ਪੰਜਾਬੀ ਫ਼ੋਨ ਕਾਲਾਂ ਤੇ ਫੂਕ ਦਿੰਦੇ ਨੇ ਕਰੋੜਾਂ ਰੁਪਏ, ਹੋਵੋਗੇ ਹੈਰਾਨ !
Published : Jan 18, 2018, 11:47 am IST
Updated : Jan 18, 2018, 6:17 am IST
SHARE ARTICLE

ਕਿਵੇਂ ,ਪੰਜਾਬੀ ਫ਼ੋਨ ਕਾਲਾਂ ‘ਚ ਫ਼ੂਕ ਦਿੰਦੇ ਨੇ ਕਰੋੜਾਂ ਰੁਪਏ,ਜਾਣਕੇ ਹੋਵੋਗੇ ਹੈਰਾਨ !ਜੇਕਰ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਲੋਕਾਂ ਦਾ ਸਭ ਤੋਂ ਵੱਧ ਖਰਚਾ ਟੈਲੀਫ਼ੋਨ ਦਾ ਆ ਰਿਹਾ ਹੈ। ਜੇਕਰ ਦੇਖਿਆ ਜਾਵੇ ਤਾਂ ਪੰਜਾਬੀ ਹਰ ਰੋਜ਼ ਕਰੋੜਾਂ ਰੁਪਏ ਟੈਲੀਫ਼ੋਨ ‘ਤੇ ਹੀ ਖਰਚ ਕਰ ਰਹੇ ਹਨ।

 ਜਾਣਕਾਰੀ ਅਨੁਸਾਰ ਪੰਜਾਬੀਆਂ ਦਾ ਹਰ ਰੋਜ਼ ਦਾ ਖ਼ਰਚਾ 6.50 ਕਰੋੜ ਰੁਪਏ ਹੈ। ਪੰਜਾਬ ਦੇ ਲੋਕਾਂ ਦਾ ਘੱਟੋ-ਘੱਟ ਟੈਲੀਫੋਨ (ਲੈਂਡਲਾਈਨ ਤੇ ਮੋਬਾਇਲ) ਖਰਚਾ ਔਸਤਨ 2300 ਕਰੋੜ ਰੁਪਏ ਸਲਾਨਾ ਬਣਦਾ ਹੈ। ਕੇਂਦਰੀ ਸੰਚਾਰ ਮੰਤਰਾਲੇ ਮੁਤਾਬਕ ਪੰਜਾਬ ‘ਚ ਇਸ ਵੇਲੇ 3.84 ਕਰੋੜ ਟੈਲੀਫੋਨ ਹਨ,ਜਿਨ੍ਹਾਂ ‘ਚੋਂ 1.40 ਕਰੋੜ ਦਿਹਾਤੀ ਅਤੇ 2.44 ਕਰੋੜ ਸ਼ਹਿਰੀ ਖੇਤਰ ‘ਚ ਹਨ।

 

ਪੰਜਾਬ ਦੀ ਅਨੁਮਾਨਤ ਆਬਾਦੀ ਸਾਲ 2017 ‘ਚ 2.99 ਕਰੋੜ ਹੈ,ਜਦੋਂ ਕਿ ਟੈਲੀਫੋਨਾਂ ਦੀ ਗਿਣਤੀ 3.84 ਕਰੋੜ ਹੈ। ਮੋਬਾਇਲ ਕੰਪਨੀਆਂ ਨੇ ਪੰਜਾਬ ਨੂੰ ਪੂਰੇ ਤਰ੍ਹਾਂ ਆਪਣੇ ਜਾਲ ‘ਚ ਫਸਾ ਲਿਆ ਹੈ। ਹਰ ਕੁਨੈਕਸ਼ਨ ਧਾਰਕ ਦਾ ਟੈਲੀਫੋਨ ਖਰਚ ਪ੍ਰਤੀ ਮਹੀਨਾ ਘੱਟੋ-ਘੱਟ 50 ਰੁਪਏ ਵੀ ਮੰਨ ਲਈਏ ਤਾਂ 3.84 ਕਰੋੜ ਕੁਨੈਕਸ਼ਨਾਂ ਦੇ ਹਿਸਾਬ ਨਾਲ ਇਹ ਰਾਸ਼ੀ ਸਲਾਨਾ 2304 ਕਰੋੜ ਰੁਪਏ ਬਣਦੀ ਹੈ। 


ਇਸ ਤਰ੍ਹਾਂ ਪੰਜਾਬੀ ਹਰ ਮਹੀਨੇ ਟੈਲੀਫੋਨਾਂ ਤੋਂ ਘੱਟੋ-ਘੱਟ 192 ਕਰੋੜ ਰੁਪਏ ਖਰਚਦੇ ਹਨ। ਸੰਚਾਰ ਮੰਤਰਾਲੇ ਅਨੁਸਾਰ ਪੰਜਾਬ ‘ਚ 31 ਮਾਰਚ, 2014 ਨੂੰ ਟੈਲੀਫੋਨਾਂ ਦੀ ਗਿਣਤੀ 3.23 ਕਰੋੜ ਸੀ, ਜੋ 31 ਅਕਤੂਬਰ, 2017 ਤੱਕ ਵਧ ਕੇ 3.84 ਕਰੋੜ ਹੋ ਗਈ ਹੈ ਮਤਲਬ ਕਿ ਲੰਘੇ ਸਾਢੇ 3 ਵਰ੍ਹਿਆਂ ‘ਚ ਟੈਲੀਫੋਨ ਕੁਨੈਕਸ਼ਨਾਂ ਦੀ ਗਿਣਤੀ ‘ਚ 61 ਲੱਖ ਦਾ ਵਾਧਾ ਹੋਇਆ ਹੈ। 


ਪੰਜਾਬ ‘ਚ ਕੁੱਲ 12,586 ਆਬਾਦ ਪਿੰਡ ਹਨ,ਜਿਨ੍ਹਾਂ ‘ਚੋਂ ਸਿਰਫ 24 ਪਿੰਡ ਅਜਿਹੇ ਹਨ,ਜੋ ਹਾਲੇ ਮੋਬਾਇਲਾਂ ਦੀ ਮਾਰ ‘ਚ ਨਹੀਂ ਹਨ। ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ‘ਚ 18,333 ਮੋਬਾਇਲ ਟਾਵਰ ਅਤੇ ਚਾਰ ਦਰਜ਼ਨ ਮੋਬਾਇਲ ਐਕਸਚੇਂਜਾਂ ਹਨ।

SHARE ARTICLE
Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement