ਪੰਜਾਬ ਦੇ ਪਿੰਡਾਂ 'ਚ 20,000 ਪਖਾਨੇ ਬਣਾਉਣ ਲਈ ਭਾਰਤੀ ਫਾਊਂਡੇਸਨ ਨਾਲ ਸਮਝੌਤਾ ਸਹੀਬੱਧ
Published : Sep 13, 2017, 5:44 pm IST
Updated : Sep 13, 2017, 12:22 pm IST
SHARE ARTICLE

ਚੰਡੀਗੜ : ਪੰਜਾਬ ਸਰਕਾਰ ਨੇ ਅੱਜ ਪੇਂਡੂ ਘਰਾਂ ਨੂੰ 20,000 ਪਖਾਨੇ ਮਹੁੱਈਆ ਕਰਵਾਉਣ ਲਈ ਭਾਰਤੀ ਫਾਊਂਡੇਸਨ ਨਾਲ ਸਮਝੌਤੇ 'ਤੇ ਦਸਤਖਤ ਕੀਤੇ ਹਨ । ਪੰਜਾਬ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ ਵਲੋਂ ਡਾਇਰੈਕਟਰ ਅਸਵਨੀ ਕੁਮਾਰ ਆਈ.ਏ.ਐਸ ਅਤੇ ਭਾਰਤੀ ਫਾਊਂਡੇਸਨ ਦੀ ਤਰਫੋਂ ਮੁੱਖ ਕਾਰਜਕਾਰੀ ਅਧਿਕਾਰੀ ਵਿਜੈ ਚੱਢਾ ਨੇ ਸਮਝੌਤਾ 'ਤੇ ਦਸਖਤ ਕੀਤੇ। ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਅਧੀਨ ਕਿਸੇ ਵੀ ਨਿੱਜੀ ਅਦਾਰੇ ਨਾਲ ਮਿਲ ਕੇ ਕੰਮ ਕਰਨ ਵਾਲਾ ਪੰਜਾਬ ਇੱਕਲਾ ਸੂਬਾ ਹੈ। 

ਉਨ੍ਹਾਂ ਦੱਸਿਆ ਕਿ ਭਾਰਤੀ ਫਾਊਂਡੇਸਨ ਵਲੋਂ ਸੱਤਿਆ ਭਾਰਤੀ ਅਭਿਆਨ ਤਹਿਤ ਪੰਜਾਬ ਸਰਾਕਰ ਨਾਲ ਮਿਲ ਕੇ ਸਵੱਛ ਪੰਜਾਬ ਲਈ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਬੁਲਾਰੇ ਨੇ ਦੱਸਿਆ ਕਿ ਭਾਰਤੀ ਫਾਊਂਡੇਸਨ ਵੱਲੋਂ ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ ਨਾਲ ਅੱਜ ਕੀਤੇ ਗਏ ਸਮਝੌਤੇ ਦੇ ਤਹਿਤ ਅੰਮ੍ਰਿਤਸਰ ਜ਼ਿਲ੍ਹੇ ਵਿਚ ਪੇਂਡੂ ਘਰਾਂ ਦੇ ਲਈ 20 ਹਜ਼ਾਰ ਪਖਾਨੇ ਮੁਹੱਈਆ ਕਰਵਾਏ ਜਾਣਗੇ। 


ਸਮਝੌਤੇ ਦੇ ਤਹਿਤ ਭਾਰਤੀ ਫਾਊਂਡੇਸਨ ਵਲੋਂ ਅੰਮ੍ਰਿਤਸਰ ਦੇ (ਚੌਗਾਵਾਂ, ਮਜੀਠਾ, ਅਜਨਾਲਾ ਅਤੇ ਹਰਸ ਛੀਨਾ) ਚਾਰ ਬਲਾਕਾਂ ਵਿਚ ਪਖਾਨਿਆਂ ਲਈ 30 ਕਰੋੜ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਵਾਉਣ ਲਈ ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ ਨਾਲ ਸਾਂਝੇ ਤੌਰ 'ਤੇ ਪ੍ਰੋਗਰਾਮ ਉਲੀਕਿਆ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਬਾਕੀ ਬਚੇ ਪੰਜ ਬਲਾਕਾਂ (ਅਟਾਰੀ, ਜੰਡਿਆਲਾ, ਰਈਆ, ਤਰਸੀਕਾ ਅਤੇ ਵੇਰਕਾ) ਵਿਚ ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ ਦੁਆਰਾ 30,000 ਪਖਾਨੇ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਾਂਝੇ ਯਤਨਾਂ ਦਾ 2.5 ਲੱਖ ਵਿਅਕਤੀਆਂ ਨੂੰ ਲਾਭ ਮਿਲੇਗਾ।

ਇਸ ਤੋਂ ਪਹਿਲਾਂ ਫਾਂਊਡੇਸ਼ਨ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਲੁਧਿਆਣਾ ਜ਼ਿਲ੍ਹੇ ਦੇ 928 ਪਿੰਡਾਂ ਵਿਚ 17628 ਪਖਾਨੇ ਮੁਹੱਈਆ ਕਰਵਾਏ ਗਏ ਸਨ।ਇਸ ਦਾ ਸਿੱਧੇ ਤੌਰ 'ਤੇ 86,000 ਲੋਕਾਂ ਨੂੰ ਲਾਭ ਮਿਲਿਆ ਹੈ। ਇਸ ਤੋਂ ਇਲਾਵਾ ਪੰਜਾਬ ਸਕੂਲ ਸਿੱਖਿਆ ਵਿਬਾਗ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 14 ਸਰਕਾਰੀ ਸਕੂਲ ਜਿਨ੍ਹਾਂ ਵਿਚ ਲੜਕੀਆਂ ਲਈ ਵੱਖਰਾ ਪਖਾਨਾ ਨਹੀਂ ਸੀ ਵਿਖੇ ਲੜਕੀਆਂ ਲਈ ਵੱਖਰੇ ਪਖਾਨੇ ਬਣਾ ਕੇ ਦਿੱਤੇ ਗਏ ਹਨ।


ਇਸ ਮੌਕੇ ਸ਼੍ਰੀ ਮੁਹੰਮਦ ਇਸ਼ਫਾਕ ਡਾਇਰੈਕਟਰ ਸੈਨਟੀਟੇਸਨ ਪੰਜਾਬ, ਸ੍ਰੀ ਪਰਮਜੀਤ ਸਿੰਘ ਜ਼ਿਲ੍ਹਾ ਸੈਨੀਟੇਸ਼ਨ ਅਫਸਰ ਅੰਮ੍ਰਿਤਸਰ, ਸ੍ਰੀ ਐਸ.ਕੇ. ਸਰਮਾ ਐਕਸੀਅਨ ਜਲ ਸਪਲਾਈ ਅਤੇ ਸੈਨੀਟੇਸਨ, ਅੰਮ੍ਰਿਤਸਰ, ਸ੍ਰੀ ਅਤੁਲ ਬਖਸੀ ਹੈਡ ਸੈਨੀਟੇਸਨ ਭਾਰਤੀ ਫਾਊਂਡੇਸਨ, ਦਿਨੇਸ ਜੈਨ ਸੀ.ਐੱਫ.ਓ, ਭਾਰਤੀ ਫਾਊਂਡੇਸਨ ਅਤੇ ਸ੍ਰੀ ਨਿਤਿਨ ਸ਼ਰਮਾ ਸੀਨੀਅਰ ਮੈਨੇਜਰ ਭਾਰਤੀ ਫਾਊਂਡੇਸਨ ਵੀ ਮੌਜੂਦ ਸਨ।

SHARE ARTICLE
Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement