
ਤੁਹਾਡਾ ਕੋਈ ਵਿਚਾਰ ਹੋਵੇ ਜਾਂ ਸ਼ਿਕਾਇਤ ਤੁਸੀਂ ਆਪਣੀ ਕੋਈ ਵੀ ਗੱਲ ਮਿੰਟਾਂ 'ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੱਕ ਪਹੁੰਚਾ ਸਕਦੇ ਹੋ। ਇਸਦੇ ਲਈ ਤੁਹਾਨੂੰ ਨਾ ਹੀ ਕਿਸੇ ਪਾਲੀਟੀਕਲ ਸਰੋਤ ਦੀ ਜ਼ਰੂਰਤ ਹੈ ਅਤੇ ਨਾ ਹੀ ਕਿਤੇ ਭਟਕਣ ਦੀ। ਸ਼ਿਕਾਇਤ ਅਤੇ ਸੁਝਾਅ ਦਾ ਪੂਰਾ ਪ੍ਰੋਸੈੱਸ ਆਨਲਾਈਨ ਹੈ।
ਸ਼ਿਕਾਇਤ ਦਾ ਸਟੇਟਸ ਵੀ ਪਤਾ ਚੱਲੇਗਾ
ਤੁਸੀਂ ਕੋਈ ਸ਼ਿਕਾਇਤ ਕੀਤੀ ਹੈ ਤਾਂ ਉਸ 'ਤੇ ਕੀ ਕਾਰਵਾਈ ਹੋਈ? ਜਾਂ ਫਿਰ ਹੁਣ ਉਸਦਾ ਸਟੇਟਸ ਕੀ ਹੈ? ਇਹ ਜਾਣਕਾਰੀ ਵੀ ਤੁਹਾਨੂੰ ਆਨਲਾਇਨ ਮਿਲ ਜਾਵੇਗੀ। ਸ਼ਿਕਾਇਤ ਕਰਨ ਦੇ ਬਾਅਦ ਤੁਹਾਨੂੰ ਇਕ ਰਜਿਸਟਰੇਸ਼ਨ ਨੰਬਰ ਮਿਲੇਗਾ। ਇਹ ਨੰਬਰ ਤੁਹਾਡੇ ਮੋਬਾਇਲ 'ਤੇ ਪੀਐਮਓ ਦੇ ਵੱਲੋਂ ਭੇਜਿਆ ਜਾਵੇਗਾ। ਇਸ ਨੰਬਰ ਦੇ ਜ਼ਰੀਏ ਤੁਸੀਂ ਆਪਣੀ ਸ਼ਿਕਾਇਤ ਦਾ ਸਟੇਟਸ ਚੈੱਕ ਕਰ ਸਕਦੇ ਹੋ। ਅੱਜ ਅਸੀਂ ਦੱਸ ਰਹੇ ਹਾਂ ਕਿਵੇਂ ਪ੍ਰਧਾਨਮੰਤਰੀ ਤੱਕ ਆਪਣੀ ਸ਼ਿਕਾਇਤ ਜਾਂ ਸੁਝਾਅ ਪਹੁੰਚਾਇਆ ਜਾਵੇ।
ਪੀਐਮਓ ਦੀ ਵੈਬਸਾਈਟ 'ਤੇ ਜਾਓ
ਇਸਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ http://www.pmindia.gov.in 'ਤੇ ਜਾਣਾ ਹੋਵੇਗਾ।
ਇੱਥੇ ਜਾ ਕੇ ਤੁਸੀਂ ਜਿਸ ਭਾਸ਼ਾ ਦੀ ਵਰਤੋਂ ਕਰਨਾ ਚਾਹੁੰਦੇ ਹੋ ਉਸਨੂੰ ਸਿਲੈਕਟ ਕਰ ਸਕਦੇ ਹੋ।
ਹਿੰਦੀ, ਅੰਗਰੇਜ਼ੀ ਦੇ ਨਾਲ ਹੀ ਤਮਿਲ, ਤੇਲਗੂ, ਬੰਗਾਲੀ, ਗੁਜਰਾਤੀ, ਕਨੱਡ ਵਰਗੀ ਭਾਸ਼ਾਵਾਂ ਦਾ ਵਿਕਲਪ ਵੀ ਇੱਥੇ ਮੌਜੂਦ ਹੈ। ਤੁਸੀਂ ਜਿਸ ਵੀ ਭਾਸ਼ਾ ਨੂੰ ਸਿਲੈਕਟ ਕਰੋਗੇ, ਪੂਰੀ ਸਾਈਟ ਉਸੇ ਭਾਸ਼ਾ 'ਚ ਕੰਵਰਟ ਹੋ ਜਾਵੇਗੀ।
ਪ੍ਰਧਾਨਮੰਤਰੀ ਦੇ ਨਾਲ ਗੱਲਬਾਤ ਕਰੋ, ਆਪਸ਼ਨ 'ਚ ਜਾਓ
ਇਸਦੇ ਬਾਅਦ ਤੁਸੀਂ ਸਾਈਟ 'ਚ ਹੇਠਾਂ ਦੇ ਵੱਲ ਸਕਰੋਲ ਕਰੋ। ਇੱਥੇ ਤੁਹਾਨੂੰ 'ਪ੍ਰਧਾਨਮੰਤਰੀ ਦੇ ਨਾਲ ਗੱਲਬਾਤ ਕਰੋ' ਹੈਡਿੰਗ ਤੋਂ ਇੱਕ ਕਾਲਮ ਦਿਖੇਗਾ। ਇਸ 'ਚ ਦੋ ਆਪਸ਼ਨ ਦਿਖਣਗੇ। ਇਕ ਹੋਵੇਗਾ ਆਪਣੇ ਸੁਝਾਅ ਜਾਂ ਵਿਚਾਰ ਸਾਂਝਾ ਕਰਨ ਦਾ ਅਤੇ ਦੂਜਾ ਹੋਵੇਗਾ ਪ੍ਰਧਾਨਮੰਤਰੀ ਨੂੰ ਲਿਖਣ ਦਾ। ਕੰਪਲੇਂਟ ਕਰਨਾ ਹੈ ਤਾਂ ਤੁਸੀਂ ਦੂਜੇ ਵਾਲੇ ਆਪਸ਼ਨ 'ਤੇ ਜਾਓ। ਇਸ 'ਤੇ ਜਿਵੇਂ ਹੀ ਕਲਿਕ ਕਰੋਗੇ, ਇਕ ਫ਼ਾਰਮ ਓਪਨ ਹੋ ਜਾਵੇਗਾ।
ਪੂਰਾ ਫ਼ਾਰਮ ਭਰਨਾ ਹੋਵੇਗਾ
ਹੁਣ ਤੁਹਾਨੂੰ ਇਸ ਫ਼ਾਰਮ ਨੂੰ ਭਰਨਾ ਹੋਵੇਗਾ। ਇੱਥੇ ਹੇਠਾਂ ਬਾਕਸ 'ਚ ਆਪਣੀ ਸ਼ਿਕਾਇਤ ਲਿਖਣ ਦਾ ਵਿਕਲਪ ਵੀ ਤੁਹਾਨੂੰ ਮਿਲੇਗਾ। ਇੱਥੇ ਸ਼ਿਕਾਇਤ ਲਿਖ ਕੇ, ਇਸਨੂੰ ਸਬਮਿਟ ਕਰ ਦਿਓ। ਫਿਰ ਤੁਹਾਨੂੰ ਆਪਣੇ ਮੋਬਾਇਲ ਨੰਬਰ 'ਤੇ ਇਕ ਰਜਿਸਟਰੇਸ਼ਨ ਨੰਬਰ ਮਿਲੇਗਾ।
ਇਸ ਨੰਬਰ ਦੇ ਜ਼ਰੀਏ ਤੁਸੀਂ ਆਪਣੀ ਸ਼ਿਕਾਇਤ ਦਾ ਸਟੇਟਸ ਭਵਿੱਖ 'ਚ ਚੈੱਕ ਕਰ ਸਕਦੇ ਹੋ। ਪ੍ਰਧਾਨਮੰਤਰੀ ਦਫ਼ਤਰ ਤੋਂ ਇਸ ਨੰਬਰ ਅਤੇ ਤੁਹਾਡੀ ਈਮੇਲ ਆਈਡੀ 'ਤੇ ਤੁਹਾਨੂੰ ਸੰਪਰਕ ਕੀਤਾ ਜਾਵੇਗਾ।