
ਗੁਜਰਾਤ: ਗੁਜਰਾਤ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾਸਾਹਮਣੇ ਆਇਆ ਹੈ। ਦਰਅਸਲ ਰਾਜਧਾਨੀ ਅਹਿਮਦਾਬਾਦ ‘ਚ ਹੁਣੇ ਹੀ ਇਕ ਔਰਤ ਨੇ ਇਕ ਅਜਿਹੇ ਬੱਚੇ ਨੂੰ ਜਨਮ ਦਿੱਤਾ, ਜਿਸ ਦੇ ਮੂੰਹ ‘ਚ ਸੱਤ ਦੰਦ ਹਨ। ਇਸ ਬੱਚੇ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਸੂਤਰਾਂ ਮੁਤਾਬਕ ਬੀਤੀ 30 ਜੂਨ ਨੂੰ ਹਰੀਸ਼ ਸ਼ਰਮਾ ਤੇ ਨਿਤਿਕਾ ਸ਼ਰਮਾ ਦੇ ਘਰ ਇਕ ਨਵੇ ਮਹਿਮਾਨ ਦਾ ਜਨਮ ਹੋਇਆ।
ਉਨ੍ਹਾਂ ਨੇ ਬੱਚੇ ਦਾ ਨਾਂ ਪ੍ਰਿਆਨ ਸ਼ਰਮਾ ਰੱਖਿਆ ਹੈ ਪਰ ਜਨਮ ਤੋਂ ਬਾਅਦ ਇੰਫੈਕਸ਼ਨ ਹੋਣ ਦੇ ਕਾਰਨ ਕਰੀਬ 10 ਦਿਨ ਤੱਕ ਬੱਚੇ ਨੂੰ ਆਈਸੀਯੂ ‘ਚ ਰੱਖਿਆ ਗਿਆ। ਜਦੋਂ ਪਹਿਲੀ ਵਾਲ ਬੱਚੇ ਦੀ ਮਾਂ ਨੇ ਪ੍ਰਿਆਨ ਨੂੰ ਦੁੱਧ ਪਿਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਦੇਖਿਆ ਕਿ ਬੱਚੇ ਦੇ ਮੂੰਹ ‘ਚ ਕੁਝ ਹੈ। ਪਤਾ ਲੱਗਣ ਤੋਂ ਬਾਅਦ ਜਦੋਂ ਪ੍ਰਿਆਨ ਦਾ ਮੂੰਹ ਚੈੱਕ ਕੀਤਾ ਤਾਂ ਸਭ ਦੇਖ ਕੇ ਹੈਰਾਨ ਹਬੋ ਗਏ। ਦਰਅਸਲ ਉਸ ਦੇ ਮੂੰਹ ‘ਚ ਇਕ, ਦੋ ਨਹੀਂ ਸਗੋਂ ਸੱਤ ਦੰਦ ਸਨ ਇਸ ਤੋਂ ਪਹਿਲਾਂ ਇਕ ਦੰਦ ਨਾਲ ਜਨਮ ਲੈਂਦੇ ਬੱਚੇ ਨੂੰ ਤਾਂ ਦੇਖਿਆ ਸੀ, ਪਰ ਅਜਿਹਾ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਹੈ।
ਪਤਾ ਲੱਗਣ ਤੋਂ ਬਾਅਦ ਬੱਚੇ ਦੀ ਮਾਂ ਉਸ ਨੂੰ ਡੈਂਟਿਸਟ ਡਾ ਰਮਾਤ੍ਰੀ ਕੋਲ ਪਹੁੰਚੇ ਤਾਂ ਡਾ. ਨੇ ਹੈਰਾਨ ਹੋੋ ਕੇ ਉਨ੍ਹਾਂ ਨੂੰ ਕਿਹਾ ਕਿ ਇਕ ਦੰਦ ਨਾਲ ਜਨਮ ਲੈਂਦੇ ਬੱਚੇ ਨੂੰ ਤਾਂ ਦੇਖਿਆ ਸੀ ਪਰ ਅਜਿਹਾ ਮਾਮਲਾ ਦੁਨੀਆ ‘ਚ ਪਹਿਲੀ ਵਾਰ ਸਾਹਮਣੇ ਆਇਆ ਹੈ। ਹਾਲਾਂਕਿ ਡਾ. ਦਾ ਕਹਿਣਾ ਸੀ ਕਿ ਜੇਕਰ ਦੰਦ ਨਾ ਕੱਢੇ ਗਏ ਤਾਂ ਬੱਚੇ ਦੁਆਰਾ ਕੁਝ ਖਾਣ ਤੋਂ ਬਾਅਦ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਕੁਝ ਦਿਨਾਂ ਬਾਅਦ ਡਾ, ਰਮਾਤ੍ਰੀ ਤੇ ਉਸ ਦੀ ਟੀਮ ਨੇ ਤਿੰਨ ਦਿਨ ਦੇ ਅੰਦਰ ਬੱਚੇ ਦਾ ਅਪਰੇਸ਼ਨ ਕਰਕੇ ਉਸ ਦੇ ਸਾਰੇ ਦੰਦ ਬਾਹਰ ਕੱਢ ਦਿੱਤੇ ਜਿਸ ਨਾਲ ਬੱਚਾ ਹੁਣ ਪੂਰੀ ਤਰ੍ਹਾਂ ਠੀਕ ਹੈ।
ਬੇਸ਼ਕ ਸੱਤ ਦੰਦਾਂ ਵਾਲਾ ਅਜਿਹਾ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਹੈ ਪਰ ਇਸ ਨਾਲ ਸੰਬੰਧਿਤ ਕਈ ਅਜਿਹੇ ਮਾਮਲੇ ਦੇਖਣ ਨੂੰ ਮਿਲੇ ਹਨ। ਅਜਿਹੀਆਂ ਖ਼ਬਰਾਂ ਆਮ ਹੀ ਸੁਣਨ ਨੂੰ ਮਿਲਦੀਆਂ ਹਨ ਕਿ ਦੋਂ ਬੱਚਿਆਂ ਦੇ ਜਨਮ ‘ਤੇ ਉਨ੍ਹਾਂ ਦੇ ਆਪਸ ‘ਚ ਸਿਰ ਜੁੜੇ ਹੁੰਦੇ ਹਨ। ਕਈ ਬੱਚਿਆਂ ਦਾ ਤਾਂ ਸਰੀਰ ਦਾ ਅੱਧਾ ਹਿੱਸਾ ਹੀ ਭਾਵ ਅੱਧਾ ਧੜ ਹੀ ਜੁੜਿਆ ਹੁੰਦਾ ਹੈ। ਕੁਝ ਸਮੇਂ ਪਹਿਲਾਂ ਦੇਸ਼ ਦੇ ਕਿਸੇ ਖੇਤਰ ‘ਚ ਇਕ ਚਾਰ ਲੱਤਾ ਵਾਲੀ ਲੜਕੀ ਨੇ ਜਨਮ ਲਿਆ ਸੀ।ਲੋਕ ਉਸ ਨੂੰ ਦੇਵੀ ਦਾ ਰੂਪ ਸਮਝ ਕੇ ਪੂਜਣ ਲੱਗ ਪਏ ਸਨ। ਇਸ ਗੱਲ ਬਾਰੇ ਬਹੁਤ ਲੋਕਾਂ ਨੂੰ ਪਤਾ ਲੱਗ ਗਿਆ ਸੀ, ਪਰ ਜਲਦੀ ਹੀ ਉਸ ਲੜਕੀ ਦੀ ਮੌਤ ਹੋ ਗਈ ਸੀ।