
ਪੰਚਕੂਲਾ- ਪੰਚਕੂਲਾ ਪੁਲਿਸ ਦੀ ਐਸ.ਆਈ.ਟੀ. ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੰਚਕੂਲਾ 'ਚ ਦੰਗਾ ਕਰਾਉਣ ਵਾਲੇ ਚਮਕੌਰ ਸਿੰਘ ਤੇ ਦਾਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਾਨ ਸਿੰਘ ਨੇ ਪੰਚਕੂਲਾ 'ਚ ਦੰਗਾ ਕਰਾਉਣ ਲਈ ਪੰਜ ਕਰੋੜ ਰੁਪਏ ਦਿੱਤੇ ਸਨ।
ਪੰਚਕੂਲਾ ਡੇਰਾ ਨਾਮ ਚਰਚਾ ਦੇ ਪ੍ਰਧਾਨ ਚਮਕੌਰ ਸਿੰਘ ਨੇ ਇਹ ਪੈਸੇ ਸਰਕੂਲੇਟ ਕੀਤੇ ਸਨ। ਦੱਸ ਦਈਏ ਕਿ 25 ਅਗਸਤ ਨੂੰ ਡੇਰਾ ਮੁਖੀ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਦੰਗੇ ਭੜਕਾਉਣ ਤੇ ਦੇਸ਼ ਧਰੋਹ ਦੇ ਦੋਸ਼ 'ਚ ਗ੍ਰਿਫ਼ਤਾਰ ਸੁਰਿੰਦਰ ਧੀਮਾਨ ਇੰਸਾ ਨੇ ਜਾਂਚ ਦੌਰਾਨ ਵੱਡੇ ਖ਼ੁਲਾਸੇ ਕੀਤੇ ਹਨ।
ਇਹ ਵੀ ਦੱਸਣਾ ਬਣਦਾ ਹੈ ਕਿ ਦਾਨ ਸਿੰਘ ਕਾਨੂੰਨ ਦਾ ਵੱਡਾ ਜਾਣਕਾਰ ਹੈ ਤੇ ਨਾਮ ਚਰਚਾ ਘਰ ਪੰਚਕੂਲਾ ਦਾ ਕਾਨੂੰਨੀ ਸਲਾਹਕਾਰ ਹੈ। ਉੱਥੇ ਹੀ ਡੇਰਾ ਮੁਖੀ ਦੇ ਕਮਾਂਡੋ ਕਰਮਜੀਤ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਉਸ ਨੂੰ 32 ਸੈਕਟਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਡੇਰਾ ਮੁਖੀ ਨੂੰ ਫਰਾਰ ਕਰਾਉਣ ਦੀ ਕੋਸ਼ਿਸ਼ ਵਿਚ ਸੀ। ਦੱਸ ਦਈਏ ਕਿ ਕਰਮਜੀਤ ਪੰਜਾਬ ਪੁਲਿਸ ਦਾ ਹੀ ਮੁਲਾਜ਼ਮ ਹੈ।