ਨਸ਼ੇ ਦੀ ਬੁਰੀ ਲਤ ਦਾ ਆਦੀ ਬਣਾ ਠੱਗਦੀ ਸੀ ਲਾਅ ਦੇ ਵਿਦਿਆਰਥੀਆਂ ਤੋਂ ਮੋਟੀ ਰਕਮ
Published : Dec 25, 2017, 1:41 pm IST
Updated : Dec 25, 2017, 8:11 am IST
SHARE ARTICLE

ਸ਼ਪੈਸ਼ਲ ਟਾਸਕ ਫੋਰਸ ਦੇ ਵੱਲੋਂ ਗ੍ਰਿਫਤਾਰ ਕੀਤੀ ਗਈ ਲਾਅ ਦੀ ਵਿਦਿਆਰਥਨ ਰੋਸ਼ਨੀ ਤੇ ਉਸਦੀ ਮਾਂ ਜੋਤੀ ਨਾਲ ਗੱਲਬਾਤ ਦੇ ਦੌਰਾਨ ਕਈ ਖੁਲਾਸੇ ਹੋਏ ਹਨ। ਦੋਸ਼ੀ ਅੰਮ੍ਰਿਤਸਰ ਦੇ ਵਿਦਿਆਰਥੀਆਂ ਨੂੰ ਝਾਂਸੇ ‘ਚ ਲੈਂਦਾ ਸੀ। ਰੋਸ਼ਨੀ ਪਹਿਲਾਂ ਤਾਂ ਲੜਕੀਆਂ ਨੂੰ ਹੈਰੋਇਨ ਦੀ ਥੋੜੀ ਜਿਹੀ ਮਾਤਰਾ ਦਾ ਸਵਾਦ ਚਖਾਉਦੀ ਸੀ। ਜਦ ਕਿਸੇ ਨੂੰ ਇਸ ਨਸ਼ੇ ਦੀ ਲਤ ਲੱਗ ਜਾਂਦੀ ਤਾਂ ਉਸਦੀ ਉਹ ਕਮੀ ਪੂਰੀ ਕਰਦੀ। ਪਰ ਜਦ ਕੋਈ ਵਿਦਿਆਰਥੀ ਇਸ ਨਸ਼ੇ ਦਾ ਆਦੀ ਹੋ ਜਾਂਦਾ ਤਾਂ ਉਹ ਉਸਨੂੰ ਠੱਗਣਾਂ ਸ਼ੁਰੂ ਕਰ ਦਿੰਦੀ ਸੀ।

ਜਦ ਕੋਈ ਵੀ ਵਿਦਿਆਰਥੀ ਨਸ਼ੇ ਦੀ ਲਤ ਦਾ ਰੋਗੀ ਹੋ ਜਾਂਦਾ ਤਾਂ ਰੋਸ਼ਨੀ ਉਸਨੂੰ ਨਸ਼ਾ ਦੇਣ ਲਈ ਮੋਟੀ ਰਕਮ ਵਸੂਲਦੀ ਸੀ। ਇਸ ਤੋਂ ਪਹਿਲਾਂ ਰੋਸ਼ਨੀ ਦੇ ਭਰਾ ਨੂੰ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ ਤੇ ਉਹ ਜੇਲ੍ਹ ‘ਚ ਬੰਦ ਹੈ। ਰੋਸ਼ਨੀ ਨੇ ਕਈ ਵਿਦਿਆਰਥੀਆਂ ਨੂੰ ਨਸ਼ੇ ਵੀ ਲਤ ਲਗਾਈ ਹੈ। ਉਹਨਾਂ ਦੀ ਪਛਾਣ ਕਰਾਈ ਜਾ ਰਹੀ ਹੈ ਤਾਂ ਜੋ ਉਹਨਾਂ ਦੇ ਘਰ ਵਾਲਿਆਂ ਨੂੰ ਬੱਚਿਆਂ ਦੇ ਨਸ਼ੇ ਦੀ ਲਤ ਦਾ ਪਤਾ ਲੱਗ ਜਾਵੇ ਤੇ ਉਹਨਾਂ ਦਾ ਇਲਾਜ ਸਮੇਂ ਸਿਰ ਹੋ ਜਾਵੇ।



ਰੋਸ਼ਨੀ ਤੇ ਉਸ ਦੇ ਜਿਆਦਾ ਘਰ ਦੇ ਮੈਂਬਰ ਕਈ ਸਾਲਾਂ ਤੋਂ ਨਸ਼ਾ ਵੇਚਣ ਦਾ ਕੰਮ ਕਰ ਰਹੇ ਹਨ। ਇਸ ਗੱਲ ਦੀ ਜਾਣਕਾਰੀ ਇਲਾਕੇ ਦੇ ਰਹਿਣ ਵਾਲੇ ਵਿਅਕਤੀਆਂ ਦੇ ਦਿੱਤੀ। ਪਰ ਦੁੱਖ ਦੀ ਗੱਲ ਇਹ ਹੈ ਕਿ ਪੁਲਿਸ ਨੇ ਪਹਿਲਾਂ ਕੋਈ ਕਾਰਵਾਈ ਨਹੀਂ ਕੀਤੀ ਸੀ। ਇਥੋਂ ਤੱਕ ਕਿ ਥਾਣੇ ਦਾ ਹਰ ਮੁਲਾਜ਼ਮ ਵੀ ਇਸ ਗੱਲ ਦੀ ਜਾਣਕਾਰੀ ਰੱਖਦਾ ਸੀ। ਪਰ ਸਭ ਦੇ ਬਾਵਜੂਦ ਵੀ ਇਸ ਗੱਲ ਤੇ ਕੋਈ ਐਕਸ਼ਨ ਨਹੀਂ ਲਿਆ ਗਿਆ।

ਨਸ਼ੇ ਨੇ ਤਾਂ ਪੂਰੀ ਦੁਨੀਆਂ ਨੂੰ ਆਪਣੇ ਕਬਜ਼ੇ ‘ਚ ਕੀਤਾ ਹੋਇਆ ਹੈ ਜਿਸ ਕਾਰਨ ਕਈ ਘਰ ਉੱਜੜੇ ਹਨ। ਜਿਥੇ ਨਸ਼ੇ ਦੀ ਲਤ ਨੇ ਇਕ ਸੁਹਾਗਣ ਨੂੰ ਵਿਧਵਾ ਬਣਾ ਦਿੱਤਾ ਸੀ ਤੇ ਛੋਟੇ-ਛੋਟੇ ਬੱਚਿਆਂ ਨੂੰ ਅਨਾਥ ਬਣਾ ਦਿੱਤਾ ਹੈ। 40 ਸਾਲ ਦੇ ਬਿੱਕੀ ਜੋ ਨਸ਼ੇ ਦਾ ਆਦੀ ਹੋ ਚੁੱਕਾਂ ਸੀ। ਅੱਜ ਹੁਸ਼ਿਆਰਪੁਰ ‘ਚ ਸਟੇਡੀਅਮ ਦੀ ਪੋੜੀਆਂ ਦੇ ਥੱਲੇ ਮ੍ਰਿਤਕ ਪਾਇਆ ਗਿਆ ਤੇ ਉਥੇ ਇਕ ਨਸ਼ੀਲੇ ਕੈਪਸੂਲ ਦਾ ਖਾਲੀ ਪੱਤਾ ਤੇ ਇੰਜੈਕਸ਼ਨ ਮਿਲਿਆ। 


ਬਿੱਕੀ ਗਰਮੀਆਂ ‘ਚ ਆਈਸਕ੍ਰੀਮ ਦੀ ਰੇਹੜੀ ਲਗਾਉਂਦਾ ਸੀ ਤੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ। ਨਸ਼ੇ ਦੀ ਲਤ ਨੇ ਉਸਨੂੰ ਨਸ਼ੇੜੀ ਬਣਾ ਦਿੱਤਾ ਸੀ ਜਿਸਦੀ ਇਸ ਬੁਰੀ ਆਦਤ ਨੂੰ ਛੱਡਣ ਦੇ ਲਈ ਘਰ ਵਾਲਿਆ ਨੇ ਉਸਨੂੰ ਕਪੂਰਥਲਾ ਦੇ ਇਕ ਨਸ਼ਾ ਛੁਡਾਉੇਣ ਵਾਲੇ ਕੇਂਦਰ ‘ਚ ਪਿਛਲੇ ਮਹੀਨੇ ਤੋਂ ਭੇਜਿਆਂ ਹੋਇਆ ਸੀ। ਹਾਲ ਹੀ ਉਸਨੂੰ ਨਸ਼ਾਂ ਛੁਡਾਊ ਕੇਂਦਰ ਤੋਂ ਛੁੱਟੀ ਮਿਲੀ ਸੀ।

ਪਰ ਨਸ਼ੇ ਦੀ ਲਤ ਨੂੰ ਬਿੱਕੀ ਨਹੀਂ ਛੱਡ ਸਕਿਆ । ਸਵੇਰ ਉਹ ਆਪਣੇ ਘਰ ਤੋਂ ਟਹਿਲਣ ਲਈ ਗਿਆ ਤੇ ਸ਼ਾਮ ਨੂੰ ਉਸਦੀ ਲਾਂਸ਼ ਸਟੇਡੀਅਮ ਦੀ ਪੋੜੀਆਂ ‘ਚ ਮਿਲੀ। ਲਾਸ਼ ਦੇ ਕੋਲੋ ਇਕ ਇੰਜੈਕਸ਼ਨ, ਸੂਈ ਤੇ ਨਸ਼ੇ ਦਾ ਖਾਲੀ ਕੈਪਸੂਲ ਵਾਲਾ ਪੈਕਟ ਮਿਲਿਆ। ਮੌਕੇ ‘ਤੇ ਪੁੱਜੀ ਪੁਲਿਸ ਮੁਤਾਬਕ ਬਿੱਕੀ ਨੇ ਨਸ਼ੇ ਦੀ ਓਵਰ ਡੋਜ਼ ਲਈ ਹੋਵੇਗੀ। ਜਿਸ ਨਾਲ ਉਸ ਦੀ ਮੌਤ ਹੋਈ। ਪੁਲਿਸ ਨੇ ਲਾਸ਼ ਨੂੰ ਕਬਜੇ ‘ਚ ਲੈ ਲਿਆ ਹੈ ਤੇ ਪੁਲਿਸ ਦੀ ਅਗਲੀ ਕਾਰਵਾਈ ਚਾਲੂ ਹੈ।



ਬੀਤੇ ਦਿਨੀਂ ਮਲੇਰਕੋਟਲਾ ਦੀ ਸਬ-ਜੇਲ੍ਹ ਵਿੱਚ ਇੱਕ ਗੁਰਬਖਸ ਸਿੰਘ 34 ਸਾਲਾ ਹਵਾਲਾਤੀ ਵੱਲੋਂ ਸਵੇਰੇ ਬਾਥਰੂਮ ਵਿੱਚ ਆਪਣੇ ਪਰਨੇ ਨਾਲ ਗੱਲ ਫਰਾਹਾ ਲੈਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਕਰਯੋਗ ਹੈ ਕਿ ਮਹਿਜ ਕੁੱਝ ਦਿਨ ਪਹਿਲਾਂ ਹੀ ਇਸ ਵਿਆਕਤੀ ਵੱਲੋ ਆਪਣੇ ਦੋ ਮਾਸੂਮ ਬੇਟਿਆਂ ਦਾ ਗੱਲਾ ਦਬਾਕੇ ਉਹਨਾ ਨੂੰ ਮਾਰਨ ਦੀ ਕੋਸ਼ੀਸ ਕਰਨ ਦੀ ਕੋਸ਼ਿਸ਼ ਕੀਤੀ ਸੀ। ਲਾਸ਼ ਨੂੰ ਜਿਥੇ ਪੋਸਟਮਾਰਟ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਉਥੇ ਹੀ ਜੱਜ ਹਰਪ੍ਰੀਤ ਸਿੰਘ ਸਿਮਕ ਦੁਆਰਾ ਜੂਡੀਸ਼ੀਅਲੀ ਜਾਂਚ ਸੁਰੂ ਕਰ ਦਿੱਤੀ ਸੀ।

SHARE ARTICLE
Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement