
ਭੋਪਾਲ: 14 ਸਾਲ ਦੇ ਦਰਸ਼ਨ ਦੀ ਮਾਂ ਕੱਪੜੇ ਧੋਣ ਦੇ ਕਾਰਨ ਅਕਸਰ ਬੀਮਾਰ ਪੈ ਜਾਂਦੀ ਸੀ। ਕਦੇ ਜੋੜਾ 'ਚ ਦਰਦ ਤੇ ਕਦੇ ਵਾਇਰਲ ਬੁਖਾਰ। ਮਾਂ ਦੀ ਤਕਲੀਫ ਨੇ ਦਰਸ਼ਨ ਨੂੰ ਇੰਨਾ ਦੁਖੀ ਕੀਤਾ ਕਿ ਉਸਨੇ ਦੇਸੀ ਜੁਗਾੜ ਲਾ ਕੇ ਮਾਂ ਨੂੰ ਅਰਾਮ ਦੇਣ ਵਾਲੀ ਮਸ਼ੀਨ ਬਣਾ ਦਿੱਤੀ।
ਸਾਈਕਲ ਧੋਂਦੀ ਹੈ ਕੱਪੜੇ
ਛਿੰਦਵਾਡਾ ਜਿਲ੍ਹੇ ਦੇ ਪੰਧੁਰਨਾ ਦੇ ਰਹਿਣ ਵਾਲੇ ਮੋਟਰ ਮਕੈਨਿਕ ਸੰਜੈ ਕੋਲੇ ਦਾ 14 ਸਾਲ ਦਾ ਪੁੱਤਰ ਦਰਸ਼ਨ ਇ੍ਹਨਾਂ ਦਿਨੀਂ ਚਰਚਾ ਵਿੱਚ ਹੈ। ਉਸਨੇ ਦੇਸੀ ਜੁਗਾੜ ਨਾਲ ਕੁਲ 1740 ਰੁਪਏ 'ਚ ਵਾਸ਼ਿੰਗ ਮਸ਼ੀਨ ਬਣਾਈ ਹੈ। ਇਸ ਮਸ਼ੀਨ ਨੂੰ ਚਲਾਉਣ ਲਈ ਬਿਜਲੀ ਦੀ ਜ਼ਰੂਰਤ ਨਹੀਂ।
ਬਸ ਸਾਈਕਲ 'ਤੇ ਪੈਡਲ ਮਾਰੋ ਅਤੇ ਕੱਪੜੇ ਧੁਲ ਜਾਣਗੇ। ਦਰਸ਼ਨ ਦੱਸਦਾ ਹੈ ਕਿ ਅਸੀਂ 6ਪਰਿਵਾਰਕ ਮੈਂਬਰ ਹਾਂ। ਮਾਂ ਹੀ ਸਾਰਿਆਂ ਦੇ ਕੱਪੜੇ ਧੋਂਦੀ ਹੈ। ਅਕਸਰ ਉਹ ਕੱਪੜੇ ਧੋਣ ਦੀ ਵਜ੍ਹਾ ਨਾਲ ਬੀਮਾਰ ਪੈ ਜਾਂਦੀ ਸੀ। ਉਥੋਂ ਹੀ ਮੈਨੂੰ ਮਸ਼ੀਨ ਬਣਾਉਣ ਦਾ ਆਇਡੀਆ ਆਇਆ।
ਇਸ ਤਰ੍ਹਾਂ ਬਣਾਈ ਦੇਸੀ ਵਾਸ਼ਿੰਗ ਮਸ਼ੀਨ
ਵਾਸ਼ਿੰਗ ਮਸ਼ੀਨ ਲਈ ਮੈਂ ਇੱਕ ਪੁਰਾਣੀ ਸਾਈਕਲ, ਇੱਕ ਡਰਮ,ਦੋ ਥਾਲੀ, ਇੱਕ ਲੋਹੇ ਦੀ ਰਾਡ ਅਤੇ ਇੱਕ ਜਾਲੀ ਖਰੀਦੀ। ਉਸਦੇ ਬਾਅਦ ਡਰਮ ਦੇ ਅੰਦਰ ਇ੍ਹਨਾਂ ਸਾਰੀਆਂ ਚੀਜਾਂ ਨੂੰ ਫਿੱਟ ਕਰ ਦਿੱਤਾ। ਬਾਅਦ ਵਿੱਚ ਮੈਂ ਇਸ ਮਸ਼ੀਨ ਨੂੰ ਰਾਡ ਦੇ ਜ਼ਰੀਏ ਸਾਈਕਲ ਨਾਲ ਜੋੜ ਦਿੱਤਾ।
ਸਾਈਕਲ ਦਾ ਪੈਡਲ ਚਲਾਉਣ ਤੋਂ ਬਿਨਾਂ ਬਿਜਲੀ ਦੀ ਇਹ ਮਸ਼ੀਨ ਕੱਪੜਿਆਂ ਦੀ ਚੰਗੀ ਤਰ੍ਹਾਂ ਧੁਲਾਈ ਕਰਦੀ ਹੈ।ਇਸਨੂੰ ਬਣਾਉਣ 'ਚ ਡੇਢ ਮਹੀਨੇ ਦਾ ਸਮਾਂ ਲੱਗਾ। ਕੁੱਲ ਖਰਚ 1740 ਰੁਪਏ ਦਾ ਰਿਹਾ। ਹੁਣ ਮੇਰੇ ਘਰ 'ਚ ਰੋਜ਼ ਇਸ ਮਸ਼ੀਨ ਨਾਲ ਕੱਪੜੇ ਦੀ ਧੁਲਾਈ ਹੁੰਦੀ ਹੈ। ਇਸ ਮਸ਼ੀਨ ਨੂੰ ਕੋਈ ਵੀ ਚਲਾ ਸਕਦਾ ਹੈ।