
ਪੰਜਾਬੀ ਸਿੰਗਰ-ਅਦਾਕਾਰ ਦਿਲਜੀਤ ਦੋਸਾਂਝ ਦੀ ਸੋਸ਼ਲ ਨੈੱਟਵਰਕਿੰਗ ਸਾਇਟਸ ਉੱਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਦਿਲਜੀਤ ਦੋਸਾਂਝ ਆਪ ਵੀ ਵੱਡੇ ਸਟਾਰਸ ਨੂੰ ਫਾਲੋ ਕਰਨ ਵਿੱਚ ਭਰੋਸਾ ਕਰਦੇ ਹਨ ਪਰ ਇਸ ਚੱਕਰ ਵਿੱਚ ਉਨ੍ਹਾਂ ਨੂੰ ਇਸ ਅਦਾਕਾਰਾ ਦੇ ਸਟੇਟਸ ਉੱਤੇ ਕਮੈਂਟ ਕਰਨ ਦੀ ਆਦਤ ਲੱਗ ਗਈ ਹੈ। ਪਹਿਲਾਂ ਉਹ ਰਿਐਲਿਟੀ ਸਟਾਰ Kylie Jenner ਉੱਤੇ ਇੱਕ ਤਰਫਾ ਕਮੈਂਟ ਕਰਦੇ ਸਨ।
ਇਸ ਵਾਰ ਉਨ੍ਹਾਂ ਨੇ ਹਾਲੀਵੁੱਡ ਦੀ Wonder Woman ਗੈਲ ਗੈਡੋਟ ਨੂੰ ਚੁਣਿਆ ਹੈ। ਗੈਲ ਨੇ ਹਫਤਾ ਪਹਿਲਾਂ ਆਪਣੀ ਇੱਕ ਤਸਵੀਰ ਇੰਸਟਾਗ੍ਰਾਮ ਉੱਤੇ ਪੋਸਟ ਕੀਤੀ ਸੀ। ਉਹ ਇਸ ਉੱਤੇ ਵੀ ਕਮੈਂਟ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੇ। ਗੈਲ ਗੈਡੋਟ ਨੇ ਆਪਣੀ ਇਸ ਤਸਵੀਰ ਦੇ ਨਾਲ ਲਿਖਿਆ ਸੀ: ਨਵੇਂ ਸਾਲ ਦੇ ਇੰਤਜ਼ਾਰ ਵਿੱਚ…ਗੈਲ ਗੈਡੋਟ ਨੇ ਜੋ ਡਰੈੱਸ ਪਾਈ ਹੋਈ ਸੀ ਉਹ ਕੁਝ ਭਾਰਤੀ ਕੁੜਤੀ ਵਰਗੀ ਲੱਗ ਰਹੀ ਸੀ।
ਬਸ ਫਿਰ ਕੀ ਸੀ ਦਿਲਜੀਤ ਤੋਂ ਨਹੀਂ ਰਿਹਾ ਗਿਆ ਅਤੇ ਉਨ੍ਹਾਂ ਨੇ ਕਮੈਂਟ ਕਰ ਦਿੱਤਾ। ਦਿਲਜੀਤ ਨੇ ਉਨ੍ਹਾਂ ਦੀ ਪੋਸਟ ਉੱਤੇ ਕਮੈਂਟ ਕੀਤਾ ਕਿ ਕੁੜੀ ਪੰਜਾਬਨ ਲਗਦੀ ਆ… ਬਸ ਫਿਰ ਕੀ ਸੀ ਦਿਲਜੀਤ ਦੇ ਇਸ ਕਮੈਂਟ ਤੋਂ ਬਾਅਦ ਇੰਸਟਾਗ੍ਰਾਮ ਉੱਤੇ ਕਮੈਂਟ ਆਉਣ ਲੱਗੇ। ਕਿਸੇ ਨੇ ਕਿਹਾ, ਗੈਲ ਗੈਡੋਟ ਪਲੀਜ਼ ਰਿਪਲਾਈ ਹਿਮ ਤਾਂ ਕਿਸੇ ਦਾ ਜ਼ਵਾਬ ਸੀ ਦਿਲਜੀਤ ਭਾਜੀ ਵਿਆਹ ਕਰਨ ਦਾ ਟਾਇਮ ਆ ਗਿਆ ਅਤੇ ਕਿਸੇ ਨੇ ਕਿਹਾ ਇਹ ਨਹੀਂ ਪਟੇਗੀ ਭਾਜੀ…।
ਦਿਲਜੀਤ ਨੇ ਕਮੈਂਟ ਤਾਂ ਕਰ ਦਿੱਤਾ ਹੈ ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ ਹੈ। ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਕਾਇਲੀ ਜੇਨਰ ਨੂੰ ਲੈ ਕੇ ਵੀ ਬਹੁਤ ਕਮੈਂਟ ਕਰਦੇ ਸਨ ਪਰ ਕਾਇਲੀ ਨੇ ਉਨ੍ਹਾਂ ਨੂੰ ਕੋਈ ਰਿਸਪਾਂਸ ਨਹੀਂ ਦਿੱਤਾ ਸੀ। ਹੁਣ ਕਾਇਲੀ ਜੇਨਰ ਪ੍ਰੈਗਨੈਂਟ ਹੈ। ਸੋਸ਼ਲ ਨੈੱਟਵਰਕਿੰਗ ਸਾਇਟਸ ਉੱਤੇ ਇਸ ਨੂੰ ਲੈ ਕੇ ਵੀ ਦਿਲਜੀਤ ਦਾ ਮਜ਼ਾਕ ਬਣ ਰਿਹਾ ਸੀ ਕਿ ਕਾਇਲੀ ਦੇ ਪ੍ਰੈਗਨੈਂਟ ਹੋਣ ਤੋਂ ਬਾਅਦ ਉਨ੍ਹਾਂ ਨੇ ਗੈਲ ਨੂੰ ਚੁਣ ਲਿਆ ਹੈ।
ਦੱਸ ਦੇਈਏ ਕਿ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਜਲਦੀ ਹੀ ਰਾਇਜਿੰਗ ਸਟਾਰ ਦੇ ਸੀਜਨ-2 ਵਿੱਚ ਬਤੋਰ ਜੱਜ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਬਾਇਾਂਪਿਕ ‘ਸੂਰਮਾ’ ਵੀ ਕਰ ਰਹੇ ਹਨ। ਉਂਝ ਭਾਵੇ ਹਾਲੀਵੁੱਡ ਅਦਾਕਾਰਾ ਉਨ੍ਹਾਂ ਨੂੰ ਜਵਾਬ ਦੇਣ ਜਾਂ ਨਾ ਦੇਣ ਪਰ ਉਨ੍ਹਾਂ ਦੇ ਫੈਂਸ ਨੂੰ ਮਸਤੀ ਕਰਨ ਦਾ ਬਹਾਨਾ ਜਰੂਰ ਮਿਲ ਜਾਂਦਾ ਹੈ।
ਦਿਲਜੀਤ ਦੁਸਾਂਝ ਦਾ ਨਵਾਂ ਗੀਤ ‘ਰਾਤ ਦੀ ਗੇੜੀ’ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ। ‘ਰਾਤ ਦੀ ਗੇੜੀ’ ਇਕ ਬੀਟ ਸਾਂਗ ਹੈ। ਇਸ ਗੀਤ ‘ਚ ਦਿਲਜੀਤ ਨਾਲ ਨੀਰੂ ਬਾਜਵਾ ਨਜ਼ਰ ਆ ਰਹੀ ਅਤੇ ਦੋਵੇਂ ਇਸ ਗੀਤ ‘ਚ ਰਾਤ ਦੀ ਗੇੜੀ ਲਗਾ ਰਹੇ ਹਨ। ਦੋਵਾਂ ਦੀ ਕੈਮਿਸਟਰੀ ਗੀਤ ਨੂੰ ਚਾਰ ਚੰਨ ਲਗਾ ਰਹੀ ਹੈ। ਇਸ ਗੀਤ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਅਤੇ ਇਹ ਗੀਤ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਦਿਲਜੀਤ ਦੁਸਾਂਝ ਦੇ ਗੀਤ ‘ਰਾਤ ਦੀ ਗੇੜੀ’ ਨੂੰ ਪੰਜ ਹੀ ਦਿਨਾਂ ‘ਚ 10,168,673 ਵਿਊਜ਼ ਮਿਲ ਗਏ ਸਨ।
ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਦੁਸਾਂਝ ਜੋ ਕਿ ਅਜਿਹੇ ਗਾਇਕ ਅਤੇ ਅਦਾਕਾਰ ਹਨ ਜੋ ਕਿ ਪੰਜਾਬ ਤੋਂ ਉੱਠ ਕੇ ਬਾਲੀਵੁੱਡ ਤੱਕ ਆਪਣੀ ਧਾਕ ਜਮਾ ਚੁੱਕੇ ਹਨ। ਫਿਲਮ ‘ਉੜਤਾ ਪੰਜਾਬ’ ਅਤੇ ‘ਫਿਲੌਰੀ’ ‘ਚ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ। ਵੱਡੀ ਹੈਰਾਨੀ ਦੀ ਗੱਲ ਇੱਥੇ ਇਹ ਹੈ ਕਿ ਦਿਲਜੀਤ ਦੁਸਾਂਝ ਵਰਗੇ ਨਾਮਵਰ ਗਾਇਕ ਅਤੇ ਅਦਾਕਾਰ ਦੇ ਗੀਤ ਨੂੰ ਪੰਜ ਹੀ ਦਿਨਾਂ ‘ਚ ਸਿਰਫ਼ 10,168,673 ਵਿਊਜ਼ ਹੀ ਮਿਲੇ। ਇਸ ਦੀ ਪੁਸ਼ਟੀ ਦਿਲਜੀਤ ਨੇ ਸ਼ੋਸ਼ਲ ਮੀਡੀਆ ‘ਤੇ ਵੀ ਕੀਤੀ ਸੀ, ਜਿੱਥੇ ਉਹਨਾਂ ਨੇ ਲਿਖਿਆ ਸੀ pure and pious 6.4 ਮਿਲੀ-ਮਿਲੀ ਵਿਊਜ਼ ਇਨ ਟੂ ਡੇਸ ਲਿਖ ਕੇ ਪਾਇਆ।