
ਪੰਜਾਬ ਦੇ ਚੋਣ ਕਮਿਸ਼ਨਰ ਦੇ ਦਫ਼ਤਰ ਵੱਲੋਂ ਇਕੱਤਰ ਕੀਤੀ ਸੂਚਨਾ ਅਨੁਸਾਰ ਪੰਜਾਬ ਦੀਆਂ 3 ਨਗਰ ਨਿਗਮਾਂ ਵਿਚ ਚੋਣ ਲਈ ਕੁੱਲ 1335 ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ ਹਨ। ਸਭ ਤੋਂ ਵੱਧ ਨਾਮਜ਼ਦਗੀਆਂ ਅੰਮ੍ਰਿਤਸਰ ਨਗਰ ਨਿਗਮ ਲਈ 609, ਜਲੰਧਰ ਨਗਰ ਨਿਗਮ ਲਈ 434 ਅਤੇ ਪਟਿਆਲਾ ਨਗਰ ਨਿਗਮ ਲਈ ਸਭ ਤੋਂ ਘੱਟ 292 ਨਾਮਜ਼ਦਗੀਆਂ ਦਾਇਰ ਹੋਈਆਂ ਹਨ।
ਇਸੇ ਤਰ੍ਹਾਂ 32 ਮਿਉਂਸਪਲ ਕੌਂਸਲਾਂ ਤੇ ਨਗਰ ਪੰਚਾਇਤਾਂ ਦੀ ਚੋਣ ਲਈ ਕੁੱਲ 1696 ਨਾਮਜ਼ਦਗੀਆਂ ਦਾਇਰ ਹੋਈਆਂ ਹਨ। ਪਰ ਮੱਖੂ ‘ਚ ਹੋਈਆਂ 25 ਨਾਮਜ਼ਦਗੀਆਂ ਤੋਂ ਇਲਾਵਾ ਕੱਲ੍ਹ ਫਿਰ ਨਾਮਜ਼ਦਗੀਆਂ ਦਾਇਰ ਕਰਨ ਦੀ ਇਜਾਜ਼ਤ ਨਾਲ ਨਾਮਜ਼ਦਗੀਆਂ ਦੀ ਗਿਣਤੀ ਵੱਧ ਵੀ ਸਕਦੀ ਹੈ। ਅੰਮ੍ਰਿਤਸਰ ਰਾਜਾਸਾਂਸੀ ਵਿਖੇ 31, ਜਲੰਧਰ ਵਿਚ ਭੋਗਪੁਰ ਵਿਖੇ 68, ਸ਼ਾਹਕੋਟ ਵਿਖੇ 65, ਗੁਰਾਇਆ ਵਿਖੇ 58, ਬਿਲਗਾ ਵਿਖੇ 64 ਅਤੇ ਕਪੂਰਥਲਾ ਵਿਚ ਢਿੱਲਵਾਂ ਵਿਖੇ 58, ਬੇਗੋਵਾਲ ਵਿਖੇ 59, ਭੁਲੱਥ ਵਿਖੇ 57, ਤਰਨਤਾਰਨ ਵਿਚ ਖੇਮਕਰਨ ਵਿਖੇ 47, ਪਠਾਨਕੋਟ ਨਰੋਟ ਜੈਮਲ ਸਿੰਘ ਵਿਖੇ 45, ਫਿਰੋਜ਼ਪੁਰ ਵਿਚ ਮੱਲਾਂਵਾਲਾ ਖਾਸ ਵਿਖੇ 26 ਅਤੇ ਮੱਖੂ ਵਿਖੇ 25 ਨਾਮਜ਼ਦਗੀਆਂ ਦਾਇਰ ਹੋਈਆਂ ਹਨ।
ਇਸੇ ਤਰ੍ਹਾਂ ਬਰਨਾਲਾ ਵਿਚ ਹੰਢਿਆਇਆ ਵਿਖੇ 57, ਸੰਗਰੂਰ ਵਿਚ ਦਿੜ੍ਹਬਾ ਵਿਖੇ 53, ਚੀਮਾ ਵਿਖੇ 61, ਖਨੌਰੀ ਵਿਖੇ 80, ਮੂਨਕ ਵਿਖੇ 63, ਮਾਨਸਾ ਵਿਚ ਭਿੱਖੀ ਵਿਖੇ 55, ਬਠਿੰਡਾ ਵਿਚ ਤਲਵੰਡੀ ਸਾਬੋ ਵਿਖੇ 65, ਸ੍ਰੀ ਮੁਕਤਸਰ ਸਾਹਿਬ ਵਿਚ ਬਰੀਵਾਲਾ ਵਿਖੇ 43, ਮੋਗਾ ਵਿਚ ਬਾਘਾਪੁਰਾਣਾ ਵਿਖੇ 20, ਧਰਮਕੋਟ ਵਿਖੇ 52, ਫ਼ਤਹਿਗੜ੍ਹ ਵਿਚ ਪੰਜਤੂਰ ਵਿਖੇ 40 ਅਤੇ ਲੁਧਿਆਣਾ ਵਿਚ ਮਾਛੀਵਾੜਾ ਵਿਖੇ 62, ਮੁੱਲਾਂਪੁਰ ਦਾਖਾ ਵਿਖੇ 51, ਮਲੋਦ ਵਿਖੇ 33, ਸਾਹਨੇਵਾਲ ਵਿਖੇ 57, ਸ਼ਹੀਦ ਭਗਤ ਸਿੰਘ ਨਗਰ ਵਿਚ ਬੱਲਾਚੌਰ ਵਿਖੇ 70 ਅਤੇ ਹੁਸ਼ਿਆਰਪੁਰ ਵਿਚ ਮਾਹਿਲਪੁਰ ਵਿਖੇ 67 ਨਾਮਜ਼ਦਗੀਆਂ ਦਾਇਰ ਹੋਈਆਂ ਹਨ।
ਇਸੇ ਤਰ੍ਹਾਂ ਪਟਿਆਲਾ ਵਿਚ ਘੱਗਾ ਵਿਖੇ 79, ਘਨੌਰ ਵਿਖੇ 25 ਅਤੇ ਫ਼ਤਹਿਗੜ੍ਹ ਸਹਿਬ ਵਿਚ ਅਮਲੋਹ ਵਿਖੇ 60 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ। ਦੇਰ ਰਾਤ ਰਾਜ ਚੋਣ ਕਮਿਸ਼ਨ ਵਲੋਂ ਡੀ.ਐਸ.ਪੀ. ਜ਼ੀਰਾ ਜਸਪਾਲ ਸਿੰਘ ਢਿੱਲੋਂ ਅਤੇ ਮੱਲਾਂਵਾਲਾ ਖਾਸ ਦੇ ਐਸ.ਐਚ.ਓ. ਰਮਨ ਕੁਮਾਰ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਜਿਸਦੀ ਮੰਗ ਅਕਾਲੀ ਦਲ ਬੀਤੇ ਦਿਨ ਤੋਂ ਹੀ ਕਰ ਰਿਹਾ ਹੈ।
ਸੁਖਬੀਰ ਸਿੰਘ ਬਾਦਲ ਅਕਾਲੀ ਵਰਕਰਾਂ ‘ਤੇ ਹਮਲਾ ਕਰਨ ਵਾਲੇ ਅਤੇ ਦੰਗਾ ਕਰਨ ਵਾਲੇ ਕਾਂਗਰਸੀ ਆਗੂਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਵੀ ਮੰਗ ਕੀਤੀ ਗਈ ਹੈ। ਉਨ੍ਹਾਂ ਮੰਗ ਕੀਤੀ ਸੀ ਕਿ ਡੀ.ਐਸ.ਪੀ. ਜ਼ੀਰਾ ‘ਤੇ ਐਸ.ਐਚ.ਓ. ਸਣੇ ਸਥਾਨਕ ਪੁਲਿਸ ਜਿਨ੍ਹਾਂ ਅਕਾਲੀ ਆਗੂਆਂ ‘ਤੇ ਹਮਲਾ ਕਰਵਾਉਣ ‘ਚ ਮਦਦ ਕੀਤੀ ਸੀ, ਨੂੰ ਤੁਰੰਤ ਮੁਅੱਤਲ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਬਠਿੰਡਾ ਦੇ ਆਈ.ਜੀ.ਐਮ.ਐਸ. ਛੀਨਾ ਦੀ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ।