ਭਾਰਤੀ ਕ੍ਰਿਕਟ ਕੰਟਰੋਲ ਬੋਰਡ ( ਬੀਸੀਸੀਆਈ ) ਨੇ 2017 - 18 ਸੈਸ਼ਨ ਦੇ ਪ੍ਰੋਗਰਾਮ ਤੋਂ ਦਲੀਪ ਟਰਾਫੀ ਨੂੰ ਹਟਾਉਣ ਦਾ ਫੈਸਲਾ ਵਾਪਸ ਲੈ ਲਿਆ ਹੈ। ਇਹ ਟਰਾਫੀ ਇਸ ਸੈਸ਼ਨ ਦਾ ਹਿੱਸਾ ਹੋਵੇਗੀ। ਬੀਸੀਸੀਆਈ ਨੇ ਵਿਅਸਤ ਪ੍ਰੋਗਰਾਮ ਦੇ ਚਲਦੇ ਇਸ ਸਾਲ ਦਲੀਪ ਟਰਾਫੀ ਦਾ ਪ੍ਰਬੰਧ ਰੱਦ ਕਰਨ ਦਾ ਫੈਸਲਾ ਲਿਆ ਸੀ। ਪ੍ਰਸ਼ਾਸਕਾਂ ਦੀ ਕਮੇਟੀ (ਸੀ.ਓ.ਏ.) ਨੇ ਬੀ.ਸੀ.ਸੀ.ਆਈ. ਨੂੰ ਦਲੀਪ ਟਰਾਫੀ ਨੂੰ ਘਰੇਲੂ ਕੈਲੰਡਰ ਤੋਂ ਨਹੀਂ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਪਹਿਲਾਂ ਇਸ ਟੂਰਨਾਮੈਂਟ ਨੂੰ ਇਸ ਸੈਸ਼ਨ ਦੇ ਕੈਲੰਡਰ 'ਚ ਜਗ੍ਹਾ ਨਹੀਂ ਦਿੱਤੀ ਗਈ ਸੀ ਅਤੇ ਸਾਬਕਾ ਕਪਤਾਨ ਅਤੇ ਕ੍ਰਿਕਟ ਬੋਰਡ ਦੇ ਤਕਨੀਕੀ ਕਮੇਟੀ ਦੇ ਪ੍ਰਧਾਨ ਸੌਰਵ ਗਾਂਗੁਲੀ ਨੂੰ ਵੀ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਸੀ।
ਸੀ.ਓ.ਏ. ਦੀ ਮੈਂਬਰ ਡਾਇਨਾ ਐਡੁਲਜੀ ਨੇ ਪੱਤਰਕਾਰਾਂ ਨੂੰ ਕਿਹਾ, ''ਦਲੀਪ ਟਰਾਫੀ ਨੂੰ ਬਹਾਲ ਕਰ ਦਿੱਤਾ ਗਿਆ ਹੈ। ਇਸ ਦਾ ਆਯੋਜਨ ਹੋਵੇਗਾ ਅਤੇ ਇਸ ਪ੍ਰੋਗਰਾਮ 'ਤੇ ਕੰਮ ਕੀਤਾ ਜਾਵੇਗਾ। ਅਸੀਂ ਬੀ.ਸੀ.ਸੀ.ਆਈ. ਤੋਂ ਇਸ ਨੂੰ ਨਹੀਂ ਹਟਾਉਣ ਦੇ ਲਈ ਕਿਹਾ ਹੈ। ਇਹ ਬੇਹੱਦ ਵਕਾਰੀ ਟੂਰਨਾਮੈਂਟ ਹੈ ਅਤੇ ਇਸ ਦਾ ਆਯੋਜਨ ਹੋਣਾ ਚਾਹੀਦਾ ਹੈ। ਇਹ ਇਸ ਸੈਸ਼ਨ 'ਚ ਹੋਵੇਗਾ।''ਜੁਲਾਈ ਮਹੀਨੇ 'ਚ ਕੋਲਕਾਤਾ 'ਚ ਬੋਰਡ ਦੀ ਤਕਨੀਕੀ ਕਮੇਟੀ ਦੀ ਬੈਠਕ 'ਚ ਇਹ ਫੈਸਲਾ ਕੀਤਾ ਗਿਆ ਸੀ ਕਿ ਇਸ ਸੈਸ਼ਨ 'ਚ ਵੀ ਪਿਛਲੇ ਸੈਸ਼ਨ ਦੀ ਤਰ੍ਹਾਂ ਗੁਲਾਬੀ ਗੇਂਦ ਨਾਲ ਦਲੀਪ ਟਰਾਫੀ ਦੇ ਮੈਚ ਕਰਾਏ ਜਾਣਗੇ। ਹਾਲਾਂਕਿ ਹਾਲ ਹੀ 'ਚ ਬੀ.ਸੀ.ਸੀ.ਆਈ. ਵੱਲੋਂ ਘਰੇਲੂ ਪ੍ਰੋਗਰਾਮ 'ਚ ਦਲੀਪ ਟਰਾਫੀ ਨੂੰ ਜਗ੍ਹਾ ਨਹੀਂ ਦਿੱਤੀ ਗਈ।
ਘਰੇਲੂ ਕ੍ਰਿਕਟ ਦੇ ਪ੍ਰੋਗਰਾਮ ਜਾਰੀ ਹੋਣ ਦੇ ਬਾਅਦ ਗਾਂਗੁਲੀ ਨੇ ਬੋਰਡ ਦੇ ਮਹਾਪ੍ਰਬੰਧਕ ਐੱਮ.ਵੀ. ਸ਼੍ਰੀਧਰ ਤੋਂ ਦਲੀਪ ਟਰਾਫੀ ਨੂੰ ਘਰੇਲੂ ਪ੍ਰੋਗਰਾਮ ਤੋਂ ਹਟਾਉਣ ਦਾ ਕਾਰਨ ਪੁੱਛਿਆ ਹੈ। ਗਾਂਗੁਲੀ ਨੇ ਇਸ ਸਿਲਸਿਲੇ 'ਚ ਹੈਦਰਾਬਾਦ ਦੇ ਇਸ ਸਾਬਕਾ ਕਪਤਾਨ ਨੂੰ ਚਿੱਠੀ ਲਿਖੀ ਜਿਸ ਦੀ ਕਾਪੀ ਪੀ.ਟੀ.ਆਈ. ਦੇ ਕੋਲ ਹੈ। ਸ਼੍ਰੀਧਰ ਨੂੰ ਭੇਜੇ ਈ-ਮੇਲ 'ਚ ਗਾਂਗੁਲੀ ਨੇ ਕਿਹਾ, ''ਮੀਡੀਆ ਤੋਂ ਮੈਨੂੰ ਜਾਣਕਾਰੀ ਮਿਲੀ ਹੈ ਕਿ ਇਸ ਸਾਲ ਸ਼ਾਇਦ ਦਲੀਪ ਟਰਾਫੀ ਦਾ ਆਯੋਜਨ ਨਹੀਂ ਹੋਵੇਗਾ। ਮੈਨੂੰ ਇਹ ਨਹੀਂ ਪਤਾ ਕਿ ਇਹ ਸਹੀ ਹੈ ਜਾਂ ਨਹੀਂ ਪਰ ਜੇਕਰ ਤੁਹਾਨੂੰ ਯਾਦ ਹੋਵੇ ਤਾਂ ਤਕਨੀਕੀ ਕਮੇਟੀ ਦੀ ਪਿਛਲੀ ਬੈਠਕ 'ਚ ਗੁਲਾਬੀ ਗੇਂਦ ਨਾਲ ਦਲੀਪ ਟਰਾਫੀ ਕਰਾਉਣ ਦੀ ਸਹਿਮਤੀ ਬਣੀ ਸੀ ।
ਜਿਸ ਦੇ ਤਹਿਤ ਪਿਛਲੇ ਸਾਲ ਦੀ ਤਰਜ 'ਤੇ ਇਸ ਸਾਲ ਵੀ ਇਸ ਦਾ ਆਯੋਜਨ ਕਰਨਾ ਸੀ'' ਇਹ ਵੀ ਪਤਾ ਲੱਗਾ ਹੈ ਕਿ ਗਾਂਗੁਲੀ ਨੇ ਉੱਤਰ ਭਾਰਤ 'ਚ ਬਰਸਾਤ ਦੇ ਮੌਸਮ ਨੂੰ ਦੇਖਦੇ ਹੋਏ ਇਸ ਟੂਰਨਾਮੈਂਟ ਨੂੰ ਹੈਦਰਾਬਾਦ ਜਾਂ ਦੱਖਣੀ ਭਾਰਤ ਦੇ ਕਿਸੇ ਸ਼ਹਿਰ 'ਚ ਕਰਾਉਣ ਦਾ ਸੁਝਾਅ ਦਿੱਤਾ ਸੀ।