ਬੈਂਗਲੁਰੂ : ਕਰਨਾਟਕ ਦੀ ਚੋਣ ਰੈਲੀ 'ਚ ਰਾਹੁਲ ਗਾਂਧੀ ਨੇ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਮੋਦੀ ਸਰਕਾਰ ਨੂੰ ਘੇਰਿਆ। ਕਾਂਗਰਸ ਰਾਸ਼ਟਰਪਤੀ ਨੇ ਰਾਮਦੁਰਗ ਦੀ ਰੈਲੀ 'ਚ ਕਿਹਾ ਕਿ ਨਰਿੰਦਰ ਮੋਦੀ ਜੋ ਕਹਿੰਦੇ ਹਨ, ਉਸਨੂੰ ਕਰਕੇ ਵੀ ਦਿਖਾਉਣ। ਦੇਸ਼ ਨੇ ਉਨ੍ਹਾਂ ਨੂੰ ਸਿਰਫ ਭਾਸ਼ਣ ਦੇਣ ਲਈ ਪ੍ਰਧਾਨ ਮੰਤਰੀ ਨਹੀਂ ਬਣਾਇਆ। ਰਾਹੁਲ ਨੇ ਇਲਜ਼ਾਮ ਲਗਾਇਆ ਕਿ ਕੇਂਦਰ ਸਰਕਾਰ ਅਮੀਰ ਲੋਕਾਂ ਦੀ ਹੀ ਮਦਦ ਕਰਦੀ ਹੈ। ਹੀਰਾ ਕਾਰੋਬਾਰੀ ਨੀਰਵ ਮੋਦੀ ਬੈਂਕ ਤੋਂ ਗਰੀਬ ਕਿਸਾਨਾਂ ਦੇ 22 ਹਜ਼ਾਰ ਕਰੋੜ ਰੁਪਏ ਲੈ ਕੇ ਭੱਜ ਗਿਆ, 'ਤੇ ਚੌਂਕੀਦਾਰ ਨੇ ਇਕ ਸ਼ਬਦ ਨਹੀਂ ਬੋਲਿਆ।
ਦੱਸ ਦਈਏ ਕਿ ਰਾਹੁਲ ਗਾਂਧੀ ਸ਼ਨੀਵਾਰ ਨੂੰ ਤਿੰਨ ਦਿਨ ਦੇ ਕਰਨਾਟਕ ਦੌਰੇ 'ਤੇ ਗਏ ਹਨ। ਇੱਥੇ ਇਸ ਸਾਲ ਅਪ੍ਰੈਲ ਜਾਂ ਮਈ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਰਾਹੁਲ ਗਾਂਧੀ ਨੇ ਕਿਹਾ, ਮੋਦੀ ਜੀ ਨੂੰ ਪੀਐਮ ਬਣੇ ਚਾਰ ਸਾਲ ਹੋ ਗਏ। ਉਨ੍ਹਾਂ ਨੇ ਗੁਜਰਾਤ ਤੋਂ ਲੈ ਕੇ ਦਿੱਲੀ ਤੱਕ 'ਚ ਲੋਕਪਾਲ ਲਾਗੂ ਨਹੀਂ ਕੀਤਾ। ਉਹ ਆਪਣੇ ਆਪ ਨੂੰ ਦੇਸ਼ ਦਾ ਚੌਂਕੀਦਾਰ ਕਹਿੰਦੇ ਹਨ, ਪਰ ਦੇਸ਼ 'ਚ ਹੋ ਰਹੇ ਫਰਾਡ 'ਤੇ ਚੁੱਪ ਕਿਉਂ ਹਨ?
ਮੋਦੀ ਕੁਝ ਦਿਨ ਪਹਿਲਾਂ ਕਰਨਾਟਕ ਆਏ ਅਤੇ ਕਰੱਪਸ਼ਨ 'ਤੇ ਖੂਬ ਬੋਲੇ ਪਰ ਇਸ ਦੌਰਾਨ ਉਨ੍ਹਾਂ ਦੇ ਇਕ ਪਾਸੇ ਜੇਲ੍ਹ ਤੋਂ ਪਰਤੇ ਬੀਜੇਪੀ ਦੇ ਸੀਐੱਮ (ਸਾਬਕਾ ਮੁੱਖ ਮੰਤਰੀ ਯੇਦੀਯੁਰੱਪਾ) ਅਤੇ ਦੂਜੇ ਪਾਸੇ ਉਹ ਚਾਰ ਮੰਤਰੀ ਸਨ, ਜੋ ਬੀਜੇਪੀ ਦੀ ਸਰਕਾਰ 'ਚ ਹੀ ਜੇਲ੍ਹ ਜਾ ਚੁੱਕੇ ਹਨ।
ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਪੀਐਨਬੀ 'ਚ ਹੋਏ 11,356 ਕਰੋੜ ਦੇ ਘਪਲੇ ਦਾ ਜ਼ਿਕਰ ਕਰਦੇ ਹੋਏ ਕਿਹਾ, ਨੀਰਵ ਮੋਦੀ ਦੇਸ਼ ਦੇ ਕਿਸਾਨ ਅਤੇ ਗਰੀਬਾਂ ਦਾ 22 ਹਜ਼ਾਰ ਕਰੋੜ ਰੁਪਏ ਲੈ ਕੇ ਭੱਜ ਗਿਆ ਪਰ ਦੇਸ਼ ਦੇ ਚੌਂਕੀਦਾਰ ਨੇ ਇਕ ਸ਼ਬਦ ਤੱਕ ਨਹੀਂ ਬੋਲਿਆ।
ਗੁਜਰਾਤ ਦੀ ਤਰ੍ਹਾਂ ਕਰਨਾਟਕ 'ਚ ਵੀ ਰਾਹੁਲ ਨੇ ਜੀਐਸਟੀ ਨੂੰ ਗੱਬਰ ਸਿੰਘ ਟੈਕਸ ਦੱਸਿਆ। ਉਨ੍ਹਾਂ ਨੇ ਕਿਹਾ, ਜੀਐਸਟੀ ਦੇ ਜ਼ਰੀਏ ਆਮ ਆਦਮੀ ਦੀ ਜੇਬ 'ਚ ਜੋ ਵੀ ਕੁਝ ਹੈ, ਉਸਨੂੰ ਖੋਹਿਆ ਜਾ ਰਿਹਾ ਹੈ। ਲੱਖਾਂ ਲੋਕਾਂ ਦਾ ਕਾਰੋਬਾਰ ਠੱਪ ਹੋ ਗਿਆ, ਪਰ ਇਕ ਆਦਮੀ ਨਵਾਂ ਜਾਦੂਈ ਕਾਰੋਬਾਰ ਚਲਾ ਰਿਹਾ ਹੈ। ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਨੇ 3 ਮਹੀਨੇ 'ਚ ਹੀ 50 ਹਜ਼ਾਰ ਰੁਪਏ ਤੋਂ 80 ਕਰੋੜ ਬਣਾ ਲਿਆ। ਇਸ 'ਤੇ ਵੀ ਸਾਡੇ ਚੌਂਕੀਦਾਰ ਇਕ ਸ਼ਬਦ ਨਹੀਂ ਬੋਲਦੇ।
end-of