ਪਾਕਿਸਤਾਨ ਦੀ ਵਜ੍ਹਾ ਨਾਲ ਹੋ ਰਿਹਾ ਭਾਰਤੀ ਚੀਨੀ ਉਦਯੋਗ ਨੂੰ ਨੁਕਸਾਨ
Published : Dec 11, 2017, 1:03 pm IST
Updated : Dec 11, 2017, 7:33 am IST
SHARE ARTICLE

ਨਵੀਂ ਦਿੱਲੀ- ਇਸ ਵਾਰ ਉਤਪਾਦਨ ਵਧਣ ਨਾਲ ਦੇਸ਼ ਭਰ 'ਚ ਖੰਡ ਦੀਆਂ ਕੀਮਤਾਂ 'ਚ ਗਿਰਾਵਟ ਆ ਚੁੱਕੀ ਹੈ। ਉੱਥੇ ਹੀ ਇਸ ਵਿਚਕਾਰ ਪਾਕਿਸਤਾਨ ਤੋਂ ਸਸਤੀ ਦਰਾਮਦ ਨੇ ਖੰਡ ਉਦਯੋਗ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਇਸ ਲਈ ਇੰਡਸਟਰੀ ਅਤੇ ਇਸ ਦਾ ਸਟਾਕ ਜਮ੍ਹਾ ਕਰਨ ਵਾਲਿਆਂ ਨੇ ਸਰਕਾਰ ਨੂੰ ਖੰਡ 'ਤੇ ਦਰਾਮਦ ਡਿਊਟੀ 50 ਫੀਸਦੀ ਤੋਂ ਵਧਾ ਕੇ 60 ਫੀਸਦੀ ਕਰਨ ਦੀ ਮੰਗ ਕੀਤੀ ਹੈ। 

ਕਾਰੋਬਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਤੋਂ ਆਉਣ ਵਾਲੀ ਅਣਚਾਹੀ ਦਰਾਮਦ ਨਾਲ ਘਰੇਲੂ ਖੰਡ ਉਗਯੋਗ ਨੂੰ ਨੁਕਸਾਨ ਹੋ ਰਿਹਾ ਹੈ। ਵੀਰਵਾਰ ਨੂੰ ਪਾਕਿਸਤਾਨੀ ਸਰਕਾਰ ਨੇ ਖੰਡ ਬਰਾਮਦ (ਐਕਸਪੋਰਟ) ਨੂੰ ਉਤਸ਼ਾਹ ਦੇਣ ਲਈ 15 ਲੱਖ ਟਨ ਤਕ ਖੰਡ 'ਤੇ 10 ਫੀਸਦੀ ਬਰਾਮਦ ਸਬਸਿਡੀ ਦੇਣ ਦਾ ਐਲਾਨ ਕੀਤਾ,ਯਾਨੀ ਪਾਕਿਸਤਾਨ ਨੇ ਇਸ ਦੀ ਦਰਾਮਦ ਸਸਤੀ ਕਰ ਦਿੱਤੀ। ਇਸ ਨਾਲ ਸਾਫ ਤੌਰ 'ਤੇ ਜ਼ਾਹਰ ਹੁੰਦਾ ਹੈ ਕਿ ਉੱਥੇ ਦੇ ਖੰਡ ਕਾਰੋਬਾਰੀ ਸਬਸਿਡੀ ਪ੍ਰਾਪਤ 15 ਲੱਖ ਟਨ ਖੰਡ ਸੜਕ ਮਾਰਗ ਜ਼ਰੀਏ ਭਾਰਤ ਦੇ ਪੰਜਾਬ ਨੂੰ ਬਰਾਮਦ ਕਰ ਸਕਦੇ ਹਨ।



ਸਪਲਾਈ ਵਧਣ ਨਾਲ ਖੰਡ ਕੀਮਤਾਂ ਹੋਰ ਡਿੱਗਣ ਦਾ ਖਦਸ਼ਾ

ਇਸ ਸਮੇਂ ਪਾਕਿਸਤਾਨ ਤੋਂ ਦੇਸ਼ 'ਚ ਜੇਕਰ ਵਾਧੂ ਖੰਡ ਦੀ ਦਰਾਮਦ ਹੋਈ ਤਾਂ ਘਰੇਲੂ ਖੰਡ ਉਦਯੋਗ 'ਤੇ ਬੁਰਾ ਅਸਰ ਪੈ ਸਕਦਾ ਹੈ। ਭਾਰਤ 'ਚ ਅਕਤੂਬਰ ਤੋਂ ਸ਼ੁਰੂ ਹੋਏ ਪਿੜਾਈ ਸੀਜ਼ਨ ਦੇ ਬਾਅਦ ਹੀ ਕੀਮਤਾਂ 'ਚ ਨਰਮੀ ਦਾ ਰੁਖ਼ ਹੈ। ਅਜਿਹੇ 'ਚ ਜੇਕਰ ਬਾਹਰ ਤੋਂ ਖੰਡ ਦੀ ਹੋਰ ਸਪਲਾਈ ਹੋਈ ਤਾਂ ਘਰੇਲੂ ਬਾਜ਼ਾਰ 'ਚ ਕੀਮਤਾਂ ਹੋਰ ਡਿੱਗਣ ਦਾ ਖਦਸ਼ਾ ਹੈ। ਪਾਕਿਸਤਾਨ ਸਰਕਾਰ ਆਪਣੇ ਦਰਾਮਦਕਾਰਾਂ ਨੂੰ ਖੰਡ 'ਤੇ ਇੰਨੀ ਸਬਸਿਡੀ ਦੇ ਰਹੀ ਹੈ ਕਿ ਉੱਥੋਂ ਇਸ ਦਾ ਭਾਰਤ ਨੂੰ ਦਰਾਮਦ ਕਰਨਾ ਪੂਰੀ ਤਰ੍ਹਾਂ ਸੰਭਵ ਹੈ। 

ਵਾਹਗਾ ਬਾਰਡਰ ਜ਼ਰੀਏ ਪਾਕਿਸਤਾਨ ਨੂੰ ਖਰਚ ਵੀ ਘੱਟ ਪੈਂਦਾ ਹੈ। ਸਰਬ ਭਾਰਤੀ ਖੰਡ ਵਪਾਰ ਸੰਗਠਨ ਦੇ ਮੁੱਖ ਕਾਰਜਕਾਰੀ ਐੱਸ. ਪੀ. ਭਾਗੜੀਆ ਨੇ ਕਿਹਾ ਕਿ ਦੇਸੀ ਖੰਡ ਉਦਯੋਗ ਨੂੰ ਪਾਕਿਸਤਾਨੀ ਖੰਡ ਤੋਂ ਬਚਾਉਣ ਲਈ ਸਰਕਾਰ ਖੰਡ 'ਤੇ ਦਰਾਮਦ ਡਿਊਟੀ 50 ਫੀਸਦੀ ਤੋਂ ਵਧਾ ਕੇ 60 ਫੀਸਦੀ ਕਰਨ 'ਤੇ ਵਿਚਾਰ ਕਰ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਦਰਾਮਦ ਡਿਊਟੀ ਵਧਾਉਣਾ ਕਿਸਾਨ, ਉਦਯੋਗ, ਕਾਰੋਬਾਰੀਆਂ ਅਤੇ ਗਾਹਕਾਂ ਦੇ ਹਿੱਤ 'ਚ ਹੋਵੇਗਾ। 


ਦੇਸ਼ 'ਚ ਰਿਕਾਰਡ ਉਤਪਾਦਨ ਦੀ ਉਮੀਦ, ਖੰਡ ਰਹੇਗੀ ਸਸਤੀ
ਭਾਰਤ 'ਚ ਖੰਡ ਦੀਆਂ ਕੀਮਤਾਂ 'ਚ ਅਕਤੂਬਰ ਤੋਂ 10 ਫੀਸਦੀ ਤਕ ਦੀ ਗਿਰਾਵਟ ਆਈ ਹੈ ਅਤੇ ਮਹਾਰਾਸ਼ਟਰ 'ਚ ਇਸ ਸਮੇਂ ਇਸ ਦਾ ਕਾਰੋਬਾਰ 3,300 ਰੁਪਏ ਪ੍ਰਤੀ ਕੁਇੰਟਲ ਦੇ ਪੱਧਰ 'ਤੇ ਹੋ ਰਿਹਾ ਹੈ। ਇਸ ਤਰ੍ਹਾਂ ਕੀਮਤਾਂ ਉਤਪਾਦਨ ਲਾਗਤ 3,700 ਰੁਪਏ ਪ੍ਰਤੀ ਕੁਇੰਟਲ ਤੋਂ ਕਾਫੀ ਘੱਟ ਹਨ। ਉੱਥੇ ਹੀ ਦੇਸ਼ 'ਚ ਲਗਭਗ ਪਹਿਲਾ 40 ਲੱਖ ਟਨ ਖੰਡ ਦਾ ਸਟਾਕ ਬਚਿਆ ਹੋਇਆ ਹੈ ਅਤੇ ਇਸ ਸਾਲ ਉਤਪਾਦਨ ਲਗਭਗ 2.51 ਕਰੋੜ ਟਨ ਰਹਿਣ ਦੀ ਉਮੀਦ ਹੈ। 

ਅਜਿਹੇ 'ਚ ਕੁੱਲ ਸਪਲਾਈ 2.91 ਕਰੋੜ ਹੋ ਜਾਵੇਗੀ, ਜੋ ਸਾਲਾਨਾ ਖਪਤ 2.35 ਲੱਖ ਟਨ ਤੋਂ ਕਿਤੇ ਜ਼ਿਆਦਾ ਹੋਵੇਗੀ। ਇਹੀ ਕਾਰਨ ਹੈ ਕਿ ਖੰਡ ਕਾਰੋਬਾਰੀ ਅਤੇ ਸਟਾਕ ਜਮ੍ਹਾ ਕਰਨ ਵਾਲੇ ਸਰਕਾਰ ਨੂੰ ਦਰਾਮਦ ਡਿਊਟੀ ਵਧਾਉਣ ਦੀ ਮੰਗ ਕਰ ਰਹੇ ਹਨ, ਤਾਂ ਕਿ ਬਾਹਰੋਂ ਆਉਣ ਵਾਲੀ ਖੰਡ ਦੀ ਸਪਲਾਈ ਘੱਟ ਕੀਤੀ ਜਾ ਸਕੇ। ਉੱਥੇ ਹੀ, ਉਤਪਾਦਨ ਵਧਣ ਨਾਲ ਇਸ ਵਾਰ ਖੰਡ ਸਸਤੀ ਰਹਿਣ ਦੀ ਉਮੀਦ ਹੈ।

SHARE ARTICLE
Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement