ਕੈਪਟਨ ਵੱਲੋਂ ਪਹਿਲਵਾਨ ਨਵਜੋਤ ਕੌਰ ਨੂੰ DSP ਬਣਾਉਣ ਦਾ ਐਲਾਨ
Published : Mar 9, 2018, 12:19 pm IST
Updated : Mar 9, 2018, 6:49 am IST
SHARE ARTICLE

ਭਾਰਤ ਦੀ ਪਹਿਲੀ ਮਹਿਲਾ ਏਸ਼ੀਆ ਕੁਸ਼ਤੀ ਚੈਂਪੀਅਨ ਵਿਚ ਸੋਨੇ ਦਾ ਤਗਮਾ ਜਿਤ ਕੇ ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ ਪਹਿਲਵਾਨ ਨਵਜੋਤ ਕੌਰ ਨੂੰ ਪੰਜਾਬ ਪੁਲਿਸ ਵਿਚ ਡੀ.ਐਸ.ਪੀ ਬਣਾਇਆ ਜਾਵੇਗਾ| ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕਰਦਿਆਂ ਕਿਹਾ ਕਿ ਮੈਨੂੰ ਇਹ ਖੁਸ਼ੀ ਹੈ ਕਿ ਨਵਜੋਤ ਕੌਰ ਪੰਜਾਬ ਦਾ ਨਾਂਅ ਉਚਾਂ ਕੀਤਾ ਹੈ....ਪੰਜਾਬ ਸਰਕਾਰ ਨੇ ਨਵਜੋਤ ਕੌਰ ਨੂੰ ਪੰਜਾਬ ਪੁਲਿਸ 'ਚ ਡੀ.ਐਸ.ਪੀ ਦਾ ਅਹੁਦਾ ਸੰਭਾਲਣ ਦੀ ਪੇਸ਼ਕਸ਼ ਕੀਤੀ। 



ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲਵਾਨ ਨਜਵੋਤ ਕੌਰ ਨੂੰ 5 ਲੱਖ ਰੁਪਏ ਦਾ ਚੈੱਕ ਵੀ ਸੌਂਪਿਆ ਗਿਆ| ਦੱਸ ਦਈਏ ਕਿ ਨਵਜੋਤ ਕੌਰ ਨੇ ਬੀਤੇ ਦਿਨੀਂ ਰੂਸ ਦੇ ਕਿਰਗਿਸਤਾਨ ਦੇ ਬਿਸ਼ਕੇਕ ‘ਚ ਖੇਡੀ ਜਾ ਰਹੀ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ‘ਚ ਸੋਨ ਤਗ਼ਮਾ ਜਿੱਤਿਆ ਸੀ। ਨਵਜੋਤ ਨੇ ਫਾਈਨਲ ਮੁਕਾਬਲੇ ‘ਚ ਜਾਪਾਨੀ ਮਹਿਲਾ ਪਹਿਲਵਾਨ ਮੀਯੂ ਈਮਾਈ ਨੂੰ 9-1 ਨਾਲ ਮਾਤ ਦਿੱਤੀ ਤੇ ਪੁਰਾਣੀ ਹਾਰ ਦਾ ਬਦਲਾ ਵੀ ਲੈ ਲਿਆ ਸੀ। ਇਸ ਉਪਲਬਧੀ ਨਾਲ ਨਵਜੋਤ ਭਾਰਤ ਦੀ ਪਹਿਲੀ ਏਸ਼ੀਅਨ ਚੈਂਪੀਅਨ ਪਹਿਲਵਾਨ ਬਣੀ ਸੀ।



ਇਸ ਤੋਂ ਪਹਿਲਾਂ ਅੱਜ ਦੁਪਹਿਰ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਨਵਜੋਤ ਕੌਰ ਨੂੰ ਅੰਮ੍ਰਿਤਸਰ ਦੇ ਕਾਲਜ ‘ਚ ਚੱਲ ਰਹੇ ਸਮਾਗਮ ਦੌਰਾਨ ਬਾਬਾ ਸਾਹਿਬ ਅੰਬੇਡਕਰ ਐਵਾਰਡ ਨਾਲ ਸਨਮਾਨਤ ਕਰਦੇ ਇੱਕ ਲੱਖ ਨਕਦ ਇਨਾਮ ਵੀ ਦਿੱਤਾ। ਵੇਰਕਾ ਨੇ ਕਿਹਾ ਕਿ ਪੰਜਾਬ ਦੀ ਧੀ ਨੇ ਦੁਨੀਆਂ ਭਰ ‘ਚ ਆਪਣੇ ਦੇਸ਼ ਤੇ ਆਪਣੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ। ਸਰਕਾਰ ਉਸ ਦਾ ਉਤਸ਼ਾਹ ਵਧਾਉਣ ‘ਚ ਯੋਗਦਾਨ ਪਾਵੇਗੀ।



ਨਵਜੋਤ ਨੇ ਕਿਹਾ ਕਿ ਉਸ ਦਾ ਸਨਮਾਨ ਉਸ ਦੀ ਆਸ ਨਾਲੋਂ ਵੱਧ ਕੀਤਾ ਗਿਆ ਹੈ। ਹਾਲਾਂਕਿ ਅਜੇ ਉਹ ਆਪਣੀ ਖੇਡ ਵੱਲ ਹੀ ਆਪਣਾ ਪੂਰਾ ਧਿਆਨ ਲਾਵੇਗੀ। ਨਵਜੋਤ ਨੇ ਇਹ ਵੀ ਕਿਹਾ ਕਿ ਉਹ ਪੰਜਾਬ ਦੀਆਂ ਨੌਜਵਾਨ ਕੁੜੀਆਂ ਨੂੰ ਕੁਸ਼ਤੀ ਦੀ ਟ੍ਰੇਨਿੰਗ ਵੀ ਦੇਵੇਗੀ ਤਾਂ ਕਿ ਉਹ ਪੰਜਾਬ ਦਾ ਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ।



ਨਵਜੋਤ ਨੇ ਆਪਣੀ ਇੱਛਾ ਪੰਜਾਬ ਪੁਲਿਸ ‘ਚ ਨੌਕਰੀ ਕਰਨ ਲਈ ਜਤਾਈ ਸੀ, ਜੋ ਪੂਰੀ ਹੋ ਗਈ ਹੈ। ਨਵਜੋਤ ਨੇ ਕਿਹਾ ਸੀ ਕਿ ਕਿਸੇ ਹੋਰ ਨੌਕਰੀ ਨਾਲੋਂ ਉਸ ਨੂੰ ਪੰਜਾਬ ਪੁਲਿਸ ਦਾ ਡੀਐਸਪੀ ਦਾ ਅਹੁਦਾ ਦਿੱਤਾ ਜਾਵੇ ਕਿਉਂਕਿ ਉਹ ਇਸ ਦੀ ਹੱਕਦਾਰ ਹੈ।

SHARE ARTICLE
Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement