
ਨਵੀਂ ਦਿੱਲੀ: ਦੇਸ਼ 'ਚ ਇੰਟਰਨੈੱਟ ਯੂਜ਼ਰਸ ਦੀ ਗਿਣਤੀ ਜੂਨ 2018 ਤੱਕ 50 ਕਰੋੜ ਤੱਕ ਪੁੱਜਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਇੰਟਰਨੈੱਟ ਐਂਡ ਮੋਬਾਇਲ ਐਸੋਸੀਏਸ਼ਨ ਆਫ ਇੰਡੀਆ ਦੇ ਵੱਲੋਂ ਜਾਰੀ ਰਿਪੋਰਟ ਇੰਟਰਨੈੱਟ ਇੰਨ ਇੰਡੀਆ 2017 ਦੇ ਮੁਤਾਬਕ ਦੇਸ਼ 'ਚ ਇੰਟਰਨੈੱਟ ਦੀ ਸਭ ਤੋਂ ਜ਼ਿਆਦਾ ਵਰਤੋਂ ਨੌਜਵਾਨ ਅਤੇ ਵਿਦਿਆਰਥੀ ਕਰਦੇ ਹਨ। ਉਹ ਇੰਟਰਨੈੱਟ ਦੀ ਵਰਤੋਂ ਮਨੋਰੰਜਨ ਅਤੇ ਸੋਸ਼ਲ ਮੀਡੀਆ ਲਈ ਕਰਦੇ ਹਨ। ਦੇਸ਼ ਦੀ ਕਰੀਬ 14.3 ਕਰੋੜ ਔਰਤਾਂ ਹੀ ਇੰਟਰਨੈੱਟ ਦੀ ਵਰਤੋਂ ਕਰਦੀਆਂ ਹਨ।
ਵੱਧ ਰਿਹਾ ਹੈ ਇੰਟਰਨੈੱਟ ਯੂਜ਼ਰਸ ਦਾ ਬੇਸ
ਜੂਨ 2018 ਤੱਕ ਦੇਸ਼ 'ਚ 50 ਕਰੋੜ ਲੋਕ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਹੋ ਸਕਦੇ ਹਨ। ਰਿਪੋਰਟ ਦੇ ਮੁਤਾਬਕ ਦੇਸ਼ 'ਚ ਦਸੰਬਰ 2017 ਤੱਕ ਲਗਭੱਗ 48.1 ਕਰੋੜ ਇੰਟਰਨੈੱਟ ਯੂਜ਼ਰਸ ਹੋ ਗਏ ਸਨ। ਇੰਟਰਨੈੱਟ ਯੂਜ਼ਰਸ ਦੀ ਗਿਣਤੀ 'ਚ ਦਸੰਬਰ 2016 ਦੀ ਤੁਲਣਾ 'ਚ ਸਾਲ 2017 'ਚ 11.34 ਫੀਸਦੀ ਦੀ ਦਰ ਤੋਂ ਵਾਧਾ ਹੋਇਆ ਹੈ। ਦੇਸ਼ 'ਚ ਕੁਲ ਜਨਸੰਖਿਆ ਦਾ 35 ਫੀਸਦੀ ਹਿੱਸਾ ਇੰਟਰਨੈੱਟ ਦੀ ਵਰਤੋਂ ਕਰਦਾ ਹੈ।
ਰਿਪੋਰਟ ਦੇ ਮੁਤਾਬਕ ਇੰਟਰਨੈੱਟ ਯੂਜ਼ਰਸ ਦੀ ਗਿਣਤੀ 'ਚ ਅਰਬਨ ਭਾਰਤ 'ਚ ਦਸੰਬਰ 2016 ਤੋਂ ਦਸੰਬਰ 2017 ਤੱਕ 9.66 ਫੀਸਦੀ ਅਤੇ ਰੂਰਲ ਭਾਰਤ 'ਚ 14.11 ਫੀਸਦੀ ਦਾ ਵਾਧਾ ਹੋਇਆ ਹੈ। ਅਰਬਨ ਭਾਰਤ 'ਚ ਕਰੀਬ 29.5 ਕਰੋੜ ਲੋਕ ਅਤੇ ਰੂਰਲ ਭਾਰਤ ਵਿੱਚ 18.6 ਕਰੋੜ ਲੋਕ ਇੰਟਰਨੈੱਟ ਦੀ ਵਰਤੋਂ ਕਰਦੇ ਹਨ। ਰੂਰਲ ਭਾਰਤ 'ਚ ਇਹੀ ਗਰੋਥ ਲਗਭੱਗ 14.11 ਫੀਸਦੀ ਰਹੀ। ਰੂਰਲ ਭਾਰਤ 'ਚ ਇੰਟਰਨੈੱਟ ਯੂਜ਼ਰਸ ਦੀ ਗਰੋਥ ਚੰਗੀ ਨਜ਼ਰ ਆ ਰਹੀ ਹੈ ਕਿਉਂਕਿ ਉਨ੍ਹਾਂ ਦਾ ਯੂਜ਼ਰ ਬੇਸ ਘੱਟ ਹੈ।
ਇੰਟਰਨੈੱਟ ਯੂਜ਼ਰਸ 'ਚ 60 % ਨੌਜਵਾਨ
ਦੇਸ਼ 'ਚ 60 ਫੀਸਦੀ ਇੰਟਰਨੈੱਟ ਦੀ ਵਰਤੋਂ ਨੌਜਵਾਨ ਅਤੇ ਵਿਦਿਆਰਥੀ ਕਰ ਰਹੇ ਹਨ। ਇੰਟਰਨੈੱਟ ਦੀ ਸਭ ਤੋਂ ਜ਼ਿਆਦਾ ਵਰਤੋਂ ਮਨੋਰੰਜਨ ਅਤੇ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਲਈ ਕਰਦੇ ਹਨ।
ਮਹਿਲਾ ਯੂਜ਼ਰਸ ਦਾ ਬੇਸ ਹੈ ਘੱਟ
ਦੇਸ਼ 'ਚ ਕਰੀਬ 14.3 ਕਰੋੜ ਔਰਤਾਂ ਹੀ ਇੰਟਰਨੈੱਟ ਦੀ ਵਰਤੋਂ ਕਰਦੀਆਂ ਹਨ। ਇਹ ਕੁੱਲ ਇੰਟਰਨੈੱਟ ਯੂਜ਼ਰ ਦਾ ਸਿਰਫ 30 ਫੀਸਦੀ ਹੈ। ਪਿੰਡ 'ਚ 100 ਇੰਟਰਨੈੱਟ ਯੂਜ਼ਰਸ 'ਚ 36 ਔਰਤਾਂ ਹੀ ਇੰਟਰਨੈੱਟ ਦੀ ਵਰਤੋਂ ਕਰਦੀਆਂ ਹਨ। ਦੇਸ਼ 'ਚ ਡਿਜੀਟਲ ਇੰਡੀਆ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਪਰ ਇੰਟਰਨੈੱਟ ਯੂਜ਼ਰਸ 'ਚ ਜੈਂਡਰ ਗੈਪ ਸਾਫ਼ ਨਜ਼ਰ ਆ ਰਿਹਾ ਹੈ।