ਪੈਸੇ ਖੋਹਣ ਲਈ ਪਿੰਡ ਦੇ ਵਿਅਕਤੀਆਂ ਨੇ ਗਲਾ ਵੱਢ ਕੇ ਦਿੱਤੀ ਬੇਰਹਿਮੀ ਮੌਤ
Published : Sep 4, 2017, 12:23 pm IST
Updated : Sep 4, 2017, 6:53 am IST
SHARE ARTICLE

ਪਿੰਡ ਲਾਲਬਾਈ ਵਿਚ ਪੈਸਿਆਂ ਦੇ ਲਾਲਚ ਵਿਚ ਸਿੰਚਾਈ ਵਿਭਾਗ ਦੇ ਬੇਲਦਾਰ ਦਾ ਗਲਾ ਕੱਟ ਕੇ ਬੇਰਿਹਮੀ ਨਾਲ ਕਤਲ ਕਰ ਦਿੱਤਾ। ਲੰਬੀ ਥਾਣਾ ਪੁਲਿਸ ਨੇ ਦੋ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਬੇਲਦਾਰ ਗੁਰਤੇਜ ਸਿੰਘ ਹਰਿਆਣਾ ਦੀ ਮੰਡੀ ਕਾਲਾਂਵਾਲੀ ਤੋਂ ਅਕਾਲੀ ਦਲ ਬਾਦਲ ਦੇ ਵਿਧਾਇਕ ਬਲਕੌਰ ਸਿੰਘ ਦਾ ਸਾਲਾ ਸੀ, ਬਲਕੌਰ ਸਿੰਘ ਆਪਣੇ ਹੋਰ ਰਿਸ਼ਤੇਦਾਰਾਂ ਨਾਲ ਮਲੋਟ ਦੇ ਸਰਕਾਰੀ ਹਸਪਤਾਲ ਵਿਚ ਪਹੁੰਚ ਕੇ ਮ੍ਰਿਤਕ ਦਾ ਪੁਲਿਸ ਦੀ ਮੌਜੂਦਗੀ ਵਿਚ ਪੋਸਟਮਾਰਟਮ ਕਰਵਾ ਕੇ ਪੁਲਿਸ ਨੂੰ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। 

ਪੁਲਿਸ ਦੇ ਦਿੱਤੇ ਗਏ ਬਿਆਨਾਂ ਵਿਚ ਮ੍ਰਿਤਕ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਪਿਤਾ ਗੁਰਤੇਜ ਸਿੰਘ ਪੁੱਤਰ ਚੰਦ ਸਿੰਘ ਸਿੰਚਾਈ ਵਿਭਾਗ ਵਿਚ ਬੇਲਦਾਰ ਸੀ ਅਤੇ ਉਸ ਨੂੰ ਤਨਖਾਹ ਮਿਲੀ ਸੀ ਕਿ ਸ਼ਨੀਵਾਰ ਨੂੰ ਪਿੰਡ ਲਾਲਬਾਈ ਵਿਚ ਆਪਣੇ ਭਰਾ ਰੇਸ਼ਮ ਸਿੰਘ ਨੂੰ ਮਿਲਣ ਗਿਆ ਸੀ ਕਿ ਪਿੰਡ ਦੇ ਹੀ ਵਿਅਕਤੀਆਂ ਨੂੰ ਉਸ ਦੇ ਕੋਲ ਪੈਸੇ ਹੋਣ ਦਾ ਪਤਾ ਚੱਲਣ ਤੇ ਪਹਿਲਾਂ ਉਸ ਤੇ ਹਮਲਾ ਕਰ ਉਸਦਾ ਗਲਾ ਘੁੱਟ ਕੇ ਮਾਰਨ ਦਾ ਯਤਨ ਕੀਤਾ ਗਿਆ, ਪ੍ਰੰਤੂ ਲੱਗਿਆ ਉਹ ਅਜੇ ਤੱਕ ਨਹੀਂ ਮਰਿਆ ਤਾਂ ਉਹਨਾਂ ਨੇ ਤੇਜ਼ਧਾਰ ਹਥਿਆਰ ਨਾਲ ਬੇਰਹਮੀ ਨਾਲ ਉਸਦਾ ਗਲਾ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। 

ਥਾਣਾ ਲੰਬੀ ਦੇ ਮੁੱਖੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਤੇਜ ਸਿੰਘ ਦੇ ਪੁੱਤਰ ਬਲਵਿੰਦਰ ਸਿੰਘ ਦੇ ਬਿਆਨਾਂ ਤੇ ਨਵਜੋਤ ਸਿੰਘ ਪੁੱਤਰ ਸੁਖਮੰਦਰ ਸਿੰਘ ਅਤੇ ਲਖਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਦੋਵੇਂ ਵਾਸੀ ਲਾਲਬਾਈ ਦੇ ਖਿਲਾਫ਼ ਭਾਰਤੀ ਦੰਡ ਵਿਧਾਨ ਦੀ ਧਾਰਾ 302,404 ਅਤੇ 34 ਆਈ.ਪੀ.ਐਸ ਦੇ ਤਹਿਤ ਮਾਮਲਾ ਦਰਜ ਕਰਕੇ ਮ੍ਰਿਤਕ ਸਰਕਾਰੀ ਹਸਪਤਾਲ ਮਲੋਟ ਵਿਖੇ ਪੋਸਟਮਾਰਟ ਕਰਨ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਪ ਦਿੱਤੀ ਹੈ। 

SHARE ARTICLE
Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement