
ਐਤਵਾਰ ਦਾ ਦਿਨ ਭਾਰਤੀ ਖੇਡਾਂ ਦੇ ਲਿਹਾਜ਼ ਤੋਂ ਕਾਫ਼ੀ ਅਹਿਮ ਰਿਹਾ। ਜਿੱਥੇ ਇੱਕ ਪਾਸੇ ਭਾਰਤੀ ਕ੍ਰਿਕਟ ਟੀਮ ਨੇ ਨਿਊਜੀਲੈਂਡ ਦੇ ਖਿਲਾਫ ਵਨਡੇ ਸੀਰੀਜ ਉੱਤੇ 2-1 ਨਾਲ ਕਬਜਾ ਕੀਤਾ, ਉਥੇ ਹੀ ਦੂਜੀ ਤਰ੍ਹਾਂ ਸਟਾਰ ਸ਼ਟਲਰ ਕਿਦਾਂਬੀ ਸ੍ਰੀਕਾਂਤ ਨੇ ਫਰੇਂਚ ਓਪਨ ਜਿੱਤ ਕੇ ਕਰੀਅਰ ਦੀ ਚੌਥੀ ਸੁਪਰ ਸੀਰੀਜ ਆਪਣੇ ਨਾਮ ਕਰ ਇਤਹਾਸ ਰੱਚ ਦਿੱਤਾ।
ਕਾਨਪੁਰ ਵਿੱਚ ਖੇਡੇ ਗਏ ਤੀਸਰੇ ਅਤੇ ਅਹਿਮ ਵਨਡੇ ਮੁਕਾਬਲੇ ਵਿੱਚ ਵਿਰਾਟ ਦੀ ਫੌਜ ਨੇ ਰੋਮਾਂਚਕ ਮੁਕਾਬਲੇ ਵਿੱਚ ਨਿਊਜੀਲੈਂਡ ਨੂੰ 6 ਦੋੜਾਂ ਨਾਲ ਹਰਾ ਦਿੱਤਾ। ਇਸ ਜਿੱਤ ਵਿੱਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਸ਼ਾਨਦਾਰ ਸੈਕੜਿਆਂ ਨੇ ਚਾਰ ਚੰਨ ਲਗਾ ਦਿੱਤੇ। ਉਥੇ ਹੀ ਆਖਰੀ ਓਵਰ ਵਿੱਚ ਜਸਪ੍ਰੀਤ ਬੁਮਰਾਹ ਦੀ ਗੇਂਦਬਾਜੀ ਦੇ ਸਾਹਮਣੇ ਕੀਵੀ ਟੀਮ ਨੂੰ ਘੁੱਟਣੇ ਟੇਕਣੇ ਪਏ। ਹੁਣ ਭਾਰਤ ਇੱਕ ਨਵੰਬਰ ਤੋਂ ਨਿਊਜੀਲੈਂਡ ਦੇ ਖਿਲਾਫ ਤਿੰਨ ਟੀ-20 ਮੈਚਾਂ ਦੀ ਮੇਜਬਾਨੀ ਕਰੇਗਾ।
ਵਿਰਾਟ ਦਾ ਜੇਤੂ ਰੱਥ
ਭਾਰਤ ਦੇ ਸਾਹਮਣੇ 338 ਦੌੜਾਂ ਬਚਾਉਣ ਦੀ ਚੁਣੋਤੀ ਸੀ ਪਰ ਕੀਵੀ ਬੱਲੇਬਾਜਾਂ ਨੇ ਵੀ ਸ਼ਾਨਾਦਰ ਬੱਲੇਬਾਜੀ ਕੀਤੀ ਅਤੇ ਮੈਚ ਨੂੰ ਆਖਰੀ ਓਵਰ ਤੱਕ ਰੋਮਾਂਚਕ ਬਣਾਏ ਰੱਖਿਆ। ਇਸ ਜਿੱਤ ਦੇ ਨਾਲ ਭਾਰਤ ਨੇ ਲਗਾਤਾਰ 7ਵੀ ਵਾਰ ਇਹ ਸੀਰੀਜ ਜਿੱਤਣ ਦਾ ਰਿਕਾਰਡ ਕਾਇਮ ਕੀਤਾ ਹੈ।
ਟੀਮ ਇੰਡਿਆ ਦਾ ਇਹ ਜੇਤੂ ਰੱਥ ਸਾਲ 2016 ਵਿੱਚ ਜਿੰਬਾਬਵੇ ਦੇ ਖਿਲਾਫ ਵਨਡੇ ਸੀਰੀਜ ਤੋਂ ਸ਼ੁਰੂ ਹੋਇਆ ਸੀ। ਇਸ ਦੇ ਬਾਅਦ ਭਾਰਤ ਨੇ ਨਿਊਜੀਲੈਂਡ, ਇੰਗਲੈਂਡ, ਵੈਸਟਇੰਡੀਜ, ਸ੍ਰੀਲੰਕਾ, ਆਸਟ੍ਰੇਲੀਆ ਤੇ ਫਿਰ ਇੱਕ ਵਾਰ ਨਿਊਜੀਲੈਂਡ ਨੂੰ ਹਰਾਇਆ ਹੈ।
ਕਮਾਲ ਦੇ ਕਿਦਾਂਬੀ
ਸੰਸਾਰ ਦੇ ਨੰਬਰ-2 ਸ਼ਟਲਰ ਕਿਦਾਂਬੀ ਸ਼੍ਰੀਕਾਂਤ ਨੇ ਪੰਜ ਮਹੀਨੇ ਵਿੱਚ ਚੌਥੀ ਅਤੇ ਹਫਤੇ ਵਿੱਚ ਦੂਜੀ ਸੁਪਰ ਸੀਰੀਜ ‘ਤੇ ਕਬਜਾ ਕੀਤਾ ਹੈ। ਪੈਰਿਸ ਵਿੱਚ ਆਯੋਜਿਤ ਸਾਲ ਦੀ 10ਵੀ ਸੁਪਰ ਸੀਰੀਜ ਫਰੇਂਚ ਓਪਨ ਦੇ ਫਾਇਨਲ ਵਿੱਚ ਉਸ ਨੇ ਜਾਪਾਨ ਦੇ ਵਰਲਡ ਨੰਬਰ-40 ਕੇਂਟਾ ਨਿਸ਼ਿਮੋਟੋ ਨੂੰ 35 ਮਿੰਟ ਵਿੱਚ 21-14, 21-13 ਨਾਲ ਹਾਰ ਦਿੱਤਾ।
ਬੀਤੀ 22 ਅਕਤੂਬਰ ਨੂੰ ਹੀ ਸ਼੍ਰੀਕਾਂਤ ਡੇਨਮਾਰਕ ਸੁਪਰ ਸੀਰੀਜ ਪ੍ਰੀਮੀਅਰ ਦੇ ਚੈਂਪੀਅਨ ਬਣੇ ਸਨ। ਇਸ ਦੇ ਨਾਲ ਹੀ ਸ਼੍ਰੀਕਾਂਤ ਨੇ 2017 ਵਿੱਚ ਚੌਥੀ ਸੁਪਰ ਸੀਰੀਜ ‘ਤੇ ਕਬਜਾ ਕੀਤਾ ਹੈ। ਉਸ ਨੇ ਸਾਇਨਾ ਨੇਹਵਾਲ ਦੇ ਇੱਕ ਕੈਲੇਂਡਰ ਈਅਰ (2010) ਵਿੱਚ ਤਿੰਨ ਸੁਪਰ ਸੀਰੀਜ ਟਾਇਟਲ ਜਿੱਤਣ ਦੇ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤਾ। ਸ਼੍ਰੀਕਾਂਤ ਦੇ ਕਰੀਅਰ ਦਾ ਇਹ ਛੇਵਾਂ ਸੁਪਰ ਸੀਰੀਜ ਖਿਤਾਬ ਹੈ।