ਕਦੋਂ ਰਿਲੀਜ਼ ਹੋਵੇਗੀ ਪਦਮਾਵਤੀ, ਅੱਜ ਹੋ ਸਕਦਾ ਹੈ ਤਾਰੀਖ ਦਾ ਐਲਾਨ
Published : Jan 3, 2018, 3:20 pm IST
Updated : Jan 3, 2018, 9:50 am IST
SHARE ARTICLE

ਪਦਮਾਵਤੀ ਫਿਲਮ ਦੇ ਵਿਵਾਦ ਨੂੰ ਸੁਲਝਾਉਣ ਦੇ ਲਈ ਕੇਂਦਰੀ ਫਿਲਮ ਸੈਂਸਰ ਬੋਰਡ ਨੇ ਫਿਲਮ ਦੀ ਸਮੀਖਿਆ ਦੇ ਲਈ ਇਤਿਹਾਸਕਾਰਾਂ ਅਤੇ ਸਾਬਕਾ ਰਾਜਘਰਾਨੇ ਦੇ ਮੈਂਬਰਾਂ ਨੂੰ ਮਿਲਾ ਕੇ ਇੱਕ ਪੈਨਲ ਬਣਾਇਆ ਗਿਆ ਹੈ। ਖਬਰਾਂ ਅਨੁਸਾਰ ਪੈਨਲ ਵਿੱਚ 6 ਮੈਂਬਰ ਹਨ। ਪੈਨਲ ਫਿਲਮ ਦੀ ਸਮੀਖਿਆ ਤੋਂ ਬਾਅਦ ਤੈਅ ਕਰੇਗਾ ਕਿ ਮੂਵੀ ਨੂੰ ਰਿਲੀਜ਼ ਕੀਤਾ ਜਾਣਾ ਹੈ ਕਿ ਨਹੀਂ।

ਉੱਥੇ ਸੰਜੇ ਲੀਲਾ ਭੰਸਾਲੀ ਦੇ ਇਸ ਡ੍ਰੀਮ ਪ੍ਰੋਜੈਕਟ ਦੇ ਫਰਵਰੀ ਜਾਂ ਮਾਰਚ ਤੱਕ ਰਿਲੀਜ਼ ਹੋਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਨਿਰਮਾਤਾ ਦੇ ਵੱਲੋਂ ਕੋਈ ਆਫੀਸ਼ੀਅਲ ਸਟੇਟਮੈਂਟ ਨਹੀਂ ਆਇਆ ਹੈ। ਦੱਸ ਦਈਏ ਕਿ ਇਹ ਫਿਲਮ ਪਹਿਲਾਂ 12 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਕਰਨੀ ਸੈਨਾ ਦੇ ਇਤਰਾਜ਼ ਅਤੇ ਰਾਜਨੀਤਿਕ ਵਿਵਾਦ ਅਤੇ ਸੈਂਸਰ ਬੋਰਡ ਦੇ ਲਈ ਭੇਜੀ ਅਰਜ਼ੀ ਵਿੱਚ ਕਈ ਗਲਤੀਆਂ ਸਨ।



ਸੈਂਸਰ ਬੋਰਡ ਨੇ ਫਿਲਮ ਨੂੰ ਨਿਰਮਾਤਾਵਾਂ ਦੇ ਕੋਲ ਵਾਪਿਸ ਭੇਜਿਆ ਸੀ ਕਿਉਂਕਿ ਉਨ੍ਹਾਂ ਨੇ ਉਸ ਕਾਲਮ ਨੂੰ ਖਾਲੀ ਛੱਡ ਦਿੱਤਾ ਸੀ, ਜਿਸ ਵਿੱਚ ਲਿਖਣਾ ਸੀ ਕਿ ਇਹ ਫਿਲਮ ਕਾਲਪਨਿਕ ਹੈ ਜਾਂ ਇਤਿਹਾਸਿਕ ਤੱਥਾਂ 'ਤੇ ਆਧਾਰਿਤ ਹੈ। ਫਿਲਮ ਦੇ ਡਾਕੂਮੈਂਟ ਵਿੱਚ ਕਈ ਹੋਰ ਗਲਤੀਆਂ ਵੀ ਸਨ। ਸੈਂਸਰ ਨੇ ਬਿਨ੍ਹਾਂ ਬੋਰਡ ਦੀ ਇਜਾਜ਼ਤ ਦੇ ਰਿਲੀਜ਼ ਡੇਟ ਜਾਰੀ ਅਤੇ ਕੁਝ ਖਾਸ ਲੋਕਾਂ ਦੇ ਲਈ ਪ੍ਰਾਈਵੇਟ ਸਕ੍ਰੀਨਿੰਗ 'ਤੇ ਸਵਾਲ ਉਠਾਏ ਸਨ।

ਕਿਹੜੀ ਗੱਲ ਤੋਂ ਨਾਰਾਜ਼ ਹਨ ਪਦਮਾਵਤੀ ਦੇ ਵੰਸ਼ਜ

ਮੀਡੀਆ ਨਾਲ ਗੱਲਬਾਤ ਦੌਰਾਨ ਰਾਣੀ ਪਦਮਾਵਤੀ ਦੇ ਵੰਸ਼ਜ ਵਿਸ਼ਵਰਾਜ ਸਿੰਘ ਨੇ ਦੱਸਿਆ ਸੀ ਕਿ ਸੈਂਸਰ ਬੋਰਡ ਨੇ ਉਨ੍ਹਾਂ ਨੂੰ ਕਮੇਟੀ ਵਿੱਚ ਸ਼ਾਮਿਲ ਹੋਣ ਦੇ ਲਈ ਇਨਵੀਟੇਸ਼ਨ ਦਿੱਤਾ ਸੀ ਪਰ ਪ੍ਰਸੂਨ ਨੂੰ ਭੇਜੇ ਦੋ ਖਤਾਂ ਵਿੱਚ ਵਿਸ਼ਵਰਾਜ ਸਿੰਘ ਨੇ ਫਿਲਮ ਵਿੱਚ ਪਦਮਾਵਤੀ ਨੂੰ ਲੈ ਕੇ ਕੁਝ ਸਵਾਲ ਪੁੱਛੇ ਸਨ ਜਿਸ ਦਾ ਜਵਾਬ ਨਹੀਂ ਦਿੱਤਾ। ਵਿਸ਼ਵਰਾਜ ਨੇ ਸਵਾਲ ਉਠਾਇਆ ਕਿ ਜਦੋਂ ਫਿਲਮ ਦੇ 5 ਮਿੰਟ ਦੇ ਸੀਨ ਨੂੰ ਠੀਕ ਨਹੀਂ ਕੀਤਾ ਜਾ ਸਕਿਆ ਤਾਂ ਦੋ ਘੰਟਿਆਂ ਦੀ ਫਿਲਮ ਨੂੰ ਸੈਂਸਰ ਕਿਸ ਤਰ੍ਹਾਂ ਠੀਕ ਕਰੇਗਾ?



ਕੀ ਹੈ ਪਦਮਾਵਤੀ ਵਿਵਾਦ?

ਫਿਲਮ ਨੂੰ ਲੈ ਕੇ ਲੰਬੇ ਸਮੇਂ ਤੋਂ ਹੰਗਾਮਾ ਹੈ। ਇਲਜ਼ਾਮ ਹੈ ਕਿ ਸੰਜੇ ਲੀਲਾ ਭੰਸਾਲੀ ਨੇ ਪਦਮਾਵਤੀ ਦੇ ਸਖਸ਼ੀਅਤ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ। ਇਲਜ਼ਾਮ ਹੈ ਕਿ ਫਿਲਮ ਵਿੱਚ ਰਾਣੀ ਪਦਮਾਵਤੀ ਅਤੇ ਖਿਲਜੀ ਦੇ ਵਿੱਚ ਡ੍ਰੀਮ ਸੀਕੁਐਂਸ ਹੈ ਹਾਲਾਂਕਿ ਭੰਸਾਲੀ ਖੁਦ ਇਸ ਗੱਲ ਨੂੰ ਖਾਰਜ ਕਰ ਚੁੱਕੇ ਹਨ।ਵਿਵਾਦ ਦੇ ਕਾਰਨ ਤੋਂ 12 ਦਸੰਬਰ ਨੂੰ ਪ੍ਰਸਤਾਵਿਤ ਫਿਲਮ ਸੈਂਸਰ ਵਿੱਚ ਅਟਕ ਗਈ ਅਤੇ ਇਸਦੀ ਰਿਲੀਜ਼ ਟਾਲਣੀ ਪਈ।

ਹੁਣ ਚਰਚਾ ਹੈ ਕਿ ਜੇਕਰ ਫਿਲਮ ਅਗਲੇ ਸਾਲ ਰਿਲੀਜ਼ ਹੋ ਸਕਦੀ ਹੈ ਹਾਲਾਂਕਿ ਅਜੇ ਸੈਂਸਰ ਨੇ ਇਸ ਨੂੰ ਪਾਸ ਕਰਨਾ ਹੈ।ਪਦਮਾਵਤੀ ਨੂੰ ਲੈ ਕੇ ਵਿਵਾਦ ਵੀ ਸ਼ਾਂਤ ਨਹੀਂ ਹੋਏ ਹਨ।ਇਸ ਫਿਲਮ ਵਿੱਚ ਦੀਪਿਕਾ ਪਾਦੁਕੋਣ ਪਦਮਾਵਤੀ ਦੀ ਭੂਮਿਕਾ ਜਦੋਂ ਕਿ ਰਣਵੀਰ ਸਿੰਘ ਅਲਾਊਦੀਨ ਖਿਲਜੀ ਅਤੇ ਸ਼ਾਹਿਦ ਰਤਨ ਸਿੰਘ ਰਾਵਲ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ।

SHARE ARTICLE
Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement