
ਮੋਗਾ- ਪਿੰਡ ਚੌਧਰੀ ਵਾਲਾ ਉਰਫ ਬਹਾਦਰ ਵਾਲਾ ਨਿਵਾਸੀ ਇਕ ਵਿਅਕਤੀ ਵੱਲੋਂ ਮਾਣਯੋਗ ਅਦਾਲਤ ਤੋਂ ਤਲਾਕ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਆਪਣਾ ਪਾਸਪੋਰਟ ਬਣਾਉਣ ਦਾ ਯਤਨ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਸਹਾਇਕ ਸੁਪਰਡੈਂਟ ਰਿਜਨਲ ਪਾਸਪੋਰਟ ਦਫਤਰ ਜਲੰਧਰ ਨੇ ਦੱਸਿਆ ਕਿ ਕੁਲਜੀਤ ਸਿੰਘ ਖਹਿਰਾ ਬਹਾਦਰ ਵਾਲਾ ਨੇ ਆਪਣਾ ਨਵਾਂ ਪਾਸਪੋਰਟ ਅਪਲਾਈ ਕੀਤਾ ਹੈ। ਉਸ ਨੇ ਆਪਣੇ ਦਸਤਾਵੇਜ਼ਾਂ ਨਾਲ ਮਾਣਯੋਗ ਅਦਾਲਤ ਵੱਲੋਂ ਜਾਰੀ ਕੀਤੇ ਗਏ ਤਲਾਕ ਦੇ ਦਸਤਾਵੇਜ਼ ਵੀ ਲਾਏ ਹਨ।
ਸਾਨੂੰ ਦਸਤਾਵੇਜ਼ 'ਤੇ ਸ਼ੱਕ ਹੈ ਕਿ ਇਸ ਦੀ ਜਾਂਚ ਕੀਤੀ ਜਾਵੇ।ਜ਼ਿਲਾ ਪੁਲਿਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਦੋਂ ਮਾਣਯੋਗ ਅਦਾਲਤ ਨੂੰ ਤਲਾਕ ਦੇ ਦਸਤਾਵੇਜ਼ ਦੀ ਸੱਚਾਈ ਜਾਣਨ ਲਈ ਭੇਜਿਆ ਤਾਂ ਮਾਣਯੋਗ ਅਦਾਲਤ ਨੇ ਕਿਹਾ ਕਿ ਜੋ ਦਸਤਾਵੇਜ਼ ਕੁਲਜੀਤ ਸਿੰਘ ਖਹਿਰਾ ਵੱਲੋਂ ਤਲਾਕ ਦੇ ਭੇਜੇ ਗਏ ਹਨ, ਉਹ ਜਾਅਲੀ ਹਨ, ਜਿਸ 'ਤੇ ਜ਼ਿਲਾ ਪੁਲਿਸ ਮੁਖੀ ਮੋਗਾ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਨ ਦਾ ਹੁਕਮ ਦਿੱਤਾ।