
ਸਪੇਸ ਐਕਸ ਦੇ ਸੀ.ਈ.ਓ. ਐਲਨ ਮਸਕ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਕੰਪਨੀ ਦੇ 'Falcon Heavy' ਰਾਕੇਟ ਦੀ ਪਹਿਲੀ ਉਡਾਨ 'ਚ ਟੈਸਲਾ ਰੋਡਸਟਰ ਕਾਰ ਸ਼ਾਮਿਲ ਹੋਵੇਗੀ ਜਿਸ ਨੂੰ ਮੰਗਲ ਗ੍ਰਹਿ 'ਤੇ ਭੇਜਿਆ ਜਾਵੇਗਾ ਅਤੇ ਟੈਸਲਾ ਰੋਡਸਟਰ ਦੁਨੀਆ ਦੀ ਸਭ ਤੋਂ ਤੇਜ਼ ਰਫਤਾਰ ਵਾਲੀ ਕਾਰ ਹੈ।
ਫਾਲਕਨ ਹੈਵੀ ਸਪੇਸ ਐਕਸ ਦਾ ਇਕ ਸ਼ਕਤੀਸ਼ਾਲੀ ਰਾਕੇਟ ਹੈ ਜੋ ਕੰਪਨੀ ਨੇ ਚੰਦਰਮਾ ਅਤੇ ਮੰਗਲ ਦੇ ਮਿਸ਼ਨ ਲਈ ਬਣਾਇਆ ਹੈ। ਉਥੇ ਹੀ ਇਸ ਤੋਂ ਪਹਿਲਾਂ ਰਾਕੇਟ ਦੀ ਪਹਿਲੀ ਉਡਾਨ ਲਈ 2013 ਜਾਂ 2014 ਸਾਲ ਤੈਅ ਕੀਤਾ ਗਿਆ ਸੀ ਪਰ ਹੁਣ ਇਸ ਦੀ ਪਹਿਲੀ ਉਡਾਨ ਜਨਵਰੀ 2018 'ਚ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਫਾਲਕਨ ਹੈਵੀ ਕੰਪਨੀ ਦੇ ਫਾਲਕਨ 9 ਰਾਕੇਟ ਤੋਂ ਜ਼ਿਆਦਾ ਸ਼ਕਤੀਸ਼ਾਲੀ ਫਾਲੋ-ਅਪ ਹੈ, ਜਿਸ ਨੂੰ ਪਹਿਲੀ ਵਾਰ 2010 'ਚ ਟੈਸਟ ਕੀਤਾ ਗਿਆ ਸੀ ਅਤੇ ਉਦੋਂ ਤੋਂ 40 ਤੋਂ ਜ਼ਿਆਦਾ ਵਾਰ ਲਾਂਚ ਕੀਤਾ ਗਿਆ ਹੈ।