
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਐਤਾਵਰ ਨੂੰ ਕਿਹਾ ਕਿ ਸਾਲ 2015 'ਚ ਸਾਊਦੀ ਦੇ ਸ਼ਾਹ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਕ ਸਿੱਧਾ ਫੋਨ ਕਾਲ ਨਿਰਣਾਇਕ ਸਾਬਤ ਹੋਇਆ ਸੀ ਅਤੇ ਜੰਗ ਪ੍ਰਭਾਵਿਤ ਯਮਨ 'ਚ ਫਸੇ ਭਾਰਤੀਆਂ ਅਤੇ ਵਿਦੇਸ਼ੀਆਂ ਨੂੰ ਇਥੋਂ ਕੱਢਣ 'ਚ ਮਦਦ ਮਿਲੀ ਸੀ।
ਸਾਲ 2015 'ਚ ਸਾਊਦੀ ਅਰਬ ਅਤੇ ਉਸ ਦੇ ਸਹਿਯੋਗੀਆਂ ਦੇ ਫੌਜੀ ਦਖਲਅੰਦਾਜ਼ੀ ਦੇ ਦੌਰਾਨ ਯਮਨ 'ਚੋਂ 4,000 ਤੋਂ ਵਧ ਭਾਰਤੀ ਨਾਗਰਿਕਾਂ ਅਤੇ ਵਿਦੇਸ਼ੀਆਂ ਨੂੰ ਕੱਢਣ ਲਈ ਭਾਰਤੀ ਸੁਰੱਖਿਆ ਬਲਾਂ ਨੇ ਅਪਰੇਸ਼ਨ 'ਰਾਹਤ' ਸ਼ੁਰੂ ਕੀਤਾ ਸੀ। ਅਦਨ ਬੰਦਰਗਾਹ ਤੋਂ 1 ਅਪ੍ਰੈਲ, 2015 ਨੂੰ ਸਮੁੰਦਰ 'ਚ ਇਨ੍ਹਾਂ ਲੋਕਾਂ ਨੂੰ ਕੱਢਣ ਦਾ ਕੰਮ ਚੱਲਿਆ ਸੀ ਜਿਹੜਾ 11 ਦਿਨਾਂ ਤੱਕ ਚਲਿਆ ਸੀ। ਇਥੇ ਆਸਿਆਨ-ਭਾਰਤੀ ਪ੍ਰਵਾਸੀ ਭਾਰਤੀ ਦਿਵਸ 'ਤੇ ਭਾਰਤੀਆਂ ਨੂੰ ਸੰਬੋਧਿਤ ਕਰਦੇ ਹੋਏ ਸਵਰਾਜ ਨੇ ਕਿਹਾ ਕਿ ਯਮਨ ਸਥਲਾਂ 'ਤੇ ਸਾਊਦੀ ਅਰਬ ਵੱਲੋਂ ਲਗਾਤਾਰ ਬੰਬਮਾਰੀ ਨਾਲ ਭਾਰਤੀਆਂ ਨੂੰ ਉਥੋਂ ਨਿਕਲਣਾ ਕਰੀਬ-ਕਰੀਬ ਅਸੰਭਵ ਹੋ ਗਿਆ ਸੀ।
ਉਨ੍ਹਾਂ ਨੇ ਸੰਖੇਪ 'ਚ ਦੱਸਿਆ ਕਿ ਆਪਰੇਸ਼ਨ ਰਾਹਤ ਕਿਵੇਂ ਸਫਲ ਰਿਹਾ। ਉਨ੍ਹਾਂ ਕਿਹਾ ਕਿ ਉਹ ਮੋਦੀ ਕੋਲ ਗਈ ਅਤੇ ਉਨ੍ਹਾਂ ਨੂੰ ਸੁਝਾਅ ਦਿੱਤਾ ਕਿ ਸਾਊਦੀ ਦੇ ਸ਼ਾਹ ਦੇ ਨਾਲ ਉਨ੍ਹਾਂ ਦਾ ਬਹਿਤਰ ਸਬੰਧ ਕੰਮ ਆ ਸਕਦਾ ਹੈ। ਉਦੋਂ ਮੋਦੀ ਨੇ ਰਿਆਦ 'ਚ ਸ਼ਾਹ ਨੂੰ ਸਿੱਧਾ ਕਾਲ ਕੀਤਾ ਅਤੇ ਭਾਰਤੀਆਂ ਨੂੰ ਸੁਰੱਖਿਅਤ ਕੱਢਣ 'ਚ ਸਹਿਯੋਗ ਮੰਗਿਆ ਅਤੇ 1 ਹਫਤੇ ਲਈ ਬੰਬਮਾਰੀ ਰੋਕਣ ਦੀ ਅਪੀਲ ਕੀਤੀ ਸੀ।
ਇਸ 'ਤੇ ਸਾਊਦੀ ਦੇ ਸ਼ਾਹ ਨੇ ਕਿਹਾ ਕਿ ਭਾਰਤ ਦੀ ਅਪੀਲ ਇੰਨੀ ਮਹੱਤਵਪੂਰਣ ਹੈ ਕਿ ਉਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਪਰ ਬੰਬਮਾਰੀ 'ਤੇ ਪੂਰੀ ਤਰ੍ਹਾਂ ਰੋਕ 'ਤੇ ਅਸਮਰਥਤਾ ਜਤਾਈ। ਸੁਸ਼ਮਾ ਮੁਤਾਬਕ ਮੋਦੀ ਦੇ ਨਾਲ ਦੋਸਤੀ ਦੇ ਚੱਲਦੇ ਸਾਊਦੀ ਸ਼ਾਹ 1 ਹਫਤੇ ਤੱਕ ਸਵੇਰੇ 9 ਵਜੇ ਤੋਂ 11 ਵਜੇ ਤੱਕ ਬੰਬਮਾਰੀ ਰੋਕਣ 'ਤੇ ਰਾਜ਼ੀ ਹੋ ਗਏ। ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ ਉਨ੍ਹਾਂ ਨੇ ਯਮਨ ਪ੍ਰਸ਼ਾਸਨ ਤੋਂ ਅਦਨ ਬੰਦਰਗਾਹ ਅਤੇ ਸਨਾ ਹਵਾਈ ਅੱਡਾ ਖੋਲਣ ਦੀ ਅਪੀਲ ਕੀਤੀ ਤਾਂ ਜੋ ਨਾਗਰਿਕਾਂ ਨੂੰ ਇਕ ਹਫਤੇ ਤੱਕ ਰੋਜ਼ਾਨਾ 2 ਘੰਟੇ ਤੱਕ ਮੁਸਤੈਦੀ ਨਾਲ ਜ਼ਿਬੂਤੀ ਪਹੁੰਚਾਇਆ ਜਾ ਸਕੇ।
ਵਿਦੇਸ਼ ਮੰਤਰੀ ਨੇ ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਟਿਓ ਚੀ ਹੀਨ ਦੀ ਮੌਜੂਦਗੀ 'ਚ ਕਿਹਾ, ''ਯਮਨੀਆਂ ਨੇ ਮੈਨੂੰ ਕਿਹਾ ਕਿ ਉਹ ਭਾਰਤੀਆਂ ਲਈ ਕੁਝ ਵੀ ਕਰਨਗੇ। ਉਨ੍ਹਾਂ ਕਿਹਾ ਕਿ ਇਸ ਅਪਰੇਸ਼ਨ ਰਾਹਤ ਦੇ ਦੌਰਾਨ ਨਾ ਸਿਰਫ 4,800 ਭਾਰਤੀਆਂ ਬਲਕਿ ਹੋਰਨਾਂ ਦੇਸ਼ਾਂ ਦੇ 1972 ਲੋਕਾਂ ਨੂੰ ਕੱਢਣਾ ਸੰਭਵ ਹੋਇਆ ਅਤੇ ਇਸ ਅਭਿਆਨ ਦੀ ਅਗਵਾਈ ਵਿਦੇਸ਼ ਰਾਜ ਮੰਤਰੀ ਵੀ. ਕੇ. ਸਿੰਘ ਨੇ ਕੀਤੀ।