸਾਲ ਜੀਓ ਨੇ ਆਪਣਾ ਫੀਚਰ ਫੋਨ ਵੀ ਲਾਂਚ ਕੀਤਾ ਹੈ। ਜੋ ਇੰਡਿਆ ਦਾ ਸਭ ਤੋਂ ਸਸਤਾ 4G ਫੀਚਰ ਫੋਨ ਹੈ।

SHARE ARTICLE
Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement