
ਨਵੀ ਦਿੱਲੀ : ਭਾਰਤ ਕਿਸੇ ਵੀ ਹਾਲਤ ‘ਚ ਪਾਕਿਸਤਾਨ ‘ਤੇ ਦਬਾਅ ਬਣਾਉਣ ਦੀ ਅਪਣੀ ਨੀਤੀ ਨੂੰ ਫ਼ਿਲਹਾਲ ਨਹੀਂ ਛਡੇਗਾ। ਜੰਮੂ-ਕਸ਼ਮੀਰ ‘ਚ ਸਰਹੱਦ ਕੋਲ ਭਾਰਤੀ ਸੈਨਾ ਰਣਨੀਤਿਕ ਮੁਹਿੰਮ ਤੇ ਹਮਲਾਵਰ ਰੂਪ ਦੇ ਜ਼ਰੀਏ ਪਾਕਿਸਤਾਨ ‘ਤੇ ਹਾਵੀ ਹੋਣ ਦੀ ਅਪਣੀ ਯੋਜਨਾ ਬਰਕਾਰਾਰ ਰਖੇਗੀ। ਬਾਵਜੂਦ ਇਨ੍ਹਾਂ ਦੋਹਾਂ ਵਲੋਂ ਹੋ ਰਹੀ ਗੋਲੀਬਾਰੀ ‘ਚ ਸਰਹੱਦ ਦੇ ਨੇੜੇ ਰਹਿਣ ਵਾਲਿਆਂ ਨੂੰ ਕਾਫੀ ਨੁਕਸਾਨ ਉਠਾਉਣਾ ਪਿਆ ਹੈ। ਇੰਨਾ ਹੀ ਨਹੀਂ, ਐਲਓਸੀ ਨੇੜੇ ਦੋਹਾਂ ਪਾਸਿਆਂ ਦੇ ਪਿੰਡ ਖ਼ਾਲੀ ਹੋ ਗਏ ਹਨ।
ਭਾਰਤੀ ਫ਼ੌਜ ਨੇ ਇਹ ਰਣਨੀਤੀ ਬਣਾ ਲਈ ਹੈ ਕਿ ਪਾਕਿਸਤਾਨੀ ਫ਼ੌਜ ਉਪਰ ਲਗਾਤਾਰ ਦਬਾਅ ਬਣਾਈ ਰਖਣਾ ਹੈ। ਜਦੋਂ ਤਕ ਉਹ ਸਿੱਧੇ ਤੌਰ ‘ਤੇ ਝੁਕਣ ਲਈ ਤਿਆਰ ਨਹੀਨ ਹੋ ਜਾਂਦੀ ਤੇ ਸ਼ਾਂਤੀ ਬਰਕਰਾਰ ਕਰਨ ਵਿਚ ਅਪਣਾ ਯੋਗਦਾਨ ਨਹੀਂ ਪਾਉਂਦੀ। ਦੂਜੇ ਸ਼ਬਦਾਂ ‘ਚ ਕਹੀਏ ਤਾਂ ਭਾਰਤੀ ਫ਼ੌਜ ਸਰਹੱਦ ‘ਤੇ ਹੋਣ ਵਾਲੀਆਂ ਅਤਿਵਾਦੀ ਗਤੀਵੀਧੀਆਂ ਨੂੰ ਰੋਕਣ ਲਈ ਅਪਣੀ ਮੁਹਿੰਮ ਜਾਰੀ ਰਖੇਗੀ। ਇਕ ਸੀਨੀਅਰ ਅਧਿਕਾਰੀ ਨੇ ਕਿਹਾ,” ਦੇਖਦੇ ਹਾਂ ਕਿ ਪਾਕਿਸਤਾਨ ਕਿੰਨੀ ਦੇਰ ਤੱਕ ਦਬਾਅ ਨੂੰ ਝੱਲਣ ‘ਚ ਸਮਰਥ ਹੈ।
ਅਧਿਕਾਰੀ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੇ ਨਾਲ ਅਪਣੇ ਸਾਹਮਣੇ ਬੈਠ ਕੇ ਕਿਸੇ ਵੀ ਡੀਜੀਐਮਓ ਪੱਧਰ ਦੀ ਗੱਲ ਜਾਂ ਫਿਰ ਦੋਸਤੀ ਦੇ ਮਾਹੌਲ ਲਈ ਤਿਆਰ ਨਹੀਂ ਹਾਂ। ਦੂਸਰੇ ਪਾਸੇ ਚੀਨ ਦੀ ਚਾਲਬਾਜ਼ੀ ਹੁਣ ਵੀ ਜਾਰੀ ਹੈ। ਡੋਕਲਾਮ ਉੱਤੇ ਚੀਨ ਦੀ ਸੀਨਾਜ਼ੋਰੀ ਵਧ ਗਈ ਹੈ। ਡੋਕਲਾਮ ਵਿਚ ਪੱਕੀ ਉਸਾਰੀ ਤੋਂ ਬਾਅਦ ਚੀਨ ਹੁਣ ਉਥੇ ਹੈਲੀਪੈਡ ਅਤੇ ਚੌਕੀਆਂ ਵੀ ਬਣਾ ਰਿਹਾ ਹੈ। ਸੁਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਸੋਮਵਾਰ ਨੂੰ ਉਕਤ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਰਤੀ ਅਤੇ ਚੀਨੀ ਸੈਨਿਕਾਂ ਨੇ ਡੋਕਲਾਮ ਵਿਚ ਤਣਾਅ ਵਾਲੀ ਥਾਂ ਤੋਂ ਦੂਰ ਫਿਰ ਤੋਂ ਅਪਣੇ ਸੈਨਿਕਾਂ ਦੀ ਨਿਯੁਕਤੀ ਕੀਤੀ ਹੈ।
ਸੁਰੱਖਿਆ ਮੰਤਰੀ ਨੇ ਰਾਜ ਸਭਾ ਵਿਚ ਇਕ ਪ੍ਰਸ਼ਨ ਦੇ ਲਿਖਤੀ ਜਵਾਬ ਵਿਚ ਕਿਹਾ ਕਿ 2017 ਵਿਚ ਬਣਿਆ ਤਣਾਅ ਖ਼ਤਮ ਹੋਣ ਦੇ ਬਾਅਦ ਦੋਹਾਂ ਪੱਖਾਂ ਦੇ ਜਵਾਨਾਂ ਨੇ ਅਪਣੇ ਆਪ ਨੂੰ ਤਣਾਅ ਵਾਲੀ ਥਾਂ ਦੇ ਅਪਣੇ - ਅਪਣੇ ਹਾਲਾਤ ਤੋਂ ਦੂਰ ਦੁਬਾਰਾ ਤੋਂ ਤੈਨਾਤ ਕੀਤਾ ਹੈ। ਹਾਲਾਂਕਿ ਦੋਵਾਂ ਪੱਖਾਂ ਦੀ ਗਿਣਤੀ ਘੱਟ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਰਦੀਆਂ ਵਿਚ ਵੀ ਇਹ ਫ਼ੋਜੀ ਡਟੇ ਰਹੇ, ਇਸ ਦੇ ਲਈ ਪੀਪਲਜ਼ ਲਿਬਰੇਸ਼ਨ ਆਰਮੀ ( ਪੀਐਲਏ ) ਨੇ ਚੌਕੀਦਾਰ ਚੌਕੀਆਂ, ਖੰਦਕੋਂ ਅਤੇ ਹੈਲੀਪੈਡ ਸਮੇਤ ਕੁੱਝ ਬੁਨਿਆਦੀ ਢਾਂਚੇ ਦੀ ਉਸਾਰੀ ਕੀਤੀ ਹੈ।
ਸੁਰੱਖਿਆ ਰਾਜ ਮੰਤਰੀ ਸੁਭਾਸ਼ ਭਾਮਰੇ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਚੀਨ ਦੇ ਨਾਲ ਭਾਰਤ ਦੀ ਸੀਮਾ ਉਤੇ ਹਾਲਾਤ ਸੰਵੇਦਨਸ਼ੀਲ ਹਨ ਅਤੇ ਇਸ ਦੇ ਅਤੇ ਵਿਗੜਨ ਦਾ ਸ਼ੱਕ ਹੈ। ਇਧਰ ਡੋਕਲਾਮ ਵਿਵਾਦ ਤੋਂ ਬਾਅਦ ਭਾਰਤ-ਚੀਨ ਸਰਹੱਦ ਦੀ ਨਿਗਰਾਨੀ ਕਰਨ ਵਾਲੀ ਆਈਟੀਬੀਪੀ ਨੇ ਵੀ ਅਪਣੀ ਸਰਗਰਮੀ ਵੱਖ-ਵੱਖ ਥਾਵਾਂ 'ਤੇ ਕਾਫ਼ੀ ਵਧਾ ਦਿਤੀ ਹੈ।
ਦੱਸ ਦੇਈਏ ਕਿ ਪਿਛਲੇ ਸਾਲ ਜਿਸ ਤਰੀਕੇ ਨਾਲ ਚੀਨ ਨੇ ਭਾਰਤ-ਚੀਨ ਸੀਮਾ ਦੇ ਵੱਖ-ਵੱਖ ਸੈਕਟਰਾਂ ਵਿਚ ਕਈ ਵਾਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਆਈਟੀਬੀਪੀ ਨੇ ਉਸ ਦਾ ਤਿੱਖਾ ਜਵਾਬ ਦਿਤਾ ਸੀ। ਆਈਟੀਬੀਪੀ ਨੇ ਜਿਥੇ ਕਈ ਜਗ੍ਹਾ ਚੀਨ ਦਾ ਉਸਾਰੀ ਕਾਰਜ ਰੋਕਿਆ ਤਾਂ ਦੂਜੇ ਪਾਸੇ ਪਯੋਂਗਿੰਗ ਇਲਾਕੇ ਵਿਚ ਚੀਨ ਦੇ ਵਲੋਂ ਕੀਤੀ ਜਾ ਰਹੀ ਕਾਰਵਾਈ ਦਾ ਜਵਾਬ ਵੀ ਦਿਤਾ ਸੀ।