
ਅੱਜ ਮੋਗਾ ਦੇ ਲੋਕਾਂ ਨੂੰ ਤੋਹਫਾ ਮਿਲਣ ਜਾ ਰਿਹਾ ਹੈ। ਹੁਣ ਮੋਗਾ ਦੇ ਲੋਕਾਂ ਨੂੰ ਆਪਣਾ ਪਾਸਪੋਰਟ ਬਣਵਾਉਣ ਦੇ ਲਈ ਲੁਧਿਆਣਾ ਨਹੀਂ ਆਉਣਾ ਪਵੇਗਾ। ਸਗੋਂ ਹੁਣ ਅੱਜ ਮੋਗਾ ਜ਼ਿਲੇ ‘ਚ ਨਵੇਂ ਪਾਸਪੋਰਟ ਦਫਤਰ ਦਾ ਉਦਘਾਟਨ ਹੋਵੇਗਾ ਅਤੇ ਹੁਣ ਮੋਗਾ ਦੇ ਲੋਕਾਂ ਦੇ ਪਾਸਪੋਰਟ ਉੱਥੇ ਬਣ ਰਹੇ ਨਵੇਂ ਦਫਤਰ ਦੇ ਵਿੱਚ ਬਣਿਆ ਕਰਨਗੇ।
ਮੋਗਾ ‘ਚ ਵੀ ਲੋਕਾਂ ਦੇ ਲਈ ਪਾਸਪੋਰਟ ਬਣਾਏ ਜਾਣਗੇ ਅਤੇ ਮੋਗਾ ਵਿਚ ਪਾਸਪੋਰਟ ਦਫਤਰ ਦਾ ੳੁਦਘਾਟਨ ਅੱਜ 11 ਵਜੇ ਅਾਮ ਅਾਦਮੀ ਪਾਰਟੀ ਦੇ ਫਰੀਦਕੋਟ ਤੋਂ ਮੈਂਬਰ ਪ੍ਰੋ. ਸਾਧੂ ਸਿੰਘ ੳੁਦਘਾਟਨ ਕਰਨਗੇ।
ਪਰ ਇਸ ਤੋਂ ਪਹਿਲਾ ਮੋਗਾ ਦੇ ਲੋਕਾਂ ਨੂੰ ਆਪਣਾ ਪਾਸਪੋਰਟ ਬਣਵਾਉਣ ਦੇ ਲਈ ਲੁਧਿਆਣਾ ‘ਚ ਆਉਣਾ ਪੈਂਦਾ ਸੀ ਅਤੇ ਸਥਾਨਕ ਲੋਕਾਂ ਦੇ ਵੱਲੋਂ ਉੱਥੇ ਪਾਸਪੋਰਟ ਦਫਤਰ ਬਣਵਾਉਣ ਦੀ ਪੂਰੇ-ਜ਼ੋਰ ਮੰਗ ਕੀਤੀ ਜਾ ਰਹੀ ਸੀ। ਅੱਜ ਲੋਕਾਂ ਦੀਆਂ ਆਸ਼ਾ ਨੂੰ ਬੂਰ ਪਿਆ ਹੈ ਅਤੇ ਅੱਜ 11 ਵਜੇ ਮੋਗਾ ਵਿਚ ਪਾਸਪੋਰਟ ਦਫਤਰ ਦਾ ੳੁਦਘਾਟਨ ਕੀਤਾ ਜਾਵੇਗਾ।
ਪਾਸਪੋਰਟ ਦਫਤਰ ਨੂੰ ਖੁੱਲਣ ਨੂੰ ਲੈ ਕੇ ਸਥਾਨਕ ਨਿਵਾਸੀਆਂ ਨੇ ਰਾਹਤ ਮਹਿਸੂਸ ਕੀਤੀ ਹੈ। ਮੋਗਾ ਦੇ ਵਿੱਚ ਦਫਤਰ ਖੁੱਲਣ ਦੇ ਨਾਲ ਇੱਕ ਤਾਂ ਲੋਕਾਂ ਦਾ ਸਮਾਂ ਵੀ ਬਚੇਗਾ ਅਤੇ ਖੱਜਲ-ਖੁਆਰੀ ਵੀ ਘਟੇਗੀ।