ਕਾਲਾ ਹਿਰਨ ਮਾਮਲਾ : ਕੋਰਟ 'ਚ ਭਾਵੁਕ ਹੋਏ ਸਲਮਾਨ, ਅੱਖਾਂ 'ਚ ਦਿਖੀ ਨਮੀ
Published : Jan 5, 2018, 3:36 pm IST
Updated : Jan 5, 2018, 10:06 am IST
SHARE ARTICLE

ਕਾਲੇ ਹਿਰਨ ਮਾਮਲੇ ਵਿੱਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਜੋਧਪੁਰ ਦੀ ਅਦਾਲਤ ਵਿੱਚ ਪੇਸ਼ੀ ਦੌਰਾਨ ਕੇਸ ਦੇ ਗਵਾਹ ਦੀ ਵੀਡੀਓ ਦੇਖ ਕੇ ਭਾਵੁਕ ਹੋ ਗਏ। ਵੀਡੀਓ ਸਲਮਾਨ ਖਾਨ ਖਿਲਾਫ ਚੱਲ ਰਹੇ ਕੇਸ ਦੇ ਚਸ਼ਮਦੀਦ ਗਵਾਹ ਪੁਨਾਮਚੰਦ ਦੀ ਸੀ। 

 ਜਿਸ ਨੂੰ ਦੇਖ ਕੇ ਸਲਮਾਨ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। 20 ਸਾਲ ਪੁਰਾਣੇ ਕੇਸ ਦੀ ਸੁਣਵਾਈ ਦੌਰਾਨ ਸਲਮਾਨ ਇੱਕਦਮ ਅਦਾਲਤ ਵਿੱਚ ਪਹੁੰਚ ਗਏ ਜਿੱਥੇ ਇਹ ਵੀਡੀਓ ਦੇਖੀ।


ਫਿਲਮ ‘ਹਮ ਸਾਥ ਸਾਥ ਹੈ’ ਦੀ ਸ਼ੂਟਿੰਗ ਦੌਰਾਨ ਸਲਮਾਨ, ਸੋਨਾਲੀ ਬੇਂਦਰੇ, ਤੱਬੂ ਤੇ ਸੈਫ ਅਲੀ ਖਾਨ ਰਾਜਸਥਾਨ ਆਏ ਸੀ। ਇਨ੍ਹਾਂ ਅਦਾਕਾਰਾਂ ਖਿਲਾਫ ਦੋ ਕਾਲੇ ਹਿਰਨ ਨੂੰ ਮਾਰਨ ਦਾ ਇਲਜ਼ਾਮ ਹੈ ਜਿਸ ਦੀ ਸੁਣਵਾਈ ਜੋਧਪੁਰ ਅਦਾਲਤ ਵਿੱਚ ਚੱਲ ਰਹੀ ਹੈ।

ਸਲਮਾਨ ਦੇ ਵਕੀਲ ਹਾਸਤਿਮਾਲ ਸਾਰਸਟ ਨੇ ਵੀਡੀਓ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਇਸ ਵੀਡੀਓ ਦਾ ਜ਼ਿਕਰ ਕਾਗਜ਼ਾਂ ਵਿੱਚ ਨਹੀਂ ਹੈ। ਵੀਡੀਓ ਵਿੱਚ ਪਤਾ ਵੀ ਗ਼ਲਤ ਹੈ। ਅਦਾਲਤ ਨੂੰ ਗੁੰਮਰਾਹ ਕਰਨ ਲਈ ਪੁਨਾਮਚੰਦ ਖਿਲਾਫ ਮਾਮਲਾ ਦਰਜ ਹੋਣਾ ਚਾਹੀਦਾ ਹੈ। ਸਲਮਾਨ ਖਾਨ ਨੂੰ ਗ਼ਲਤ ਫਸਾਇਆ ਜਾ ਰਿਹਾ ਹੈ।

SHARE ARTICLE
Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement