ਲੜਾਕੂ ਜਹਾਜ਼ ਉਡਾ ਕੇ ਅਵਨੀ ਚਤੁਰਵੇਦੀ ਨੇ ਲਿਖੀ ਨਵੀਂ ਇਬਾਰਤ
Published : Feb 22, 2018, 11:56 am IST
Updated : Feb 22, 2018, 6:26 am IST
SHARE ARTICLE

ਜਾਮਨਗਰ : ਭਾਰਤੀ ਹਵਾਈ ਫੌਜ ਦੀ ਫਲਾਇੰਗ ਅਫਸਰ ਅਵਨੀ ਚਤੁਰਵੇਦੀ ਨੇ ਇਕੱਲੇ ਹੀ ਮਿਗ-21 ਲੜਾਕੂ ਜਹਾਜ਼ ਉਡਾਇਆ। ਇਸ ਦੇ ਨਾਲ ਉਸ ਨੇ ਇੱਕਲੇ ਲੜਾਕੂ ਜਹਾਜ਼ ਉਡਾ ਕੇ ਇਤਿਹਾਸ ਰਚ ਦਿੱਤਾ ਹੈ। 19 ਫਰਵਰੀ ਨੂੰ ਸਵੇਰੇ ਅਵਨੀ ਨੇ ਗੁਜਰਾਤ ਦੇ ਜਾਮਨਗਰ ਏਅਰਬੇਸ ਤੋਂ ਉਡਾਨ ਭਰੀ ਅਤੇ ਸਫਲਤਾਪੂਰਵਕ ਆਪਣਾ ਮਿਸ਼ਨ ਪੂਰਾ ਕੀਤਾ। ਉਹ ਇੱਕਲੀ ਹੀ ਫਾਈਟਰ ਏਅਰਕ੍ਰਾਫਟ ਉਡਾਉਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਬਣ ਗਈ ਹੈ।



ਇਕੱਲੇ ਲੜਾਕੂ ਜਹਾਜ਼ ਉਡਾਉਣ ਤੋਂ ਪਹਿਲਾਂ ਸੋਮਵਾਰ ਸਵੇਰੇ ਉਸ ਦੇ ਨਿਰਦੇਸ਼ਕ ਨੇ ਮਿਗ-21 ਬਾਈਸਨ ਏਅਰਕ੍ਰਾਫਟ ਦੀ ਜਾਂਚ ਕੀਤੀ। ਉਡਾਨ ਦੌਰਾਨ ਤਜ਼ਰਬੇਕਾਰ ਫਲਾਈਰਸ ਅਤੇ ਨਿਰਦੇਸ਼ਕ ਜਾਮਨਗਰ ਏਅਰਬੇਸ ਦੇ ਏਅਰ ਟ੍ਰੈਫਿਕ ਕੰਟਰੋਲ ਅਤੇ ਰਨ-ਵੇ 'ਤੇ ਨਿਗਰਾਨੀ ਲਈ ਮੌਜੂਦ ਰਹੇ।ਜ਼ਿਕਰਯੋਗ ਹੈ ਕਿ ਮਹਿਲਾ ਫਾਈਟਰ ਪਾਈਲਟ ਬਣਨ ਲਈ 2016 'ਚ ਪਹਿਲੀ ਵਾਰ ਤਿੰਨ ਮਹਿਲਾਵਾਂ ਅਵਨੀ ਚਤੁਰਵੇਦੀ, ਮੋਹਨਾ ਸਿੰਘ ਅਤੇ ਭਾਵਨਾ ਨੂੰ ਹਵਾਈ ਫੌਜ 'ਚ ਕਮਿਸ਼ਨ ਕੀਤਾ ਗਿਆ ਸੀ।


 
ਮਿਗ-21 'ਬਾਈਸਨ' ਦੀ ਦੁਨੀਆ 'ਚ ਸਭ ਤੋਂ ਜ਼ਿਆਦਾ ਲੈਡਿੰਗ ਅਤੇ ਟੇਕ-ਆਫ ਸਪੀਡ ਹੈ।ਏਅਰ ਕਮਾਂਡਰ ਪ੍ਰਸ਼ਾਂਤ ਦੀਕਸ਼ਤ ਨੇ ਕਿਹਾ ਕਿ ਇਹ ਭਾਰਤੀ ਹਵਾਈ ਫੌਜ ਅਤੇ ਪੂਰੇ ਦੇਸ਼ ਲਈ ਇਕ ਵਿਸ਼ੇਸ਼ ਉਪਲੱਬਧੀ ਹੈ। ਦੱਸ ਦਈਏ ਕਿ ਦੁਨੀਆਂ ਦੇ ਚੁਣੇ ਦੇਸ਼ ਜਿਵੇਂ ਬ੍ਰਿਟੇਨ, ਅਮਰੀਕਾ, ਇਜ਼ਰਾਇਲ ਅਤੇ ਪਾਕਿਸਤਾਨ 'ਚ ਹੀ ਮਹਿਲਾਵਾਂ ਫਾਈਟਰ ਪਾਇਲਟ ਬਣ ਸਕਦੀਆਂ ਹਨ।

SHARE ARTICLE
Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement