ਪੰਜਾਬ ਦੇ ਇਸ ਪਿੰਡ ਵਿਚ ਹੁੰਦੀ ਹੈ 'ਬਿਜਲੀ ਦੀ ਖੇਤੀ'
Published : Mar 12, 2018, 3:14 pm IST
Updated : Mar 12, 2018, 9:44 am IST
SHARE ARTICLE

ਬਠਿੰਡਾ : ਪੰਜਾਬ ਦੇ ਹਰ ਕਿਸੇ ਪਿੰਡ ਦੀ ਆਪੋ ਅਪਣੀ ਵੱਖਰੀ ਪਹਿਚਾਣ ਹੈ। ਕੋਈ ਪਿੰਡ ਮਹਿਲਾ ਸ਼ਕਤੀਕਰਨ ਕਰਕੇ ਜਾਣਿਆ ਜਾਂਦਾ ਹੈ ਤਾਂ ਕੋਈ ਚੰਗੇ ਖੇਤੀ ਕਾਰੋਬਾਰ ਲਈ। ਕੋਈ ਲਿੰਗ ਅਨੁਪਾਤ ਵਿਚ ਅੱਗੇ ਹੋਣ ਕਰਕੇ ਮਸ਼ਹੂਰ ਹੈ ਤਾਂ ਕੋਈ ਸਫ਼ਾਈ ਪੱਖੋਂ ਨਾਮਣਾ ਖੱਟ ਰਿਹਾ ਹੈ ਪਰ ਬਠਿੰਡਾ ਜ਼ਿਲ੍ਹੇ ਵਿਚ ਚੁੱਘੇ ਕਲਾਂ ਇਕ ਅਜਿਹਾ ਪਿੰਡ ਹੈ, ਜੋ ਬਿਜਲੀ ਦੀ ਖੇਤੀ ਲਈ ਮਸ਼ਹੂਰ ਹੈ। ਸੁਣਨ ਵਿਚ ਇਹ ਗੱਲ ਭਾਵੇਂ ਇਕ ਮਜ਼ਾਕ ਲਗਦੀ ਹੋਵੇ ਪਰ ਇਹ ਸੱਚ ਹੈ। 



ਇਸ ਪਿੰਡ ਦੇ ਖੇਤਾਂ ਵਿਚ ਫ਼ਸਲਾਂ ਲਹਿਰਾਉਂਦੀਆਂ ਨਜ਼ਰ ਨਹੀਂ ਆਉਂਦੀਆਂ ਬਲਕਿ ਇਥੋਂ ਦੇ ਖੇਤਾਂ ਵਿਚ ਦੂਰ-ਦੂਰ ਤਕ ਸੋਲਰ ਪਾਵਰ ਪਲਾਂਟ ਲੱਗੇ ਹੋਏ ਨਜ਼ਰ ਆਉਂਦੇ ਹਨ। ਇਹ ਪਲਾਂਟ ਅਜਿਹੀ ਜ਼ਮੀਨ 'ਤੇ ਲਗਾਏ ਗਏ ਹਨ, ਜਿਸ ਜੋ ਜ਼ਮੀਨ ਖੇਤੀ ਪੱਖੋਂ ਕਮਜ਼ੋਰ ਹੈ। ਦੱਸ ਦੇਈਏ ਕਿ ਇਹ ਪਲਾਂਟ ਲਗਾਉਣ ਲਈ 232 ਕਿਸਾਨਾਂ ਨੇ ਅਡਾਨੀ ਗਰੁੱਪ ਨੂੰ ਆਪਣੀ ਜ਼ਮੀਨ ਦਿੱਤੀ ਹੈ, ਜਿਨ੍ਹਾਂ ਨੂੰ ਪ੍ਰਤੀ ਏਕੜ ਪ੍ਰਤੀ ਸਾਲ 55 ਹਜ਼ਾਰ ਰੁਪਏ ਮਿਲਦੇ ਹਨ। ਇਕ ਤਰ੍ਹਾਂ ਨਾਲ ਇਨ੍ਹਾਂ 232 ਕਿਸਾਨਾਂ ਦੀ ਨੌਕਰੀ ਲੱਗੀ ਹੋਈ ਹੈ।



ਇਹ ਸੋਲਰ ਪਲਾਂਟ ਹੋਰੀਜੋਂਟਲ ਸਿੰਗਲ ਐਕਸਿਸ ਟ੍ਰੈਕਰ ਤਕਨੀਕ 'ਤੇ ਅਧਾਰਿਤ ਦੇਸ਼ ਦਾ ਸਭ ਤੋਂ ਵੱਡਾ ਪਲਾਂਟ ਹੈ ਜੋ ਪਿੰਡ ਸਰਦਾਰਗੜ੍ਹ, ਚੁੱਘੇ ਕਲਾਂ, ਬੱਲੂਆਣਾ ਅਤੇ ਕਰਮਗੜ੍ਹ ਸਤਰਾਂ ਦੀ 641 ਏਕੜ ਜ਼ਮੀਨ 'ਤੇ ਸਥਾਪਿਤ ਹੈ। ਇਸ ਪਲਾਂਟ 'ਤੇ ਹਰ ਸਾਲ 165 ਮਿਲੀਅਨ ਯੂਨਿਟ ਬਿਜਲੀ ਪੈਦਾ ਹੋਵੇਗੀ, ਜਿਸ ਨਾਲ 225 ਪਿੰਡਾਂ ਅਤੇ 70 ਹਜ਼ਾਰ ਘਰਾਂ ਨੂੰ ਬਿਜਲੀ ਦੀ ਸਪਲਾਈ ਕੀਤੀ ਜਾ ਸਕੇਗੀ।



ਇਸ ਪਲਾਂਟ ਵਿਚ 350 ਤੋਂ 400 ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਇਸ ਦੀ 50 ਮੈਗਾਵਾਟ ਬਿਜਲੀ 5.80 ਰੁਪਏ ਪ੍ਰਤੀ ਯੂਨਿਟ ਅਤੇ 50 ਮੈਗਾਵਾਟ 5.95 ਰੁਪਏ ਪ੍ਰਤੀ ਯੂਨਿਟ ਵੇਚੀ ਜਾਵੇਗੀ। ਵਰਤਮਾਨ ਵਿਚ ਰਾਜ ਵਿਚ ਬਿਆਸ ਵਿਚ 42 ਏਕੜ ਵਿਚ ਰੂਫ਼ ਟਾਪ ਤਕਨੀਕ ਦਾ ਸਭ ਤੋਂ ਵੱਡਾ ਸੋਲਰ ਪਲਾਂਟ ਹੈ ਜੋ 11.5 ਮੈਗਾਵਾਟ ਸਮਰੱਥਾ ਦਾ ਹੈ। ਇਹ ਪ੍ਰੋਜੈਕਟ ਘੱਟ ਉਪਜਾਊ ਜ਼ਮੀਨ 'ਤੇ ਲਗਾਇਆ ਗਿਆ ਹੈ, ਇੱਥੋਂ ਦਾ ਧਰਤੀ ਹੇਠਲਾ ਪਾਣੀ ਖ਼ਾਰਾ ਹੈ ਅਤੇ ਇਲਾਕੇ ਤਕ ਨਹਿਰੀ ਪਾਣੀ ਵੀ ਨਹੀਂ ਪਹੁੰਚਦਾ।

SHARE ARTICLE
Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement