
ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ ਮੁਹੰਮਦ ਸ਼ਮੀ ਦੀਆਂ ਇਨ੍ਹੀਂ ਦਿਨੀਂ ਮੁਸੀਬਤਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਮੁਹੰਮਦ ਸ਼ਮੀ ਦੀ ਪਤਨੀ ਨੇ ਇਸ ਉੱਤੇ ਕੁਝ ਅਜਿਹੇ ਗੰਭੀਰ ਇਲਜ਼ਾਮ ਲਗਾ ਦਿੱਤੇ ਹਨ ਜਿਨ੍ਹਾਂ ਤੋਂ ਨਿਕਲ ਪਾਉਣਾ ਸ਼ਮੀ ਲਈ ਆਸਾਨ ਨਹੀਂ ਰਹੇਗਾ । ਹਸੀਨ ਜਹਾਂ ਨੇ ਸ਼ਮੀ ਉੱਤੇ ਕੁੱਝ ਅਜਿਹੇ ਘਰੇਲੂ ਹਿੰਸਾ ਦੇ ਇਲਜ਼ਾਮ ਵੀ ਲਗਾ ਦਿੱਤੇ ਹਨ ਜਿਸਦੇ ਕਾਰਨ ਮੁਹੰਮਦ ਸ਼ਮੀ ਦੀਆਂ ਮੁਸ਼ਕਲਾਂ ਹੋਰ ਵੱਧਦੀਆਂ ਨਜ਼ਰ ਆ ਰਹੀਆਂ ਹਨ।
ਪਹਿਲੀ ਮੁਸ਼ਕਲ ਤਾਂ ਮੁਹੰਮਦ ਸ਼ਮੀ ਲਈ ਇਹ ਆ ਗਈ ਹੈ ਕਿ ਇਨ੍ਹਾਂ ਦਾ ਬੀ.ਸੀ.ਸੀ.ਆਈ. ਨੇ ਕਾਂਟਰੈਕਟ ਵੀ ਰੱਦ ਕਰ ਦਿੱਤਾ ਹੈ। ਇਨ੍ਹਾਂ ਸਾਰੇ ਵਿਵਾਦਾਂ ਦੇ ਚਲਦੇ ਸ਼ਮੀ ਦੇ ਕ੍ਰਿਕਟ ਕਰੀਅਰ ਉੱਤੇ ਵੀ ਕਈ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਸਾਰੇ ਵਿਵਾਦਾਂ ਦਰਮਿਆਨ ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਵਰਤਮਾਨ ਸਮੇਂ ਦੇ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੇ ਆਪਣੀ ਵੀ ਪ੍ਰਤੀਕਿਰਿਆ ਦੇ ਦਿੱਤੀ ਹੈ।ਧੋਨੀ ਨੇ ਮੀਡੀਆ ਨਾਲ ਵਾਰਤਾਲਾਪ ਕਰਦੇ ਹੋਏ ਇਸ ਮਾਮਲੇ ਵਿਚ ਬੋਲਣਾ ਠੀਕ ਨਹੀਂ ਸਮਝਿਆ। ਧੋਨੀ ਨੇ ਇਸ ਮਾਮਲੇ ਨੂੰ ਲੈ ਕੇ ਕਿਹਾ ਹੈ ਕਿ ਇਸ ਮਾਮਲੇ ਵਿਚ ਜਾਂਚ ਏਜੰਸੀਆਂ ਅਤੇ ਪੁਲਸ ਜਾਂਚ ਕਰ ਰਹੀ ਹੈ। ਪਰ ਧੋਨੀ ਨੇ ਮੁਹੰਮਦ ਸ਼ਮੀ ਨੂੰ ਲੈ ਕੇ ਇਕ ਬਿਆਨ ਦਿੱਤਾ ਹੈ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਰਹਿ ਗਏ ਹਨ।
ਧੋਨੀ ਨੇ ਕਿਹਾ ਹੈ ਕਿ ਮੈਨੂੰ ਜਿੱਥੇ ਤੱਕ ਪਤਾ ਹੈ ਮੁਹੰਮਦ ਸ਼ਮੀ ਇੱਕ ਵਧੀਆ ਇਨਸਾਨ ਹੈ ਸ਼ਮੀ ਆਪਣੀ ਪਤਨੀ ਅਤੇ ਦੇਸ਼ ਨੂੰ ਧੋਖੇ ਦੇਵੇ ਅਜਿਹਾ ਨਹੀਂ ਹੋ ਸਕਦਾ।ਇਸਦੇ ਨਾਲ ਧੋਨੀ ਨੇ ਇਹ ਵੀ ਕਿਹਾ ਹੈ ਕਿ ਜੇ ਮੁਹੰਮਦ ਸ਼ਮੀ ਦਾ ਨਿੱਜੀ ਮਾਮਲਾ ਹੈ ਸਾਡਾ ਇਸ ਬਾਰੇ ਵਿਚ ਕੋਈ ਵੀ ਪ੍ਰਤੀਕਿਰਿਆ ਦੇਣਾ ਬਿਲਕੁੱਲ ਠੀਕ ਨਹੀਂ ਹੈ। ਧੋਨੀ ਨੇ ਇਸਦੇ ਨਾਲ ਕਿਹਾ ਕਿ ਸ਼ਮੀ ਇਕ ਵਧੀਆ ਕ੍ਰਿਕਟਰ ਹਨ ਅਤੇ ਉਨ੍ਹਾਂ ਨੂੰ ਨਿੱਜੀ ਸਮੱਸਿਆਵਾਂ ਤੋਂ ਬਾਹਰ ਨਿਕਲ ਕੇ ਕ੍ਰਿਕਟ ਉੱਤੇ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ।