ਕੇਂਦਰ ਸਰਕਾਰ ਨੇ ਕਣਕ ਦੇ ਸਮਰਥਨ ਮੁੱਲ 'ਚ 110 ਰੁਪਏ ਦਾ ਵਾਧਾ, ਦਾਲਾਂ ਦੀ ਐੱਮਐੱਸਪੀ ਵੀ ਵਧੀ
Published : Oct 24, 2017, 5:26 pm IST
Updated : Oct 24, 2017, 11:56 am IST
SHARE ARTICLE

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਵਿੱਚ 110 ਰੁਪਏ ਪ੍ਰਤੀ ਕੁਇੰਟਲ ਵਾਧਾ ਕਰ ਦਿੱਤਾ ਹੈ। ਮੁੱਲ ਵਿੱਚ ਇਸ ਵਾਧੇ ਨਾਲ ਕਣਕ ਦਾ ਨਵਾਂ ਮੁੱਲ 1,735 ਪ੍ਰਤੀ ਕੁਇੰਟਲ ਹੋ ਗਿਆ ਹੈ। ਦੂਜੇ ਪਾਸੇ ਦਾਲਾਂ ਵਿੱਚ ਵੀ 200 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੇ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਨੇ ਫ਼ਸਲ ਸਾਲ 2017-18 ਲਈ ਹਾੜੀ ਫ਼ਸਲਾਂ ਲਈ ਐਮਐਸਪੀ ਦੀ ਮਨਜ਼ੂਰੀ ਦੇ ਦਿੱਤੀ ਹੈ। ਐਮਐਸਪੀ ਉਹ ਦਰ ਹੈ ਜਿਸ ਉੱਤੇ ਸਰਕਾਰ ਕਿਸਾਨਾਂ ਤੋਂ ਅਨਾਜ ਦੀ ਖ਼ਰੀਦ ਕਰਦੀ ਹੈ।ਸੂਤਰਾਂ ਮੁਤਾਬਕ ਸੀਸੀਈਏ ਨੇ ਸਾਲ 2017 ਲਈ ਕਣਕ ਲਈ ਭਾਅ 110 ਰੁਪਏ ਵਧਾ ਕੇ 1,735 ਪ੍ਰਤੀ ਕੁਇੰਟਲ ਕਰ ਦਿੱਤਾ ਹੈ ।

 

ਜਦਕਿ ਬੀਤੇ ਸਾਲ ਇਸ ਦਾ ਮੁੱਲ 1,625 ਪ੍ਰਤੀ ਕੁਇੰਟਲ ਸੀ। ਛੋਲੇ ਤੇ ਮਸਰ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਇਸ ਦੀ ਐਮਐਸਪੀ 200 ਰੁਪਏ ਪ੍ਰਤੀ ਕੁਇੰਟਲ ਵਧਾ ਕੇ ਕ੍ਰਮਵਾਰ 4200 ਰੁਪਏ ਤੇ 4150 ਰੁਪਏ ਕਰ ਦਿੱਤੀ ਹੈ। ਤਿਲਹਨ ਦੀ ਗੱਲ ਕਰੀਏ ਤਾਂ ਸਰ੍ਹੋਂ ਤੇ ਕੁਸੁਮ ਦੀ ਬੀਜਾਂ ਦੀ ਐਮਐਸਪੀ ਵਿੱਚ ਵਾਧਾ ਕੀਤਾ ਹੈ।

ਫ਼ਸਲਾਂ ਦੇ ਮੁੱਲ ਵਿੱਚ ਵਾਧਾ ਖੇਤੀ ਤੇ ਲਾਗਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਆਧਾਰ ਉੱਤੇ ਕੀਤੀ ਗਈ ਹੈ। ਕਣਕ ਮੁੱਖ ਤੌਰ ‘ਤੇ ਹਾੜੀ ਦੀ ਫ਼ਸਲ ਹੈ। ਇਸ ਦੀ ਬਿਜਾਈ ਇਸ ਮਹੀਨੇ ਤੋਂ ਸ਼ੁਰੂ ਕਰ ਦਿੱਤੀ ਜਾਂਦੀ ਹੈ। ਇਹ ਬਾਜ਼ਾਰ ਵਿੱਚ ਵਿੱਕਰੀ ਲਈ ਅਗਲੇ ਸਾਲ ਅਪ੍ਰੈਲ ਵਿੱਚ ਆਵੇਗੀ।

SHARE ARTICLE
Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement