ਨਿਸ਼ਾਨੇਬਾਜੀ ਵਿਸ਼ਵ ਕੱਪ 'ਚ ਭਾਰਤ ਦੀ ਅੰਜੁਮ ਮੁਦਗਿਲ ਨੇ ਜਿੱਤੀਆ ਸਿਲਵਰ
Published : Mar 9, 2018, 3:31 pm IST
Updated : Mar 9, 2018, 10:01 am IST
SHARE ARTICLE

ਮੈਕਸਿਕੋ : ਮੈਕਸੀਕੋ ਦੇ ਗਵਾਡਲਜਾਰਾ 'ਚ ਚੱਲ ਰਿਹਾ ਨਿਸ਼ਾਨੇਬਾਜੀ ਵਿਸ਼ਵ ਕੱਪ ਮੁਕਾਬਲੇ 'ਚ ਭਾਰਤ ਦੀ ਅੰਜੁਮ ਮੁਦਗਿਲ ਨੇ ਸਿਲਵਰ ਮੈਡਲ ਜਿੱਤੀਆ ਹੈ। ਮੁਦਗਿਲ ਨੇ ਇਹ ਮੈਡਲ 50 ਮੀਟਰ ਰਾਇਫਲ 3 ਪਾਜ਼ੀਸ਼ਨ 'ਚ ਹਾਸਲ ਕੀਤਾ। 


ਇਸਦੇ ਨਾਲ ਹੀ ਭਾਰਤ ਮੈਡਲ ਸਾਰਣੀ 'ਚ ਪਹਿਲੇ ਸਥਾਨ 'ਤੇ ਬਣਿਆ ਹੋਇਆ ਹੈ। ਹੁਣ ਭਾਰਤ ਦੇ ਇਸ ਮੁਕਾਬਲੇ 'ਚ ਕੁਲ 8 ਮੈਡਲ ਹੋ ਚੁੱਕੇ ਹਨ, ਜਿਸ 'ਚ 3 ਗੋਲਡ, ਇਕ ਸਿਲਵਰ ਅਤੇ 4 ਬਰਾਂਜ ਮੈਡਲ ਸ਼ਾਮਿਲ ਹਨ। ਇਹ ਭਾਰਤ ਦਾ ਮੁਕਾਬਲੇ 'ਚ ਪਹਿਲਾ ਸਿਲਵਰ ਮੈਡਲ ਸੀ।



ਅੰਜੁਮ ਨੇ ਤੇਜ਼ ਹਵਾਵਾਂ ਦੇ ਵਿੱਚ ਆਪਣੀ ਚੁਣੋਤੀ ਪੇਸ਼ਕਸ਼ ਕੀਤੀ ਅਤੇ ਇਸ 'ਚ ਉਹ ਸਿਰਫ ਚੀਨ ਦੀ ਰੂਇਜਯੋ ਪੇਈ ਤੋਂ ਹੀ ਪਿੱਛੇ ਰਹੀ। ਫਾਈਨਲ 'ਚ 45 ਸ਼ਾਟ ਦੇ ਬਾਅਦ ਪੇਈ ਨੇ 455.4 ਤਾਂ ਅੰਜੁਮ ਨੇ 454.2 ਅੰਕ ਹਾਸਲ ਕੀਤੇ। 


ਉਥੇ ਹੀ ਚੀਨ ਦੀ ਤਿੰਗ ਸੁਨ ਨੇ 442.2 ਅੰਕ ਲੈ ਕੇ ਬਰਾਂਜ ਮੈਡਲ ਆਪਣੇ ਨਾਂਅ ਕੀਤਾ। ਅੰਜੁਮ ਦਾ ISSF ਵਰਲਡ ਕਪ 'ਚ ਇਹ ਪਹਿਲਾ ਮੈਡਲ ਹੈ। ਕਿਸੇ ਵੀ ਅੰਤਰਰਾਸ਼ਟਰੀ ਮੁਕਾਬਲੇ 'ਚ ਇਹ ਅੰਜੁਮ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। 



12 ਮਾਰਚ ਤੱਕ ਚਲਣ ਵਾਲੇ ਸ਼ੂਟਿੰਗ ਵਰਲਡ ਕਪ 'ਚ ਭਾਰਤ ਕੁਲ 8 ਮੈਡਲ ਦੇ ਨਾਲ ਪਹਿਲੇ ਸਥਾਨ 'ਤੇ ਬਰਕਰਾਰ ਹੈ, ਜਿਸ 'ਚ 3 ਗੋਲਡ, 1 ਸਿਲਵਰ ਅਤੇ 4 ਬਰਾਂਜ ਮੈਡਲ ਸ਼ਾਮਿਲ ਹਨ। ਚੀਨ (5) ਅਤੇ ਫ਼ਰਾਂਸ (4) ਹੌਲੀ ਹੌਲੀ ਦੂੱਜੇ ਅਤੇ ਤੀਜੇ ਸਥਾਨ 'ਤੇ ਹਨ। ਮੌਜੂਦਾ ਸ਼ੂਟਿੰਗ ਵਰਲਡ ਕਪ 'ਚ ਭਾਰਤ ਦੀ ਮਨੂੰ ਭਾਕੇਰ ਨੇ ਦੋ ਗੋਲਡ ਮੈਡਲ ਹਾਸਲ ਕੀਤੇ ਹਨ। ਜਦੋਂ ਕਿ ਤੀਜਾ ਗੋਲਡ ਸ਼ਹਜਰ ਰਿਜ਼ਵੀ ਦੇ ਹਿੱਸੇ 'ਚ ਆਇਆ ਹੈ। ਭਾਰਤ ਤੋਂ ISSF ਵਰਲਡ ਕਪ 'ਚ ਇਹ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਹੈ।

SHARE ARTICLE
Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement