ਮੁੰਡੇ ਨਾਲ ਗੱਲ ਕਰਨ 'ਤੇ ਪਿਤਾ ਨੇ 13 ਸਾਲ ਦੀ ਧੀ ਦਾ ਕੀਤਾ ਕਤਲ
Published : Mar 12, 2018, 12:40 pm IST
Updated : Mar 12, 2018, 7:10 am IST
SHARE ARTICLE

ਨਵੀਂ ਦਿੱਲੀ: ਦਿੱਲੀ ਦੇ ਕਰਾਵਲ ਨਗਰ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿਥੇ ਇਕ ਪਿਤਾ ਨੇ ਅਪਣੀ ਧੀ ਦਾ ਦਰਦਨਾਕ ਕਤਲ ਕਰ ਦਿਤਾ। ਮੀਡੀਆ ਰਿਪੋਰਟ ਮੁਤਾਬਕ ਨਾਬਾਲਗ਼ ਧੀ ਦੇ ਇਕ ਮੁੰਡੇ ਨਾਲ ਮਿਲਣ 'ਤੇ ਕੁੜੀ ਦੇ ਪਿਤਾ ਨੂੰ ਇਤਰਾਜ਼ ਸੀ। ਇਸ ਗੱਲ ਤੋਂ ਖ਼ਫ਼ਾ ਹੋ ਕੇ ਪਿਤਾ ਨੇ ਧੀ ਦੀ ਗਲਾ ਕੱਟ ਕੇ ਹਤਿਆ ਕਰ ਦਿਤੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਆਰੋਪੀ ਪਿਤਾ ਨੂੰ ਗਿਰਫ਼ਤਾਰ ਕਰ ਲਿਆ ਹੈ। ਜਿਥੇ ਆਰੋਪੀ ਪਿਤਾ ਨੇ ਅਪਣਾ ਗੁਨਾਹ ਕਬੂਲ ਕਰ ਲਿਆ ਹੈ।



ਮੀਡੀਆ ਮੁਤਾਬਕ ਪੁਲਿਸ ਨੇ ਦਸਿਆ ਕਿ 13 ਸਾਲ ਦੀ ਧੀ 7 ਮਾਰਚ ਦੀ ਸ਼ਾਮ ਘਰ ਤੋਂ ਮੋਮੋਜ਼ ਲੈਣ ਦੇ ਬਹਾਨੇ ਨਿਕਲੀ ਸੀ। ਜਿਸ ਤੋਂ ਬਾਅਦ ਪਿਤਾ ਨੂੰ ਧੀ ਦੇ ਇਕੱਲੀ ਜਾਣ 'ਤੇ ਸ਼ੱਕ ਹੋਇਆ ਕਿਉਂਕਿ 7ਵੀ ਕਲਾਸ 'ਚ ਪੜ੍ਹਨ ਵਾਲੀ ਧੀ ਅਕਸਰ ਅਪਣੇ ਛੋਟੇ ਭਰਾ ਨਾਲ ਹੀ ਜਾਂਦੀ ਸੀ। ਜਿਵੇਂ ਹੀ ਧੀ ਘਰ ਤੋਂ ਬਾਹਰ ਨਿਕਲੀ ਤਾਂ ਪਿਤਾ ਨੇ ਧੀ ਦਾ ਪਿਛਾ ਕੀਤਾ। ਪਿਤਾ ਨੇ ਧੀ ਨੂੰ ਇਕ ਮੁੰਡੇ ਦੇ ਨਾਲ ਦੇਖਿਆ। 


ਹਾਲਾਂਕਿ ਪਿਤਾ ਨੂੰ ਦੇਖ ਕੇ ਮੁੰਡਾ ਭੱਜ ਗਿਆ ਪਰ 40 ਸਾਲ ਦਾ ਸੁਦੇਸ਼ (ਪਿਤਾ) ਨੇ ਧੀ ਨੂੰ ਬਾਇਕ 'ਤੇ ਬਿਠਾਇਆ ਅਤੇ ਟਰਾਨਿਕਾ ਸਿਟੀ ਲੈ ਗਿਆ। ਜਿਥੇ ਆਰੋਪੀ ਨੇ ਚਾਕੂ ਨਾਲ ਧੀ ਦੀ ਗਲਾ ਕੱਟ ਕੇ ਹਤਿਆ ਕਰ ਦਿਤੀ। ਇੰਨਾ ਹੀ ਨਹੀਂ, ਆਰੋਪੀ ਨੇ ਧੀ ਦੀ ਲਾਸ਼ ਨੂੰ ਕਿਸੇ ਖੱਡੇ 'ਚ ਸੁੱਟ ਦਿਤਾ ਅਤੇ ਘਰ ਪਰਤ ਆਇਆ।



ਪੁਲਿਸ 'ਚ ਸ਼ਿਕਾਇਤ ਦਰਜ ਹੋਣ ਦੇ ਬਾਅਦ ਆਰੋਪੀ ਨੇ ਦਸਿਆ ਕਿ ਉਹ ਮੁੰਡੇ ਨੂੰ ਮਾਰ ਦੇਣਾ ਚਾਹੁੰਦਾ ਸੀ ਅਤੇ ਉਸ ਨੂੰ ਨਹੀਂ ਪਸੰਦ ਸੀ ਕਿ ਉਸ ਦੀ ਧੀ ਉਸ ਮੁੰਡੇ ਨਾਲ ਗੱਲ ਕਰੇ। ਉਸ ਨੂੰ ਕਈ ਵਾਰ ਮੁੰਡੇ ਨਾਲ ਗੱਲ ਕਰਨ ਤੋਂ ਮਨਾ ਵੀ ਕੀਤਾ ਸੀ ਪਰ ਧ ਨਹੀਂ ਮੰਨੀ। 7 ਮਾਰਚ ਨੂੰ ਜਦੋਂ ਧੀ ਨੂੰ ਇਕੱਲੀ ਜਾਂਦੀ ਦੇਖਿਆ ਤਾਂ ਉਸ ਨੂੰ ਸ਼ੱਕ ਹੋ ਗਿਆ ਅਤੇ ਕੁੜੀ ਦੇ ਘਰ ਤੋਂ ਨਿਕਲਦੇ ਹੀ ਉਸ ਨੇ ਰਸੋਈ 'ਚੋਂ ਚਾਕੂ ਚੁਕਿਆ ਅਤੇ ਇਸ ਘਟਨਾ ਨੂੰ ਅੰਜਾਮ ਦੇ ਦਿਤਾ।

SHARE ARTICLE
Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement